ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (The Shiromani Gurdwara Parbandhak Committee) ਦੇ ਪ੍ਰਧਾਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਦੇ ਅਸਤੀਫ਼ੇ ਤੋਂ ਬਾਅਦ ਅੱਜ ਕਾਰਜਕਾਰੀ ਮੈਂਬਰਾਂ ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ । ਇਸ ਬੈਠਕ ਦਾ ਮੁੱਖ ਏਜੰਡਾ ਪ੍ਰਧਾਨ ਧਾਮੀ ਦੇ ਅਸਤੀਫ਼ੇ ‘ਤੇ ਚਰਚਾ ਕਰਨਾ ਹੈ ਅੱਜ ਇਹ ਸਾਫ ਹੋ ਜਾਵੇਗਾ ਕਿ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੁੰਦਾ ਹੈ ਜਾਂ ਨਹੀਂ ।
ਇਹ ਬੈਠਕ ਗੁਰਦੁਆਰਾ ਕਟਾਣਾ ਸਾਹਿਬ, ਲੁਧਿਆਣਾ ਵਿੱਚ ਸਵੇਰੇ 10 ਵਜੇ ਹੋਵੇਗੀ। ਅਸਤੀਫ਼ੇ ਦੇ ਐਲਾਨ ਦੇ ਨਾਲ ਪ੍ਰਧਾਨ ਧਾਮੀ ਨੇ ਇਹ ਵੀ ਕਿਹਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਇਵ ਉੱਪਰ ਨਿਗਰਾਨੀ ਰੱਖਣ ਲਈ ਬਣਾਈ ਗਈ 7 ਮੈਬਰੀ ਕਮੇਟੀ (ਜਿਸ ਦੇ ਉਹ ਪ੍ਰਧਾਨ ਸਨ) ਤੋਂ ਬਾਹਰ ਹੋ ਰਹੇ ਹਨ। ੳਨ੍ਹਾਂ ਨੇ ਜੱਥੇਦਾਰ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਸੀ।