ਦਸੂਹਾ : ਬਲਾਕ ਦਸੂਹਾ (Dasuha) ਦੇ ਪਿੰਡ ਘੋਗਰਾ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਕਰਨਵੀਰ ਸਿੰਘ (Karanveer Singh) ਪੁੱਤਰ ਸਵ. ਜਸਵੰਤ ਸਿੰਘ, ਜੋ ਕਿ ਕੈਨੇਡਾ ਗਿਆ ਹੋਇਆ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਇਸ ਸਮੇਂ ਟੋਰਾਂਟੋ ਵਿੱਚ ਰਹਿ ਰਿਹਾ ਸੀ ਅਤੇ ਕੰਮ ਕਰਦਾ ਸੀ।
ਉਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਿਆ ਹੋਇਆ ਸੀ। ਇੱਥੇ ਇਸ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਦੋਂ ਇਸ ਦੀ ਖ਼ਬਰ ਉਸ ਦੇ ਚਾਚਾ ਸਤਪਾਲ ਸਿੰਘ ਨੂੰ ਮਿਲੀ ਤਾਂ ਘਰ ‘ਚ ਮਾਤਮ ਛਾ ਗਿਆ। ਕਰਨਵੀਰ ਸਿੰਘ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ ‘ਚ ਮੌਤ ਹੋ ਚੁੱਕੀ ਹੈ।