ਅਫਗਾਨਿਸਤਾਨ: ਅਫਗਾਨਿਸਤਾਨ (Afghanistan) ‘ਚ ਸ਼ਨੀਵਾਰ ਨੂੰ ਭੂਚਾਲ (earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਸੀ। ਇਸ ਤੋਂ ਬਾਅਦ 30 ਮਿੰਟਾਂ ਦੇ ਅੰਦਰ ਤਿੰਨ ਹੋਰ ਝਟਕੇ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ‘ਚ ਭੂਚਾਲ ਦੇ ਝਟਕਿਆਂ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 78 ਲੋਕ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਨੇਪਾਲ ‘ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.9 ਮਾਪੀ ਗਈ।
ਤੁਹਾਨੂੰ ਦੱਸ ਦੇਈਏ ਕਿ 3 ਅਕਤੂਬਰ ਨੂੰ ਨੇਪਾਲ ਦੇ ਪੱਛਮੀ ਹਿੱਸੇ ਵਿੱਚ 5.3 ਅਤੇ 6.3 ਤੀਬਰਤਾ ਦੇ ਦੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦਾ ਹਵਾਲਾ ਦਿੰਦੇ ਹੋਏ ‘ਕਾਠਮੰਡੂ ਪੋਸਟ’ ਅਖਬਾਰ ਨੇ ਦੱਸਿਆ ਕਿ ਰਾਜਧਾਨੀ ਕਾਠਮੰਡੂ ਤੋਂ 700 ਕਿਲੋਮੀਟਰ ਪੱਛਮ ‘ਚ ਸਥਿਤ ਬਝਾਂਗ ਜ਼ਿਲ੍ਹੇ ‘ਚ ਦੁਪਹਿਰ 2.40 ਵਜੇ 5.3 ਤੀਬਰਤਾ ਵਾਲੇ ਭੂਚਾਲ ਦਾ ਪਹਿਲਾ ਝਟਕਾ ਆਇਆ ਅਤੇ ਬਾਅਦ ਦੁਪਹਿਰ 3.06 ਵਜੇ 6.3 ਤੀਬਰਤਾ ਦਾ ਦੂਜਾ ਝਟਕਾ ਆਇਆ ਸੀ।