Homeਸੰਸਾਰਜਾਪਾਨ ’ਚ ਆਇਆ 7.5 ਤੀਬਰਤਾ ਦਾ ਭੂਚਾਲ, 33 ਲੋਕ ਹੋਏ ਜ਼ਖ਼ਮੀ

ਜਾਪਾਨ ’ਚ ਆਇਆ 7.5 ਤੀਬਰਤਾ ਦਾ ਭੂਚਾਲ, 33 ਲੋਕ ਹੋਏ ਜ਼ਖ਼ਮੀ

ਜਾਪਾਨ : ਬੀਤੀ ਰਾਤ ਜਾਪਾਨ ਵਿੱਚ ਆਏ 7.5 ਤੀਬਰਤਾ ਦੇ ਭੂਚਾਲ ਨਾਲ ਲੋਕ ਹਾਲੇ ਵੀ ਡਰੇ ਹੋਏ ਹਨ। ਭੂਚਾਲ ਤੋਂ ਬਾਅਦ ਜਾਪਾਨ ਦੇ ਤੱਟਵਰਤੀ ਇਲਾਕਿਆਂ ‘ਚ ਸੁਨਾਮੀ ਨੇ ਵੀ ਦਸਤਕ ਦਿੱਤੀ ਹੈ। ਇਸ ਆਫ਼ਤ ਨੇ ਪੂਰੇ ਜਾਪਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਇਕ ਐਮਰਜੈਂਸੀ ਟਾਸਕ ਫੋਰਸ ਦਾ ਗਠਨ ਕੀਤਾ ਹੈ।

ਸੜਕਾਂ ਧਸਣ ਤੋਂ ਲੈ ਕੇ ਇਮਾਰਤਾਂ ਨੂੰ ਨੁਕਸਾਨ ਹੋਣ ਤਕ, ਜਪਾਨ ਵਲੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਭੂਚਾਲ ਦੇ ਕਾਰਨ 33 ਲੋਕ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਵਿੱਚੋਂ 1 ਦੀ ਹਾਲਤ ਗੰਭੀਰ ਹੈ। ਫਾਇਰ ਅਤੇ ਆਪਦਾ ਪ੍ਰਬੰਧਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ।

ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਐਮਰਜੈਂਸੀ ਟਾਸਕ ਫੋਰਸ ਬਣਾਈ ਗਈ ਹੈ। “ਲੋਕਾਂ ਦੀਆਂ ਜ਼ਿੰਦਗੀਆਂ ਸਾਡੇ ਲਈ ਸਭ ਤੋਂ ਮਹੱਤਵਪੂਰਨ ਹਨ, ਅਤੇ ਅਸੀਂ ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ,” ਉਨ੍ਹਾਂ ਕਿਹਾ। ਖੇਤਰ ਵਿੱਚ ਪ੍ਰਮਾਣੂ ਊਰਜਾ ਪਲਾਂਟਾਂ ‘ਤੇ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ।

ਭੂਚਾਲ ਤੋਂ ਬਾਅਦ ਸੁਨਾਮੀ ਦਾ ਅਲਰਟ

ਸੋਮਵਾਰ ਦੀ ਰਾਤ ਲਗਭਗ 11:15 ਵਜੇ ਜਾਪਾਨ ਦੇ ਹੋਂਸ਼ੂ ਟਾਪੂ ਦੇ ਕੁੱਝ ਹੀ ਦੂਰੀ ‘ਤੇ ਭੂਚਾਲ ਦਾ ਕੇਂਦਰ ਸੀ, ਜਿਸ ਕਾਰਨ ਭੂਚਾਲ ਦੇ ਝਟਕੇ ਜਾਪਾਨ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਐਨੇ ਤੇਜ਼ ਸਨ ਕਿ ਸਮੁੰਦਰ ਵਿੱਚ ਵੀ ਲਹਿਰਾਂ ਉਠਣ ਲੱਗੀਆਂ ਅਤੇ ਜਾਪਾਨ ਸਮੇਤ ਪ੍ਰਸ਼ਾਂਤ ਮਹਾਸਾਗਰ ਦੇ ਆਲੇ-ਦੁਆਲੇ ਮੌਜੂਦ ਦੇਸ਼ਾਂ ਲਈ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਕਿੱਥੇ ਸੀ ਭੂਚਾਲ ਦਾ ਕੇਂਦਰ?

ਭੂਚਾਲ ਦਾ ਕੇਂਦਰ ਅਓਮੋਰੀ ਪ੍ਰੀਫੈਕਚਰ ਦੇ ਤੱਟ ਤੋਂ 80 ਕਿਲੋਮੀਟਰ ਦੂਰ ਅਤੇ 50 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ 40 ਸੈਂਟੀਮੀਟਰ ਦੀ ਸੁਨਾਮੀ ਹੋਕਾਈਡੋ ਪ੍ਰੀਫੈਕਚਰ ਦੇ ਉਰਾਕਾਵਾ ਸ਼ਹਿਰ ਅਤੇ ਅਓਮੋਰੀ ਪ੍ਰੀਫੈਕਚਰ ਦੇ ਮੁਤਸੂ ਓਗਾਵਾਰਾ ਬੰਦਰਗਾਹ ‘ਤੇ ਆਈ। ਜਨਤਕ ਪ੍ਰਸਾਰਕ NHK ਨੇ ਦੱਸਿਆ ਕਿ ਅਓਮੋਰੀ ਦੇ ਹਚੀਨੋਹੇ ਸ਼ਹਿਰ ਦੇ ਇੱਕ ਹੋਟਲ ਵਿੱਚ ਕਈ ਲੋਕ ਜ਼ਖਮੀ ਹੋਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments