Homeਦੇਸ਼ਦਿੱਲੀ-NCR 'ਚ 18 ਤੋਂ 21 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ

ਦਿੱਲੀ-NCR ‘ਚ 18 ਤੋਂ 21 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ

ਨਵੀਂ ਦਿੱਲੀ : ਉੱਤਰੀ ਭਾਰਤ ਦੇ ਮੌਸਮ ‘ਚ ਇਕ ਵਾਰ ਫਿਰ ਵੱਡਾ ਬਦਲਾਅ ਹੋਣ ਜਾ ਰਿਹਾ ਹੈ। 18 ਤੋਂ 21 ਫਰਵਰੀ ਦੇ ਵਿਚਕਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਕਈ ਸੂਬਿਆਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਉੱਤਰਾਖੰਡ, ਹਿਮਾਚਲ, ਜੰਮੂ-ਕਸ਼ਮੀਰ, ਦਿੱਲੀ-ਐਨ.ਸੀ.ਆਰ. ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਮੁਤਾਬਕ 18 ਤੋਂ 21 ਫਰਵਰੀ ਤੱਕ ਪਹਾੜੀ ਸੂਬਿਆਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ, ਜਦਕਿ ਮੈਦਾਨੀ ਇਲਾਕਿਆਂ ‘ਚ ਹਲਕਾ ਮੀਂਹ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਕਿਵੇਂ ਰਹੇਗਾ ਉੱਤਰ ਪ੍ਰਦੇਸ਼ ਵਿੱਚ ਮੌਸਮ ?

ਉੱਤਰ ਪ੍ਰਦੇਸ਼ ਵਿੱਚ ਅੱਜ, 15 ਫਰਵਰੀ ਨੂੰ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ, ਪਰ ਦੁਪਹਿਰ ਤੋਂ ਧੁੱਪ ਪੈਣ ਦੀ ਉਮੀਦ ਹੈ। ਫਿਲਹਾਲ ਹਵਾਵਾਂ ਦੀ ਰਫ਼ਤਾਰ ਥੋੜ੍ਹੀ ਹੌਲੀ ਹੋਣ ਦੀ ਸੰਭਾਵਨਾ ਹੈ।

ਲਖਨਊ: ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ, ਘੱਟੋ ਘੱਟ ਤਾਪਮਾਨ 14 ਡਿਗਰੀ ਸੈਲਸੀਅਸ

ਵਾਰਾਣਸੀ, ਪ੍ਰਯਾਗਰਾਜ, ਗੋਰਖਪੁਰ: ਘੱਟੋ ਘੱਟ ਤਾਪਮਾਨ 8-9 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਤਾਪਮਾਨ 23-25 ਡਿਗਰੀ ਸੈਲਸੀਅਸ

ਕਾਨਪੁਰ, ਹਰਦੋਈ, ਬਾਰਾਬੰਕੀ: ਵੱਧ ਤੋਂ ਵੱਧ ਤਾਪਮਾਨ 23-25 ਡਿਗਰੀ ਸੈਲਸੀਅਸ, ਘੱਟੋ ਘੱਟ ਤਾਪਮਾਨ 8-9 ਡਿਗਰੀ ਸੈਲਸੀਅਸ

ਆਗਰਾ, ਅਲੀਗੜ੍ਹ, ਬਰੇਲੀ, ਮੇਰਠ: ਵੱਧ ਤੋਂ ਵੱਧ ਤਾਪਮਾਨ 24-26 ਡਿਗਰੀ ਸੈਲਸੀਅਸ, ਘੱਟੋ ਘੱਟ ਤਾਪਮਾਨ 12-13 ਡਿਗਰੀ ਸੈਲਸੀਅਸ

ਇਸ ਦਾ ਅਸਰ ਦਿੱਲੀ-ਐਨ.ਸੀ.ਆਰ. ‘ਚ ਵੀ ਪਵੇਗਾ।

ਸੋਮਵਾਰ (17 ਫਰਵਰੀ) ਨੂੰ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਮੰਗਲਵਾਰ (18 ਫਰਵਰੀ) ਨੂੰ ਬੱਦਲ ਛਾਏ ਰਹਿਣਗੇ ਅਤੇ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ।

19-20 ਫਰਵਰੀ ਨੂੰ ਹਲਕਾ ਮੀਂਹ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

21 ਫਰਵਰੀ ਤੋਂ ਬਾਅਦ ਮੌਸਮ ਫਿਰ ਸਾਫ ਹੋ ਜਾਵੇਗਾ।

ਉਤਰਾਖੰਡ ਅਤੇ ਹਿਮਾਚਲ ‘ਚ ਬਰਫਬਾਰੀ ਦੀ ਸੰਭਾਵਨਾ

ਉੱਤਰਾਖੰਡ ਦੇ ਜ਼ਿ ਲ੍ਹਿਆਂ (ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ, ਬਾਗੇਸ਼ਵਰ, ਪਿਥੌਰਾਗੜ੍ਹ, ਦੇਹਰਾਦੂਨ) ਵਿੱਚ ਅੱਜ ਉੱਚੇ ਇਲਾਕਿਆਂ

ਵਿੱਚ ਹਲਕਾ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।

ਹਿਮਾਚਲ ਅਤੇ ਕਸ਼ਮੀਰ ਵਿੱਚ ਵੀ ਹਲਕੀ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਹਰਿਆਣਾ ਵਿੱਚ ਕਿਵੇਂ ਰਹੇਗਾ ਮੌਸਮ ?

ਹਰਿਆਣਾ ‘ਚ ਅੱਜ ਮੌਸਮ ਸਾਫ ਰਹੇਗਾ । ਭਲਕੇ ਨੂੰ ਬੱਦਲ ਛਾਏ ਰਹਿਣ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ। ਅਗਲੇ ਕੁਝ ਦਿਨਾਂ ਵਿੱਚ ਉੱਤਰ-ਪੱਛਮੀ ਹਵਾਵਾਂ ਕਾਰਨ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਵੇਗੀ।

ਪ੍ਰਦੂਸ਼ਣ ਵੀ ਵਧਿਆ, ਏਕਿਯੂਆਈ 300 ਦੇ ਪਾਰ

ਦਿੱਲੀ-ਐਨ.ਸੀ.ਆਰ. ਵਿੱਚ ਵੀ ਪ੍ਰਦੂਸ਼ਣ ਵੱਧ ਰਿਹਾ ਹੈ। ਮੰਗਲਵਾਰ ਰਾਤ ਨੂੰ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 300 ਨੂੰ ਪਾਰ ਕਰ ਗਿਆ, ਜਿਸ ਨਾਲ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿਚ ਰਹਿ ਗਈ।

ਇਸ ਦਾ ਕੀ ਅਸਰ ਪਵੇਗਾ?

ਅਗਲੇ ਕੁਝ ਦਿਨਾਂ ਵਿੱਚ ਠੰਡ ਵਾਪਸ ਆ ਸਕਦੀ ਹੈ।

ਕੋਹਰੇ ਦੀ ਸਥਿਤੀ ਵੀ ਬਣੀ ਰਹਿ ਸਕਦੀ ਹੈ , ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਵੇਗੀ।

ਮੀਂਹ ਅਤੇ ਗੜੇਮਾਰੀ ਵੀ ਫਸਲਾਂ ਲਈ ਚਿੰਤਾ ਦਾ ਕਾਰਨ ਹੋ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਇਸ ਸਾਲ ਫਰਵਰੀ ‘ਚ ਠੰਡ ਤੁਲਨਾਤਮਕ ਤੌਰ ‘ਤੇ ਘੱਟ ਰਹੀ ਹੈ ਪਰ ਆਉਣ ਵਾਲੇ ਦਿਨਾਂ ‘ਚ ਥੋੜ੍ਹੀ ਠੰਡ ਪੈ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments