ਤਾਈਵਾਨ : ਤਾਈਵਾਨ ‘ਚ ਅੱਜ ਇਕ ਡਿਪਾਰਟਮੈਂਟ ਸਟੋਰ ‘ਚ ਹੋਏ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਤਾਈਚੁੰਗ ਸਿਟੀ ਦੇ ਸ਼ਿਨ ਕਾਂਗ ਮਿਤਸੁਕੋਸ਼ੀ ਡਿਪਾਰਟਮੈਂਟ ਸਟੋਰ ਦੀ 12ਵੀਂ ਮੰਜ਼ਿਲ ‘ਤੇ ਸਥਿਤ ਫੂਡ ਕੋਰਟ ‘ਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ‘ਚ ਜ਼ਖਮੀ ਹੋਏ 10 ਲੋਕਾਂ ‘ਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੌਕੇ ‘ਤੇ ਕਈ ਫਾਇਰ ਬ੍ਰਿਗੇਡ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਧਮਾਕੇ ਵਿਚ ਇਮਾਰਤ ਦਾ ਬਾਹਰੀ ਹਿੱਸਾ ਨੁਕਸਾਨਿਆ ਗਿਆ ਅਤੇ ਮਲਬੇ ਦੇ ਟੁਕੜੇ ਸੜਕਾਂ ‘ਤੇ ਖਿਲਰੇ ਹੋਏ ਮਿਲੇ। ਤਾਈਚੁੰਗ ਦੇ ਡਿਪਟੀ ਮੇਅਰ ਚੇਂਗ ਚਾਓ-ਸਿਨ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਧਮਾਕਾ ਸ਼ਾਇਦ ਗੈਸ ਧਮਾਕੇ ਕਾਰਨ ਹੋਇਆ ਸੀ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।