Homeਦੇਸ਼ਦੇਸ਼ ਦੇ ਕਈ ਏਅਰਪੋਰਟਾਂ 'ਤੇ ਚੈੱਕ-ਇਨ ਸਿਸਟਮ ਅਚਾਨਕ ਹੋਇਆ ਠੱਪ, ਬੈਂਗਲੁਰੂ ਏਅਰਪੋਰਟ...

ਦੇਸ਼ ਦੇ ਕਈ ਏਅਰਪੋਰਟਾਂ ‘ਤੇ ਚੈੱਕ-ਇਨ ਸਿਸਟਮ ਅਚਾਨਕ ਹੋਇਆ ਠੱਪ, ਬੈਂਗਲੁਰੂ ਏਅਰਪੋਰਟ ਤੋਂ 42 ਉਡਾਣਾਂ ਹੋਇਆ ਰੱਦ

ਨਵੀਂ ਦਿੱਲੀ : ਦੇਸ਼ ਦੇ ਕਈ ਏਅਰਪੋਰਟਾਂ ‘ਤੇ ਬੁੱਧਵਾਰ ਸਵੇਰੇ ਚੈੱਕ-ਇਨ ਸਿਸਟਮ ਅਚਾਨਕ ਠੱਪ ਹੋ ਗਿਆ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਦੇ ਅਨੁਸਾਰ, ਇਸ ਤਕਨੀਕੀ ਗੜਬੜੀ ਕਾਰਨ ਕਈ ਉਡਾਣਾਂ ਵਿੱਚ ਦੇਰੀ ਹੋਈ। ਵਾਰਾਣਸੀ ਏਅਰਪੋਰਟ ‘ਤੇ ਯਾਤਰੀਆਂ ਨੂੰ ਨੋਟਿਸ ਜਾਰੀ ਕਰਕੇ ਦੱਸਿਆ ਗਿਆ ਕਿ ਮਾਈਕ੍ਰੋਸਾਫਟ ਵਿੰਡੋਜ਼ ਦੀ ਗਲੋਬਲ ਆਊਟੇਜ ਕਾਰਨ ਏਅਰਪੋਰਟ ਦੇ ਆਈਟੀ ਅਤੇ ਚੈੱਕ-ਇਨ ਸਿਸਟਮ ਪ੍ਰਭਾਵਿਤ ਹੋਏ ਹਨ। ਬੈਂਗਲੁਰੂ ਏਅਰਪੋਰਟ ਤੋਂ 42 ਉਡਾਣਾਂ ਰੱਦ ਕੀਤੀਆਂ ਗਈਆਂ।

ਨੋਟਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਵਾਰਾਣਸੀ ਵਿੱਚ ਇੰਡੀਗੋ, ਸਪਾਈਸਜੈੱਟ, ਅਕਾਸਾ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਸੇਵਾਵਾਂ ਪ੍ਰਭਾਵਿਤ ਹੋਈਆਂ। ਹਾਲਾਂਕਿ, Microsoft ਅਤੇ ਏਅਰਲਾਈਨਾਂ ਵੱਲੋਂ ਤੁਰੰਤ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਕਈ ਥਾਵਾਂ ‘ਤੇ ਏਅਰਲਾਈਨਾਂ ਨੂੰ ਮੈਨੂਅਲ ਚੈੱਕ-ਇਨ ਅਤੇ ਬੋਰਡਿੰਗ ‘ਤੇ ਨਿਰਭਰ ਹੋਣਾ ਪਿਆ।

ਹੈਦਰਾਬਾਦ ਹਵਾਈ ਅੱਡੇ ‘ਤੇ ਹਫੜਾ-ਦਫੜੀ ਦਾ ਮਾਹੌਲ

ਤਕਨੀਕੀ ਗੜਬੜੀ ਦਾ ਸਭ ਤੋਂ ਵੱਡਾ ਅਸਰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਵੇਖਣ ਨੂੰ ਮਿਲਿਆ, ਜਿੱਥੇ ਸਵੇਰ-ਸਵੇਰ ਯਾਤਰੀਆਂ ਦੀ ਭਾਰੀ ਭੀੜ ਏਅਰਲਾਈਨ ਹੈਲਪਡੇਸਕ ਦੇ ਸਾਹਮਣੇ ਜਮ੍ਹਾਂ ਹੋ ਗਈ। ਲੋਕ ਟਿਕਟਾਂ ਅਤੇ ਮੋਬਾਈਲ ਫੋਨ ਚੁੱਕ ਕੇ ਸਟਾਫ ਤੋਂ ਉਡਾਣਾਂ ਦੀ ਜਾਣਕਾਰੀ ਮੰਗਦੇ ਦਿਸੇ। ਅੱਜ ਹੈਦਰਾਬਾਦ ਏਅਰਪੋਰਟ ‘ਤੇ 7 ਉਡਾਣਾਂ (ਡਿਪਾਰਚਰ), 12 ਅਰਾਈਵਲ ਰੱਦ ਕੀਤੇ ਗਏ।

ਬੰਗਲੁਰੂ ਅਤੇ ਦਿੱਲੀ ਏਅਰਪੋਰਟ ਵੀ ਪ੍ਰਭਾਵਿਤ  

ਬੈਂਗਲੁਰੂ ਏਅਰਪੋਰਟ ‘ਤੇ ਵੀ ਕਈ ਉਡਾਣਾਂ ਦੇਰੀ ਨਾਲ ਚੱਲੀਆਂ। ਘੱਟੋ-ਘੱਟ 4 ਉਡਾਣਾਂ ਲੇਟ ਅਰਾਈਵਲ ਕਾਰਨ ਦੇਰੀ ਦਾ ਸ਼ਿਕਾਰ ਹੋਈਆਂ ਅਤੇ IndiGo ਦੀਆਂ ਕਈ ਸੇਵਾਵਾਂ ਕਾਰਜਸ਼ੀਲ ਕਾਰਨਾਂ ਕਰਕੇ ਰੱਦ ਕਰਨੀਆਂ ਪਈਆਂ। ਕੁਲ ਮਿਲਾ ਕੇ ਏਅਰਲਾਈਨ ਨੇ ਅੱਜ 42 ਉਡਾਣਾਂ ਰੱਦ ਕੀਤੀਆਂ, ਜਿਨ੍ਹਾਂ ਵਿੱਚ 22 ਅਰਾਈਵਲ ਅਤੇ 20 ਡਿਪਾਰਚਰ ਸ਼ਾਮਲ ਸਨ।

ਦਿੱਲੀ ਏਅਰਪੋਰਟ (DIAL) ਨੇ ਸੋਸ਼ਲ ਮੀਡੀਆ ‘ਤੇ ਇੱਕ ਸਲਾਹਕਾਰੀ ਵੀ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਕੁਝ ਘਰੇਲੂ ਏਅਰਲਾਈਨਾਂ ਸੰਚਾਲਨ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ, ਜੋ ਸਮਾਂ-ਸਾਰਣੀ ਨੂੰ ਪ੍ਰਭਾਵਤ ਹੋ ਸਕਦੀ ਹੈ।

ਏਅਰਲਾਈਨਾਂ ਨੇ ਦਿੱਤਾ ਅੱਪਡੇਟ

ਏਅਰ ਇੰਡੀਆ ਨੇ ਦੱਸਿਆ ਕਿ ਥਰਡ-ਪਾਰਟੀ ਸਿਸਟਮ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਏਅਰਪੋਰਟਾਂ ‘ਤੇ ਚੈੱਕ-ਇਨ ਆਮ ਵਾਂਗ ਚੱਲ ਰਿਹਾ ਹੈ। ਇੰਡੀਗੋ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਤਕਨੀਕੀ ਦਿੱਕਤਾਂ, ਭੀੜ-ਭੜੱਕੇ ਅਤੇ ਆਪ੍ਰੇਸ਼ਨਲ ਲੋੜਾਂ ਕਾਰਨ ਦੇਰੀ ਅਤੇ ਰੱਦ ਹੋਣ ਦੀ ਗਿਣਤੀ ਵਧੀ ਹੈ। ਪ੍ਰਭਾਵਿਤ ਯਾਤਰੀਆਂ ਨੂੰ ਬਦਲਵੀਂ ਉਡਾਣ ਜਾਂ ਰਿਫੰਡ ਦੀ ਸਹੂਲਤ ਦਿੱਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments