Homeਪੰਜਾਬਪਟਿਆਲਾ ਪੁਲਿਸ ਨੇ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਰਾਜੇਸ਼ਵਰ ਅੱਤਰੀ ਨੂੰ ਕੀਤਾ...

ਪਟਿਆਲਾ ਪੁਲਿਸ ਨੇ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਰਾਜੇਸ਼ਵਰ ਅੱਤਰੀ ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ : ਪਟਿਆਲਾ ਪੁਲਿਸ (Patiala Police) ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਰਾਜੇਸ਼ਵਰ ਅੱਤਰੀ (Rajeshwar Attri)  ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ਵਰ ਅੱਤਰੀ ਦੇ ਪਿਤਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਪੰਥ ਅਕਾਲੀ ਦਲ ਦੇ ਚੇਅਰਮੈਨ ਸਨ। ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬਹੁਤ ਕਰੀਬੀ ਸਨ।

ਇਸ ਤੋਂ ਬਾਅਦ ਰਾਜੇਸ਼ਵਰ ਅੱਤਰੀ ਲੰਬੇ ਸਮੇਂ ਤੱਕ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਰਹੇ। ਅੱਜ ਸਵੇਰੇ ਸਿਵਲ ਲਾਈਨਜ਼ ਪੁਲਿਸ ਸ਼ਟੇਸ਼ਨ ਨੇ ਐੱਸ.ਸੀ.ਐੱਫ.ਪੀ. ਐਕਟ ਦੇ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਸਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਵਿਜੇ ਕੂਕਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments