Home ਪੰਜਾਬ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਦੋ ਗੈਂਗਸਟਰ

ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਦੋ ਗੈਂਗਸਟਰ

0
2

ਬਠਿੰਡਾ : ਬਠਿੰਡਾ ਦੀ ਹਾਈ ਸਕਿਉਰਟੀ ਕੇਂਦਰੀ ਜੇਲ੍ਹ ਸੁੱਖਾ ਕਾਲਵਾਂ ਗਰੁੱਪ ਦੇ ਦੋ ਗੈਂਗਸਟਰ ਨੇ ਆਪਣੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠ ਗਏ ਹਨ। ਕੈਦੀ ਗੈਂਗਸਟਰ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਅਤੇ ਗੈਂਗਸਟਰ ਗੁਰਪ੍ਰੀਤ ਸਿੰਘ ਭੁੱਖ ਹੜਤਾਲ ’ਤੇ ਬੈਠੇ ਹਨ। 22 ਜਨਵਰੀ ਦੀ ਸ਼ਾਮ ਤੋਂ ਦੋਵੇਂ ਗੈਂਗਸਟਰਾਂ ਨੇ ਜੇਲ੍ਹ ਅੰਦਰ ਖਾਣਾ ਨਹੀਂ ਖਾਧਾ ਸੀ।

ਦੋਵੇਂ ਗੈਂਗਸਟਰਾਂ ਵੱਲੋਂ ਭੁੱਖ ਹੜਤਾਲ  ਲਗਾਤਾਰ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਭੁੱਖ ਹੜਤਾਲ ਸਬੰਧੀ ਸੂਚਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਐਸ.ਡੀ.ਐਮ ਬਠਿੰਡਾ ਅਤੇ ਡੀ.ਐਸ.ਪੀ ਸਿਟੀ -2 ਨੂੰ ਭੁੱਖ ਹੜਤਾਲ ਸਬੰਧੀ ਦੋਵੇਂ ਗੈਂਗਸਟਰਾਂ ਨਾਲ ਰਾਬਤਾ ਬਣਾਉਣ ਦੀ ਡਿਊਟੀ ਲਗਾਈ ਗਈ ਹੈ।