Homeਦੇਸ਼ਦਿੱਲੀ ਦੇ ਸੰਗਮ ਵਿਹਾਰ ਇਲਾਕੇ ’ਚ ਚਾਰ ਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ...

ਦਿੱਲੀ ਦੇ ਸੰਗਮ ਵਿਹਾਰ ਇਲਾਕੇ ’ਚ ਚਾਰ ਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ : ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਵਿੱਚ ਝੁਲਸਣ ਨਾਲ ਚਾਰ ਲੋਕ ਜ਼ਿੰਦਾ ਸੜ ਗਏ। ਜਦੋਂ ਕਿ ਇੱਕ ਔਰਤ ਝੁਲਸ ਗਈ ਹੈ। ਮਰਨ ਵਾਲਿਆਂ ਵਿੱਚੋਂ ਦੋ ਦੀ ਪਛਾਣ ਅਨੀਤਾ (38 ਸਾਲ) ਅਤੇ ਸਤਿੰਦਰ (38 ਸਾਲ) ਵਜੋਂ ਹੋਈ ਹੈ। ਜਦਕਿ ਦੋ ਦੀਆਂ ਲਾਸ਼ਾਂ ਕਾਫ਼ੀ ਸੜ ਚੁੱਕੀਆਂ ਹਨ। ਇਸ ਲਈ ਉਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਅੱਗ ਵਿੱਚ ਝੁਲਸਣ ਨਾਲ ਇੱਕ ਔਰਤ 25 ਫੀਸਦੀ ਤੱਕ ਸੜ ਗਈ ਹੈ। ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਸ਼ਾਮ ਨੂੰ ਲੱਗੀ ਚਾਰ ਮੰਜ਼ਿਲਾ ਇਮਾਰਤ ਵਿੱਚ ਅੱਗ

ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਟਿਗਰੀ ਐਕਸਟੈਂਸ਼ਨ ਦੇ ਬਲਾਕ B ਵਿੱਚ ਬੀਤੀ ਸ਼ਾਮ 6:27 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। 7:55 ਵਜੇ ਅੱਗ ਨੂੰ ਬੁਝਾਇਆ ਗਿਆ। ਪੁਲਿਸ ਨੇ ਦੱਸਿਆ ਕਿ ਚਾਰ ਮੰਜ਼ਿਲਾ ਇਮਾਰਤ ਦੇ ਹੇਠਲੇ ਤਲ ‘ਤੇ ਸਥਿਤ ਦੁਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਸ਼ਾਮ ਛੇ ਵੱਜ ਕੇ 24 ਮਿੰਟ ‘ਤੇ ਪੁਲਿਸ ਕੰਟਰੋਲ ਰੂਮ (PCR) ਨੂੰ ਮਿਲੀ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚਣ ‘ਤੇ ਪੁਲਿਸ ਨੇ ਦੇਖਿਆ ਕਿ ਪੂਰੀ ਇਮਾਰਤ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਅੱਗ ਹੇਠਲੀ ਮੰਜ਼ਿਲ ‘ਤੇ ਸਥਿਤ ਜੁੱਤੀਆਂ ਦੀ ਦੁਕਾਨ ਤੋਂ ਸ਼ੁਰੂ ਹੋਈ ਅਤੇ ਫਿਰ ਉੱਪਰ ਵੱਲ ਫੈਲ ਗਈ।

ਪੁਲਿਸ ਮਾਮਲੇ ਕਰ ਰਹੀ ਮਾਮਲੇ ਦੀ ਜਾਂਚ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਤਿੰਨ ਲੋਕ ਮੁਰਦਾ ਪਾਏ ਗਏ, ਜਦੋਂ ਕਿ ਦੋ ਜ਼ਖਮੀ ਔਰਤਾਂ ਨੂੰ ਇਮਾਰਤ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਇੱਕ ਦੀ ਮੌਤ ਹਸਪਤਾਲ ਵਿੱਚ ਹੋਈ। ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ ਦਾ ਨਿਰੀਖਣ ਕਰਨ ਲਈ ਕਰਾਈਮ ਬਰਾਂਚ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਹੈ। ਇਹ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਕਿ ਅੱਗ ਕਿਵੇਂ ਲੱਗੀ ਅਤੇ ਇਹ ਇੰਨੀ ਤੇਜ਼ੀ ਨਾਲ ਪੂਰੀ ਬਿਲਡਿੰਗ ਵਿੱਚ ਕਿਵੇਂ ਫੈਲ ਗਈ। ਪੁਲਿਸ ਅਤੇ ਫਾਇਰ ਡਿਪਾਰਟਮੈਂਟ ਦੋਵਾਂ ਦੇ ਅਧਿਕਾਰੀ ਸਾਰੇ ਸੰਭਾਵਿਤ ਐਂਗਲ ਤੋਂ ਜਾਂਚ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments