Sports News : ਭਾਰਤ ਅਤੇ ਦੱਖਣੀ ਅਫਰੀਕਾ (IND vs SA) ਦੇ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ, 30 ਨਵੰਬਰ ਨੂੰ ਰਾਂਚੀ ਵਿੱਚ ਖੇਡਿਆ ਜਾਵੇਗਾ। ਟੈਸਟ ਸੀਰੀਜ਼ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਘਰੇਲੂ ਹਾਲਾਤਾਂ ਵਿੱਚ ਆਪਣੇ ਪਸੰਦੀਦਾ ਫਾਰਮੈਟ ਵਨਡੇ ਵਿੱਚ ਵਾਪਸੀ ਕਰਨ ਲਈ ਬੇਤਾਬ ਹੋਵੇਗੀ। ਹਾਲਾਂਕਿ ਇਸ ਮੈਚ ਵਿੱਚ ਟੀਮ ਸੰਯੋਜਨ ਸਭ ਤੋਂ ਵੱਡਾ ਸਵਾਲ ਰਹੇਗਾ, ਕਿਉਂਕਿ ਭਾਰਤ ਕਈ ਮਾਹਰ ਖਿਡਾਰੀਆਂ ਤੋਂ ਬਿਨਾਂ ਉਤਰੇਗਾ।
ਸੀਰੀਜ਼ ਵਾਸਤੇ ਕੇ.ਐਲ. ਰਾਹੁਲ ਨੂੰ ਸਟੈਂਡ-ਇਨ ਕਪਤਾਨ ਬਣਾਇਆ ਗਿਆ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੋਵੇਂ ਵਨਡੇ ਸੀਰੀਜ਼ ਵਾਸਤੇ ਟੀਮ ਵਿੱਚ ਮੁੜ ਆਏ ਹਨ।
ਹੈੱਡ-ਟੂ-ਹੈੱਡ ਰਿਕਾਰਡ
ਮੈਚ: 94
ਦੱਖਣੀ ਅਫਰੀਕਾ ਜਿੱਤਿਆ: 51
ਭਾਰਤ ਜਿੱਤਿਆ: 40
ਕੋਈ ਨਤੀਜਾ ਨਹੀਂ: 3
ਭਾਰਤ ਵਿੱਚ ਹੈੱਡ-ਟੂ-ਹੈੱਡ
ਭਾਰਤ ਜਿੱਤਿਆ: 18
ਦੱਖਣੀ ਅਫਰੀਕਾ ਜਿੱਤਿਆ: 14
ਮੌਸਮ ਅਤੇ ਪਿੱਚ ਰਿਪੋਰਟ
ਮੈਚ ਲਈ ਅਸਮਾਨ ਸਾਫ਼ ਰਹਿਣ ਦੀ ਉਮੀਦ ਹੈ। ਰਾਾਂਚੀ ਵਿੱਚ ਆਖ਼ਰੀ ਵਨਡੇ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਮੈਚ ਵਿੱਚ ਵੀ ਦੱਖਣੀ ਅਫਰੀਕਾ ਨੇ ਹੀ ਇੱਥੇ ਖੇਡਿਆ ਸੀ। ਇਸ ਮੈਦਾਨ ਦੀ ਪਿੱਚ ‘ਤੇ ਆਮ ਤੌਰ ‘ਤੇ ਵੱਡੇ ਸਕੋਰ ਵਾਲੇ ਮੈਚ ਨਹੀਂ ਹੁੰਦੇ।
ਸੰਭਾਵਤ ਪਲੇਇੰਗ 11
ਭਾਰਤ: ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਰੈਡੀ, ਕੇਐਲ ਰਾਹੁਲ (ਕਪਤਾਨ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ।
ਦੱਖਣੀ ਅਫਰੀਕਾ: ਏਡਨ ਮਾਰਕਰਮ, ਕਵਿੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਰੂਬਿਨ ਹਰਮਨ, ਡੇਵਾਲਡ ਬ੍ਰੀਵਿਸ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਨੰਦਰੇ ਬਰਗਰ, ਲੁੰਗੀ ਨਗਿਡੀ।











