Homeਪੰਜਾਬਹੁਣ ਚਲਾਨ ਭੁਗਤਾਨ ਵਾਲਿਆਂ ਨੂੰ ਮਿਲੇਗੀ ਵੱਡੀ ਰਾਹਤ

ਹੁਣ ਚਲਾਨ ਭੁਗਤਾਨ ਵਾਲਿਆਂ ਨੂੰ ਮਿਲੇਗੀ ਵੱਡੀ ਰਾਹਤ

ਚੰਡੀਗੜ੍ਹ: ਚੰਡੀਗੜ੍ਹ ਜ਼ਿਲ੍ਹਾ ਅਦਾਲਤ (Chandigarh District Court) ਵਿੱਚ 14 ਸਤੰਬਰ ਨੂੰ ਲੱਗਣ ਵਾਲੀ ਲੋਕ ਅਦਾਲਤ (Lok Adalat) ਨੂੰ ਲੈ ਕੇ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ। ਲੋਕ 11 ਤੋਂ 13 ਸਤੰਬਰ ਤੱਕ ਚਲਾਨ ਜਮ੍ਹਾ ਕਰਵਾ ਸਕਣਗੇ। ਲੋਕ ਅਦਾਲਤ ਵਾਲੇ ਦਿਨ ਸਵੇਰੇ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਸ ਅਦਾਲਤ ਵਿੱਚ ਜਾਣਾ ਹੈ। ਇਸ ਨਾਲ ਭੀੜ ਘਟੇਗੀ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ। ਲੋਕਾਂ ਨੂੰ ਲਾਈਨਾਂ ਵਿੱਚ ਨਹੀਂ ਖੜ੍ਹਨਾ ਪਵੇਗਾ।

ਜ਼ਿਲ੍ਹਾ ਅਦਾਲਤ ਵਿੱਚ 14 ਸਤੰਬਰ ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਹੁਣ ਟ੍ਰੈਫਿਕ ਚਲਾਨ ਜਮ੍ਹਾ ਕਰਵਾਉਣ ਲਈ ਲੋਕ ਅਦਾਲਤ ‘ਚ ਸਵੇਰ ਤੋਂ ਹੀ ਲੰਬੀਆਂ ਕਤਾਰਾਂ ‘ਚ ਨਹੀਂ ਖੜ੍ਹਨਾ ਪਵੇਗਾ। ਹਰ ਵਾਰ ਭਾਰੀ ਭੀੜ ਨੂੰ ਦੇਖਦੇ ਹੋਏ ਜ਼ਿਲ੍ਹਾ ਅਦਾਲਤ ਨੇ ਲੋਕਾਂ ਨੂੰ ਰਾਹਤ ਦੀ ਖ਼ਬਰ ਦਿੱਤੀ ਹੈ। ਹੁਣ ਤਿੰਨ ਦਿਨ ਪਹਿਲਾਂ ਹੀ ਟ੍ਰੈਫਿਕ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ। ਲੋਕਾਂ ਦੀ ਭੀੜ ਨੂੰ ਘੱਟ ਕਰਨ ਲਈ 11 ਤੋਂ 13 ਸਤੰਬਰ ਦਰਮਿਆਨ ਅਦਾਲਤ ਵਿੱਚ ਰਸੀਦਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਲੋਕ ਅਦਾਲਤ ਵਾਲੇ ਦਿਨ ਸਿਰਫ਼ ਅਦਾਲਤ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕ ਜੁਰਮਾਨੇ ਦੀ ਰਕਮ ਅਦਾ ਕਰਕੇ ਘਰ ਵਾਪਸ ਜਾ ਸਕਣਗੇ।

ਪਹਿਲੀ ਵਾਰ ਅਪਣਾਇਆ ਜਾ ਰਿਹਾ ਹੈ ਇਹ ਤਰੀਕਾ
ਹੁਣ ਤੱਕ ਹਰ ਵਾਰ ਲੋਕ ਅਦਾਲਤ ਵਾਲੇ ਦਿਨ ਲੋਕ ਚਲਾਨ ਛਡਾਉਣ ਲਈ ਸਵੇਰੇ 6 ਵਜੇ ਤੋਂ ਹੀ ਜ਼ਿਲ੍ਹਾ ਕਚਹਿਰੀ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਰਹਿੰਦੇ ਸਨ। ਇਸ ਤੋਂ ਬਾਅਦ ਵੀ ਚਲਾਨ ਭਰਨ ਲਈ ਆਉਣ ਵਾਲੇ ਲੋਕਾਂ ਨੂੰ ਘੰਟਿਆਂਬੱਧੀ ਲੰਬੀਆਂ ਕਤਾਰਾਂ ਵਿੱਚ ਖੜੇ ਹੋ ਕੇ ਰਸੀਦ ਜਮਾਂ ਕਰਵਾਉਣੀ ਪੈਂਦੀ ਸੀ। ਬਾਅਦ ਵਿੱਚ ਪਤਾ ਲੱਗਦਾ ਸੀ ਕਿ ਚਲਾਨ ਕਿਸ ਅਦਾਲਤ ਵਿੱਚ ਜਾਵੇਗਾ। ਫਿਰ ਉਸ ਅਦਾਲਤ ਦੇ ਬਾਹਰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਪਹਿਲਾਂ ਸਾਰਾ ਦਿਨ ਇਸ ਕੰਮ ਵਿਚ ਲੱਗ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments