Homeਹਰਿਆਣਾਹਰਿਆਣਾ ਰੋਡਵੇਜ਼ ਦੀ ਚੱਲਦੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ

ਹਰਿਆਣਾ ਰੋਡਵੇਜ਼ ਦੀ ਚੱਲਦੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ

ਪਾਣੀਪਤ : ਪਾਣੀਪਤ ਟੋਲ ਪਲਾਜ਼ਾ ਦੇ ਕੋਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਥੇ ਹਰਿਆਣਾ ਰੋਡਵੇਜ਼ ਦੀ ਚੱਲਦੀ ਬੱਸ ਦਾ ਸਟੇਅਰਿੰਗ ਫੇਲ੍ਹ ਹੋ ਗਿਆ। ਬੱਸ ਵਿੱਚ ਸਵਾਰ 36 ਸਵਾਰੀਆਂ ਸਨ ਜੋ ਰੋਹਤਕ ਤੋਂ ਚੰਡੀਗੜ੍ਹ ਨੂੰ ਚੱਲੀਆਂ ਸਨ। ਡਰਾਈਵਰ ਦੀ ਸੂਝਬੂਝ ਨਾਲ ਵੱਡਾ ਹਾਦਸਾ ਟਲ ਗਿਆ। ਇੱਥੇ ਡਰਾਈਵਰ ਨੇ ਐਲੀਵੇਟਿਡ ਹਾਈਵੇ ਤੋਂ ਬ੍ਰੇਕ ਲਾਉਂਦੇ-ਲਾਉਂਦੇ ਡਿਵਾਈਡਰ ਨਾਲ ਟਕਰਾ ਕੇ ਬੱਸ ਰੋਕੀ। ਬੱਸ ਰੁਕਦਿਆਂ-ਰੁਕਦਿਆਂ ਸਰਵਿਸ ਰੋਡ ’ਤੇ ਆ ਗਈ। ਡਰਾਈਵਰ ਨੇ ਸਾਰੀਆਂ ਸਵਾਰੀਆਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਕਿ ਘਬਰਾਓ ਨਾ, ਅਚਾਨਕ ਬ੍ਰੇਕ ਲਾਉਣੇ ਪੈਣਗੇ। ਬੱਸ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ, ਸਾਰਿਆਂ ਨੂੰ ਦੂਜੀ ਬੱਸ ਰਾਹੀਂ ਰਵਾਨਾ ਕਰ ਦਿੱਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਬੱਸ ਦੇ ਡਰਾਈਵਰ ਸੁਰੇਂਦਰ ਨੇ ਦੱਸਿਆ ਕਿ ਉਹ ਕਰੀਬ 5:30 ਵਜੇ ਰੋਹਤਕ ਤੋਂ ਚੰਡੀਗੜ੍ਹ ਲਈ ਬੱਸ ਲੈ ਕੇ  ਚੱਲਿਆ ਸੀ। ਪਾਣੀਪਤ ਬੱਸ ਅੱਡੇ ਤੋਂ ਸਵਾਰੀਆਂ ਬਿਠਾਉਣ ਤੋਂ ਬਾਅਦ ਜਦੋਂ ਉਹ ਚੰਡੀਗੜ੍ਹ ਵੱਲ ਰਵਾਨਾ ਹੋਇਆ ਤਾਂ ਟੋਲ ਤੋਂ ਲਗਭਗ 1 ਕਿਲੋਮੀਟਰ ਪਹਿਲਾਂ ਉਸਨੂੰ ਅਹਿਸਾਸ ਹੋਇਆ ਕਿ ਸਟੇਅਰਿੰਗ ਫੇਲ੍ਹ ਹੋ ਗਿਆ ਸੀ। ਸੁਰੇਂਦਰ ਨੇ ਸਵਾਰੀਆਂ ਨੂੰ ਆਗਾਹ ਕੀਤਾ ਕਿ ਉਹ ਅਚਾਨਕ ਬ੍ਰੇਕ ਲਾਏਗਾ, ਕਿਰਪਾ ਕਰਕੇ ਸਾਰੇ ਸੰਭਾਲ ਕੇ ਬੈਠ ਜਾਓ। ਸੁਰੇਂਦਰ ਨੇ ਬ੍ਰੇਕ ਲਾਉਣ ਤੋਂ ਬਾਅਦ ਹੌਲੀ-ਹੌਲੀ ਡਿਵਾਈਡਰ ਦੇ ਨੇੜੇ ਬੱਸ ਨੂੰ ਡਿਵਾਈਡਰ ਨਾਲ ਟਕਰਾ ਕੇ ਰੋਕ ਦਿੱਤਾ। ਬੱਸ ਰੇਲਿੰਗ ਤੋੜਦੀ ਹੋਈ ਸਰਵਿਸ ਰੋਡ ’ਤੇ ਆ ਗਈ ਅਤੇ ਰੁਕ ਗਈ। ਡਰਾਈਵਰ ਦੀ ਸੂਝ-ਬੂਝ ਨਾਲ ਵੱਡਾ ਹਾਦਸਾ ਟਲ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments