Homeਯੂਪੀ ਖ਼ਬਰਾਂਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ’ਚ ਤੇਜ਼ ਬੁਖਾਰ ਕਾਰਨ ਇੱਕੋ ਪਰਿਵਾਰ ਦੇ...

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ’ਚ ਤੇਜ਼ ਬੁਖਾਰ ਕਾਰਨ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਹੋਈ ਮੌਤ

ਕੁਸ਼ੀਨਗਰ : ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ, ਨੇਬੂਆ ਨੌਰੰਗੀਆ ਬਲਾਕ ਦੇ ਗੁਲਰਾਹੀਆ ਟੋਲਾ ਪਿੰਡ ਵਿੱਚ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਸਿਰਫ 48 ਘੰਟਿਆਂ ਦੇ ਅੰਦਰ ਤੇਜ਼ ਬੁਖਾਰ ਨਾਲ ਮੌਤ ਹੋ ਗਈ। ਇਹ ਦਰਦਨਾਕ ਮੌਤਾਂ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ ਅਤੇ ਪਿੰਡ ਵਿੱਚ ਡਾਕਟਰਾਂ ਦੀ ਟੀਮ ਭੇਜ ਕੇ ਬਾਕੀ ਬੱਚਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਵਿੱਚ ਪਿੰਟੂ ਗੌੜ ਦੀ 7 ਸਾਲ ਦੀ ਧੀ ਮੰਜੂ, ਉਸਦੀ 3 ਸਾਲ ਦੀ ਦੂਜੀ ਧੀ ਖੁਸ਼ੀ ਅਤੇ ਉਸਦੇ ਵੱਡੇ ਭਰਾ ਦਸ਼ਰਥ ਦਾ 5 ਸਾਲ ਦਾ ਬੇਟਾ ਕ੍ਰਿਸ਼ਨਾ ਸ਼ਾਮਲ ਹਨ।

ਸਭ ਤੋਂ ਪਹਿਲਾਂ ਮੰਜੂ ਨੂੰ ਹੋਇਆ ਸੀ ਤੇਜ਼ ਬੁਖਾਰ

ਅਧਿਕਾਰੀਆਂ ਅਨੁਸਾਰ, ਸਭ ਤੋਂ ਪਹਿਲਾਂ 7 ਸਾਲਾ ਮੰਜੂ ਨੂੰ ਲਗਭਗ ਇੱਕ ਹਫ਼ਤਾ ਪਹਿਲਾਂ ਤੇਜ਼ ਬੁਖਾਰ ਹੋਇਆ ਸੀ। ਪਿੰਡ ਦੇ ਇੱਕ ਨਿੱਜੀ ਡਾਕਟਰ ਦੁਆਰਾ ਉਸਦਾ ਇਲਾਜ ਕੀਤਾ ਗਿਆ ਸੀ, ਪਰ ਕਈ ਫਾਇਦਾ ਨਹੀਂ ਹੋਇਆ। ਫਿਰ ਉਸਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਬੁੱਧਵਾਰ ਨੂੰ ਮੌਤ ਹੋ ਗਈ। ਮੰਜੂ ਦੀ ਮੌਤ ਤੋਂ ਤੁਰੰਤ ਬਾਅਦ, ਉਸਦੀ 3 ਸਾਲ ਦੀ ਛੋਟੀ ਭੈਣ ਖੁਸ਼ੀ ਨੂੰ ਵੀ ਤੇਜ਼ ਬੁਖਾਰ ਚੜ੍ਹ ਗਿਆ। ਹਾਲਤ ਵਿਗੜਨ ‘ਤੇ ਉਸਨੂੰ ਜ਼ਿਲ੍ਹਾ ਹਸਪਤਾਲ ਤੋਂ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਪਰ ਸ਼ੁੱਕਰਵਾਰ ਸਵੇਰੇ ਉੱਥੇ ਉਸਨੇ ਵੀ ਦਮ ਤੋੜ ਦਿੱਤਾ।

3 ਬੱਚਿਆਂ ਦੀ ਮੌਤ ਨਾਲ ਪਿੰਡ ਵਿੱਚ ਫੈਲੀ ਦਹਿਸ਼ਤ

2 ਮਾਸੂਮਾਂ ਦੀ ਮੌਤ ਨਾਲ ਟੁੱਟ ਚੁੱਕੇ ਪਰਿਵਾਰ ਨੂੰ ਇਸੇ ਦੌਰਾਨ ਤੀਜਾ ਝਟਕਾ ਉਦੋਂ ਲੱਗਾ ਜਦੋਂ ਦਸ਼ਰਥ ਦਾ 5 ਸਾਲਾਂ ਦਾ ਪੁੱਤਰ ਕ੍ਰਿਸ਼ਨ ਵੀ ਬੁਖ਼ਾਰ ਦੀ ਲਪੇਟ ਵਿੱਚ ਆ ਗਿਆ। ਉਸਨੂੰ ਇਲਾਜ ਲਈ ਪਡਰੌਨਾ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ। ਇੱਕੋ ਹੀ ਪਰਿਵਾਰ ਵਿੱਚ ਤਿੰਨ ਬੱਚਿਆਂ ਦੀ ਲਗਾਤਾਰ ਮੌਤ ਨਾਲ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦਿਆਂ ਹੀ ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕੀਤੀ। ਨੇਬੂਆ ਨੌਰੰਗਿਆ ਕਮਿਊਨਿਟੀ ਹੈਲਥ ਸੈਂਟਰ (CHC) ਦੇ ਇੰਚਾਰਜ ਡਾ. ਰੰਜਨ ਕੁਮਾਰ ਮੌਰੀਆ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਪਿੰਡ ਵਿੱਚ ਮੈਡੀਕਲ ਕੈਂਪ ਲੱਗਿਆ ਹੋਇਆ ਹੈ।

ਪਿੰਡ ਵਿੱਚ ਕੀਟਨਾਸ਼ਕ ਛਿੜਕਾਅ

ਟੀਮ ਨੇ ਹੁਣ ਤੱਕ 57 ਬੱਚਿਆਂ ਦੀ ਜਾਂਚ ਕੀਤੀ ਹੈ ਅਤੇ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਟੈਸਟ ਕੀਤੇ ਹਨ। ਲੋੜ ਅਨੁਸਾਰ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। ਡਾ. ਮੌਰਿਆ ਨੇ ਕਿਹਾ, “ਤਿੰਨਾਂ ਬੱਚਿਆਂ ਦੀ ਮੌਤ ਦਾ ਸਹੀ ਕਾਰਨ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।” ਇਸ ਵੇਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।” ਸਿਹਤ ਵਿਭਾਗ ਦੀ ਟੀਮ ਨੇ ਕੀਟਨਾਸ਼ਕ ਛਿੜਕਾਅ ਕੀਤਾ ਹੈ, ਬਲੀਚਿੰਗ ਪਾਊਡਰ ਛਿੜਕਿਆ ਹੈ, ਅਤੇ ਵਸਨੀਕਾਂ ਨੂੰ ਸਫਾਈ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ। ਪਿੰਡ ਇਸ ਸਮੇਂ ਸੋਗ ਵਿੱਚ ਹੈ, ਅਤੇ ਸਿਹਤ ਵਿਭਾਗ ਹੋਰ ਘਟਨਾਵਾਂ ਨੂੰ ਰੋਕਣ ਲਈ ਹਾਈ ਅਲਰਟ ‘ਤੇ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments