ਜਲੰਧਰ : ਇਨਕਮ ਟੈਕਸ ਵਿਭਾਗ (The Income Tax Department) ਨੇ ਪੰਜਾਬ ‘ਚ ਇਕ ਵੱਡੇ ਕਾਂਗਰਸੀ ਨੇਤਾ (A Big Congress Leader) ਦੇ ਘਰ ਛਾਪਾ ਮਾਰਿਆ ਹੈ। ਇਨਕਮ ਟੈਕਸ ਵਿਭਾਗ ਵੱਲੋਂ ਹਰ ਚੀਜ਼ ਦੀ ਬਹੁਤ ਧਿਆਨ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਨੇਤਾ ਦਾ ਸ਼ਰਾਬ ਦਾ ਕਾਰੋਬਾਰ ਹੈ।
ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਅੱਜ ਸਵੇਰੇ ਦੋਆਬਾ ‘ਚ ਕਾਂਗਰਸ ਦੇ ਇਕ ਸੀਨੀਅਰ ਨੇਤਾ ਦੇ ਘਰ ਛਾਪਾ ਮਾਰਿਆ। ਵਿਭਾਗ ਦੀ ਟੀਮ ਸਾਰੇ ਨੇਤਾਵਾਂ ਦੇ ਟਿਕਾਣੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕੋਈ ਵੀ ਇਸ ਛਾਪੇਮਾਰੀ ਬਾਰੇ ਅਧਿਕਾਰਤ ਤੌਰ ‘ਤੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ। ਇਸ ਛਾਪੇਮਾਰੀ ਨਾਲ ਜੁੜੇ ਹੋਰ ਵੇਰਵੇ ਜਲਦੀ ਹੀ ਸਾਹਮਣੇ ਆ ਸਕਦੇ ਹਨ।