ਆਸਟ੍ਰੇਲੀਆ : ਸੋਸ਼ਲ ਮੀਡੀਆ ਦਿੱਗਜ ਮੈਟਾ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਦੇ ਇੰਸਟਾਗ੍ਰਾਮ, ਫੇਸਬੁੱਕ ਅਤੇ ਥ੍ਰੈਡਸ ਅਕਾਊਂਟਾਂ ਨੂੰ 4 ਦਸੰਬਰ 2025 ਤੋਂ ਹੌਲੀ-ਹੌਲੀ ਬਲੌਕ ਕਰਨਾ ਅਤੇ ਹਟਾਉਣਾ ਸ਼ੁਰੂ ਕਰ ਦੇਵੇਗੀ। ਇਹ ਕਦਮ ਆਸਟ੍ਰੇਲੀਆਈ ਸਰਕਾਰ ਦੇ ਉਸ ਨਵੇਂ ਕਾਨੂੰਨ ਤੋਂ ਠੀਕ ਪਹਿਲਾਂ ਚੁੱਕਿਆ ਜਾ ਰਿਹਾ ਹੈ, ਜੋ 10 ਦਸੰਬਰ 2025 ਤੋਂ ਪੂਰੇ ਦੇਸ਼ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੂਰੀ ਤਰ੍ਹਾਂ ਬੈਨ ਲਗਾ ਦੇਵੇਗਾ।
ਮੈਟਾ ਨੇ ਜਾਰੀ ਕੀਤਾ ਬਿਆਨ
ਮੈਟਾ ਦੇ ਬਿਆਨ ਮੁਤਾਬਕ, ਅੱਜ ਤੋਂ ਹੀ 13-15 ਸਾਲ ਦੇ ਆਸਟ੍ਰੇਲੀਆਈ ਯੂਜ਼ਰਾਂ ਨੂੰ ਨੋਟੀਫਿਕੇਸ਼ਨ ਭੇਜਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅਕਾਊਂਟ ਜਲਦੀ ਹੀ ਬੰਦ ਹੋ ਜਾਵੇਗਾ। 4 ਦਸੰਬਰ ਤੋਂ ਨਵੇਂ ਅੰਡਰ-16 ਅਕਾਊਂਟ ਬਲਾਕ ਹੋਣਗੇ ਅਤੇ ਮੌਜੂਦਾ ਅਕਾਊਂਟਸ ਦੀ ਪਹੁੰਚ ਰੱਦ ਕੀਤੀ ਜਾਵੇਗੀ। 10 ਦਸੰਬਰ ਤੱਕ ਸਾਰੇ ਅੰਡਰ-16 ਅਕਾਊਂਟ ਹਟਾਏ ਜਾਣ ਦੀ ਉਮੀਦ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਆਸਟ੍ਰੇਲੀਆ ਵਿੱਚ ਲਗਭਗ 3.5 ਲੱਖ ਇੰਸਟਾਗ੍ਰਾਮ ਅਤੇ 1.5 ਲੱਖ ਫੇਸਬੁੱਕ ਅਕਾਊਂਟ 13-15 ਸਾਲ ਦੇ ਬੱਚਿਆਂ ਦੇ ਹਨ, ਜਿਨ੍ਹਾਂ ‘ਤੇ ਹੁਣ ਤਾਲਾ ਲੱਗਣ ਵਾਲਾ ਹੈ।
ਗਲਤੀ ਨਾਲ ਬੰਦ ਹੋਇਆ ਅਕਾਊਟ ਕਿਵੇਂ ਖੁਲ੍ਹੇਗਾ?
ਜੇਕਰ ਕਿਸੇ 16 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਯੂਜ਼ਰ ਦਾ ਅਕਾਊਂਟ ਗਲਤੀ ਨਾਲ ਬੰਦ ਹੋ ਜਾਂਦਾ ਹੈ, ਤਾਂ ਉਹ ਇਹਨਾਂ ਤਰੀਕਿਆਂ ਨਾਲ ਉਮਰ ਵੈਰੀਫਾਈ ਕਰਕੇ ਅਕਾਊਂਟ ਵਾਪਸ ਲੈ ਸਕਦਾ ਹੈ-:
- ਵੀਡੀਓ ਸੈਲਫੀ ਅਪਲੋਡ ਕਰਨਾ
- ਸਰਕਾਰੀ ਆਈਡੀ (ਪਾਸਪੋਰਟ, ਡਰਾਈਵਿੰਗ ਲਾਇਸੈਂਸ, ਆਦਿ) ਦਿਖਾਉਣਾ
9.5 ਮਿਲੀਅਨ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ
ਨਵੇਂ ਕਾਨੂੰਨ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਕੰਪਨੀ ਜੋ 16 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਨੂੰ ਆਪਣੇ ਪਲੇਟਫਾਰਮ ‘ਤੇ ਹੋਸਟ ਕਰਦੀ ਪਾਈ ਗਈ, ਤਾਂ ਉਸਨੂੰ ਹਰ ਉਲੰਘਣਾ ਲਈ ਵੱਧ ਤੋਂ ਵੱਧ 49.5 ਮਿਲੀਅਨ ਆਸਟ੍ਰੇਲੀਆਈ ਡਾਲਰ (ਕਰੀਬ 283 ਕਰੋੜ ਰੁਪਏ) ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਮੈਟਾ, ਟਿਕਟੋਕ ਸਮੇਤ ਸਾਰੀਆਂ ਵੱਡੀਆਂ ਕੰਪਨੀਆਂ ਪਹਿਲਾਂ ਹੀ ਸਖਤੀ ਵਰਤ ਰਹੀਆਂ ਹਨ।
ਮੈਟਾ ਪ੍ਰਗਟ ਕੀਤੀ ਚਿੰਤਾ
ਮੈਟਾ ਨੇ ਇੱਕ ਵਾਰ ਫਿਰ ਕਾਨੂੰਨ ‘ਤੇ ਅਸਹਿਮਤੀ ਜਤਾਉਂਦੇ ਹੋਏ ਕਿਹਾ, “ਅਸੀਂ ਬੱਚਿਆਂ ਲਈ ਸੁਰੱਖਿਅਤ ਆਨਲਾਈਨ ਮਾਹੌਲ ਚਾਹੁੰਦੇ ਹਾਂ, ਪਰ ਉਨ੍ਹਾਂ ਨੂੰ ਉਨ੍ਹਾਂ ਦੇ ਦੋਸਤਾਂ, ਪਰਿਵਾਰ ਅਤੇ ਕਮਿਊਨਿਟੀ ਤੋਂ ਪੂਰੀ ਤਰ੍ਹਾਂ ਕੱਟ ਦੇਣਾ ਸਹੀ ਹੱਲ ਨਹੀਂ ਹੈ।”
ਨਿਊਜ਼ੀਲੈਂਡ ਅਤੇ ਨੀਦਰਲੈਂਡ ਵੀ ਤਿਆਰ
ਆਸਟ੍ਰੇਲੀਆ ਦੇ ਇਸ ਕਦਮ ਦੇ ਬਾਅਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵੀ ਜਲਦੀ ਹੀ ਐਸਾ ਹੀ ਕਾਨੂੰਨ ਲਿਆਉਣ ਦੀ ਘੋਸ਼ਣਾ ਕਰ ਚੁੱਕੇ ਹਨ। ਵਾਹੀਂ ਨੀਦਰਲੈਂਡ ਦੀ ਸਰਕਾਰ ਨੇ ਇਸ ਸਾਲ ਅਭਿਵਾਵਕਾਂ ਨੂੰ ਪਹਿਲਾਂ ਹੀ ਸਲਾਹ ਦੇ ਦਿੱਤੀ ਹੈ ਕਿ ਉਹ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟਿਕਟੌਕ, ਸਨੈਪਚੈਟ ਵਰਗੇ ਐਪਸ ਵਰਤਣ ਨਾ ਦੇਣ। ਬੱਚਿਆਂ ਦੀ ਆਨਲਾਈਨ ਸੁਰੱਖਿਆ ਬਾਰੇ ਦੁਨੀਆ ਭਰ ਵਿੱਚ ਸਖ਼ਤੀ ਵੱਧ ਰਹੀ ਹੈ।











