ਨਵੀਂ ਦਿੱਲੀ : ਦਿੱਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ‘ਤੇ 19 ਤੋਂ 25 ਨਵੰਬਰ 2025 ਤੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਲਾਲ ਕਿਲ੍ਹੇ ‘ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਭੀੜ ਅਤੇ ਟ੍ਰੈਫਿਕ ਜਾਮ ਹੋ ਸਕਦਾ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਇਸ ਨੂੰ ਦੇਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਬੰਦ ਰਾਹਾਂ, ਡਾਈਵਰਸ਼ਨ ਅਤੇ ਪਾਰਕਿੰਗ ਵਿਕਲਪਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਬੰਦ ਰਸਤੇ ਅਤੇ ਡਾਇਵਰਸ਼ਨ ਦੀ ਜਾਣਕਾਰੀ
ਦਿੱਲੀ ਟ੍ਰੈਫਿਕ ਪੁਲਿਸ ਦੇ ਅਨੁਸਾਰ, ਸਮਾਗਮ ਦੇ ਦੌਰਾਨ ਨੇਤਾਜੀ ਸੁਭਾਸ਼ ਮਾਰਗ ਅਤੇ ਨਿਸ਼ਾਦ ਰਾਜ ਮਾਰਗ ਪੂਰੀ ਤਰ੍ਹਾਂ ਬੰਦ ਰਹਿਣਗੇ। ਦਿੱਲੀ ਗੇਟ/ਛੱਟਾ ਰੇਲ ਚੌਕ ਤੋਂ ਆਉਣ ਵਾਲੀਆਂ ਬੱਸਾਂ ਅਤੇ ਵਪਾਰਕ ਵਾਹਨਾਂ ਨੂੰ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਰਿੰਗ ਰੋਡ ਵੱਲ ਮੋੜਿਆ ਜਾਵੇਗਾ। ਜੀਪੀਓ ਚੌਕ, ਸ਼ਾਂਤੀ ਵਨ ਚੌਕ, ਹਨੂੰਮਾਨ ਮੰਦਰ ਕਰਾਸਿੰਗ ਅਤੇ ਸੁਭਾਸ਼ ਮਾਰਗ ਟੀ-ਪੁਆਇੰਟ ‘ਤੇ ਵੀ ਡਾਇਵਰਸ਼ਨ ਲਾਗੂ ਕੀਤੇ ਜਾ ਸਕਦੇ ਹਨ।
ਦਿੱਲੀ ਟ੍ਰੈਫਿਕ ਪੁਲਿਸ ਦੇ ਮੁਤਾਬਕ, ਪ੍ਰੋਗਰਾਮ ਦੌਰਾਨ ਨੇਤਾ ਜੀ ਸੁਭਾਸ਼ ਮਾਰਗ ਅਤੇ ਨਿਸ਼ਾਦ ਰਾਜ ਮਾਰਗ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਤੋਂ ਇਲਾਵਾ ਦਿੱਲੀ ਗੇਟ/ਛੱਤਾ ਰੇਲ ਚੌਂਕ ਤੋਂ ਆਉਣ ਵਾਲੀਆਂ ਬੱਸਾਂ ਅਤੇ ਵਪਾਰਕ ਵਾਹਨ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਰਿੰਗ ਰੋਡ ਵੱਲ ਡਾਇਵਰਟ ਕੀਤੇ ਜਾਣਗੇ। ਇਸ ਤੋਂ ਇਲਾਵਾ, ਜੀ.ਪੀ.ਓ. ਚੌਕ, ਸ਼ਾਂਤੀ ਵਨ ਚੌਕ, ਹਨੂੰਮਾਨ ਮੰਦਰ ਕਰਾਸਿੰਗ ਅਤੇ ਟੀ-ਪੁਆਇੰਟ ਸੁਭਾਸ਼ ਮਾਰਗ ਤੋਂ ਵੀ ਡਾਈਵਰਸ਼ਨ ਲਾਗੂ ਹੋ ਸਕਦੇ ਹਨ।
ਪਾਰਕਿੰਗ ਦੀ ਸਹੂਲਤਾਂ
ਲਾਲ ਕਿਲ੍ਹਾ ਅਤੇ ਚਾਂਦਨੀ ਚੌਕ ਆਉਣ ਵਾਲੇ ਲੋਕਾਂ ਲਈ ਪਾਰਕਿੰਗ ਦੀ ਸਹੂਲਤ ਵੀ ਉਪਲਬਧ ਹੋਵੇਗੀ। ਸ਼ਰਧਾਲੂ ਓਮੈਕਸ ਮਾਲ, ਏ.ਐੱਸ.ਆਈ. ਪਾਰਕਿੰਗ, ਪਰੇਡ ਗਰਾਊਂਡ, ਚਰਚ ਮਿਸ਼ਨ ਰੋਡ, ਦੰਗਲ ਮੈਦਾਨ ਅਤੇ ਸ਼ਾਂਤੀ ਵਨ ਦੇ ਕੋਲ ਸਰਵਿਸ ਰੋਡ ਵਿੱਚ ਪਾਰਕਿੰਗ ਕਰ ਸਕਦੇ ਹਨ।
ਕਿਹੜੇ ਰੂਟਾਂ ਤੋਂ ਬਚਣਾ
ਇਸ ਦੌਰਾਨ ਟ੍ਰੈਫਿਕ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਕੁਝ ਰਸਤਿਆਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਰਿੰਗ ਰੋਡ (ਰਾਜਘਾਟ-ਚੰਗੀਰਾਮ ਅਖਾੜਾ), ਨੇਤਾਜੀ ਸੁਭਾਸ਼ ਮਾਰਗ, ਨਿਸ਼ਾਦ ਰਾਜ ਮਾਰਗ, ਐਸਪੀਐਮ ਮਾਰਗ, ਲੋਥੀਅਨ ਰੋਡ ਅਤੇ ਬੁਲੇਵਾਰਡ ਰੋਡ ਸ਼ਾਮਿਲ ਹਨ। ਪੁਲਿਸ ਨੇ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਅਤੇ ਮੈਟਰੋ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਹੈ, ਤਾਂ ਜੋ ਭੀੜ-ਭਾੜ ਅਤੇ ਜਾਮ ਤੋਂ ਬਚਿਆ ਜਾ ਸਕੇ।











