Homeਮਨੋਰੰਜਨਨਵੰਬਰ ਦੇ ਤੀਜੇ ਹਫ਼ਤੇ OTT ਪਲੇਟਫਾਰਮ ’ਤੇ ਰਿਲੀਜ਼ ਹੋਣਗੀਆਂ ਇਹ ਫਿਲਮਾਂ

ਨਵੰਬਰ ਦੇ ਤੀਜੇ ਹਫ਼ਤੇ OTT ਪਲੇਟਫਾਰਮ ’ਤੇ ਰਿਲੀਜ਼ ਹੋਣਗੀਆਂ ਇਹ ਫਿਲਮਾਂ

ਮੁੰਬਈ : ਨਵੰਬਰ 2025 ਦਾ ਤੀਜਾ ਹਫ਼ਤਾ OTT ਦਰਸ਼ਕਾਂ ਦੇ ਲਈ ਕਿਸੇ ਜਸ਼ਨ ਤੋਂ ਘੱਟ ਨਹੀਂ ਹੈ। ਇਸ ਵੀਕੈਂਡ ‘ਤੇ ਨੈਟਫਲਿਕਸ, ਅਮੇਜ਼ਨ ਪ੍ਰਾਈਮ ਵੀਡੀਓ, ਜਿਓ ਹੌਟਸਟਾਰ ਅਤੇ ਸੋਨੀਲਿਵ ‘ਤੇ ਕਈ ਵੱਡੀਆਂ ਵੈੱਬ ਸੀਰੀਜ਼ ਅਤੇ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। OTT ‘ਤੇ ਆ ਰਹੇ ਇਸ ਕੰਟੈਂਟ ਵਿੱਚ ਐਕਸ਼ਨ ਤੋਂ ਲੈ ਕੇ ਥ੍ਰਿਲਰ ਤੱਕ ਸਭ ਕੁਝ ਮੌਜੂਦ ਹੈ। ਚਾਹੇ ਤੁਸੀਂ ਥ੍ਰਿਲਰ ਪਸੰਦ ਕਰਦੇ ਹੋ, ਸਪੋਰਟਸ ਡਰਾਮਾ ਦੇ ਫੈਨ ਹੋ ਜਾਂ ਫੈਮਿਲੀ ਇਮੋਸ਼ਨਜ਼ ‘ਤੇ ਆਧਾਰਿਤ ਕਹਾਣੀਆਂ ਦੇਖਣਾ ਪਸੰਦ ਕਰਦੇ ਹੋ, ਇਸ ਹਫ਼ਤੇ ਹਰ ਇੱਕ ਲਈ ਕੁਝ ਖਾਸ ਹੈ। ਬੈਠੇ-ਬਿਠਾਏ ਤੁਹਾਡੇ ਲਈ ਹੈ ਰੋਮਾਂਚ, ਇਮੋਸ਼ਨ, ਡਰਾਮਾ ਅਤੇ ਰੀਅਲ ਐਂਟਰਟੇਨਮੈਂਟ ਦਾ ਵਧੀਆ ਪੈਕੇਜ। ਤਾਂ ਇਸ ਵੀਕੈਂਡ ਬਣਾਓ ਹੋਰ ਵੀ ਮਜੇਦਾਰ:

ਇਸ ਹਫਤੇ OTT ‘ਤੇ ਕੀ ਨਵਾਂ ਆ ਰਿਹਾ ਹੈ?

  1. ਵੈੱਬ ਸੀਰੀਜ਼: ਨਾਡੂ ਸੈਂਟਰ

OTT: JioHotstar

20 ਨਵੰਬਰ ਨੂੰ ਜੀਓ ਹੌਟਸਟਾਰ ‘ਤੇ ਪ੍ਰੀਮੀਅਰ ਹੋਣ ਜਾ ਰਹੀ ਤਾਮਿਲ ਸਪੋਰਟਸ ਡਰਾਮਾ ‘ਨਾਡੂ ਸੈਂਟਰ’ ਇੱਕ ਦਿਲਚਸਪ ਕਹਾਣੀ ਹੈ। ਫ਼ਿਲਮ ਦੀ ਕਹਾਣੀ ਇੱਕ ਬਾਸਕਟਬਾਲ ਖਿਡਾਰੀ ‘ਤੇ ਆਧਾਰਿਤ ਹੈ। ਇਸ ਵਿੱਚ ਸ਼ਸ਼ੀ ਕੁਮਾਰ, ਕਲੈਯਾਰਸਨ, ਆਸ਼ਾ ਸ਼ਰਤ, ਦਿੱਲੀ ਗਣੇਸ਼ ਨਜ਼ਰ ਆਉਣਗੇ।

  1. ਵੈੱਬ ਸੀਰੀਜ਼: ਦ ਫੈਮਿਲੀ ਮੈਨ ਸੀਜ਼ਨ 3

OTT: ਐਮਾਜ਼ਾਨ ਪ੍ਰਾਈਮ ਵੀਡੀਓ

ਇੰਡੀਆ ਦੀ ਸਭ ਤੋਂ ਵੱਡੀ ਜਾਸੂਸੀ ਥ੍ਰਿਲਰ ਸੀਰੀਜ਼ ‘ਦ ਫੈਮਿਲੀ ਮੈਨ’ ਆਪਣੇ ਤੀਜੇ ਸੀਜ਼ਨ ਦੇ ਨਾਲ ਵਾਪਸ ਆ ਰਹੀ ਹੈ। ਮਨੋਜ ਬਾਜਪਾਈ ਇੱਕ ਵਾਰ ਫਿਰ ਸ਼੍ਰੀਕਾਂਤ ਤਿਵਾਰੀ ਦੇ ਰੋਲ ਵਿੱਚ ਨਜ਼ਰ ਆਉਣਗੇ। ਰਾਜ ਐਂਡ ਡੀਕੇ ਦੁਆਰਾ ਨਿਰਦੇਸ਼ਿਤ ਇਹ ਸੀਰੀਜ਼ 21 ਨਵੰਬਰ ਤੋਂ ਅਮੇਜ਼ਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਹੋਵੇਗੀ। ਹਿੰਦੀ ਦੇ ਨਾਲ ਤੇਲਗੂ ਅਤੇ ਕਈ ਭਾਸ਼ਾਵਾਂ ਵਿੱਚ ਵੀ ਉਪਲਬਧ ਹੋਵੇਗੀ।

  1. ਫਿਲਮ: ਬਾਈਸਨ

OTT: ਨੈੱਟਫਲਿਕਸ

ਧਰੁਵ ਵਿਕਰਮ ਅਤੇ ਅਨੁਪਮਾ ਪਰਮੇਸ਼ਵਰਨ ਅਭਿਨੀਤ “ਬਾਈਸਨ”, ਹੁਣ 21 ਨਵੰਬਰ ਨੂੰ ਨੈੱਟਫਲਿਕਸ ‘ਤੇ ਉਪਲਬਧ ਹੋਵੇਗੀ। ਮਾਰੀ ਸੇਲਵਰਾਜ ਦੀ ਇਸ ਫਿਲਮ ਨੇ ਸਿਨੇਮਾਘਰਾਂ ਵਿੱਚ ਚਰਚਾ ਖੱਟੀ ਸੀ। ਇਹ ਇੱਕ ਪੇਂਡੂ ਖੇਡ ਡਰਾਮਾ ਹੈ ਜੋ ਤਮਿਲ, ਤੇਲਗੂ, ਹਿੰਦੀ, ਮਲਿਆਲਮ ਅਤੇ ਕੰਨੜ ਵਿੱਚ ਰਿਲੀਜ਼ ਹੋਵੇਗੀ।

  1. ਫਿਲਮ: ਦ ਬੰਗਾਲ ਫਾਈਲਜ਼

OTT: ZEE5

ਥੀਏਟਰਾਂ ਵਿੱਚ ਉਮੀਦਾਂ ‘ਤੇ ਖਰੀ ਨਾ ਉਤਰਨ ਤੋਂ ਬਾਅਦ ‘ਦਿ ਬੰਗਾਲ ਫਾਈਲਜ਼’ ਹੁਣ ਜੀ5 ‘ਤੇ 21 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਅਤੇ ਦਰਸ਼ਨ ਕੁਮਾਰ ਮੁੱਖ ਭੂਮਿਕਾਵਾਂ ਵਿੱਚ ਹਨ।

  1. ਫਿਲਮ: ਹੋਮਬਾਉਂਡ

OTT: Netflix

ਭਾਰਤ ਦੀ ਆਫ਼ੀਸ਼ੀਅਲ ਆਸਕਰ ਐਂਟਰੀ ‘ਹੋਮਬਾਉਂਡ’ ਵੀ 21 ਨਵੰਬਰ ਨੂੰ ਨੈੱਟਫਲਿਕਸ ‘ਤੇ ਆ ਰਹੀ ਹੈ। ਫਿਲਮ ਦਾ ਨਿਰਦੇਸ਼ਨ ਨੀਰਜ ਘੇਵਨ ਨੇ ਕੀਤਾ ਹੈ ਅਤੇ ਇਸ ਵਿੱਚ ਈਸ਼ਾਨ ਖੱਟਰ, ਵਿਸ਼ਾਲ ਜੇਠਵਾ ਅਤੇ ਜਾਨ੍ਹਵੀ ਕਪੂਰ ਲੀਡ ਰੋਲ ਵਿੱਚ ਹਨ।

  1. ਫਿਲਮ: ਡਾਇਨਿੰਗ ਵਿਦ ਦ ਕਪੂਰਜ਼

OTT: Netflix

ਫਿਲਮੀ ਪਰਿਵਾਰਾਂ ਵਿੱਚੋਂ ਸਭ ਤੋਂ ਮਸ਼ਹੂਰ ਕਪੂਰ ਖਾਨਦਾਨ ਹੁਣ ਸਮੇਂ ਅਤੇ ਯਾਦਾਂ ਨੂੰ ਸਾਂਝਾ ਕਰਨ ਆ ਰਿਹਾ ਹੈ ‘ਡਾਇਨਿੰਗ ਵਿੱਦ ਦਾ ਕਪੂਰਸ’ ਵਿੱਚ। ਇਸ ਸਪੈਸ਼ਲ ਸ਼ੋਅ ਵਿੱਚ ਰਣਬੀਰ, ਕਰੀਨਾ, ਕਰਿਸ਼ਮਾ, ਨੀਤੂ, ਰੰਧੀਰ ਅਤੇ ਸੈਫ ਨਜ਼ਰ ਆਉਣਗੇ। ਰਾਜ ਕਪੂਰ ਦੀ 100ਵੀਂ ਜਯੰਤੀ ਨੂੰ ਸਮਰਪਿਤ ਇਹ ਸਪੈਸ਼ਲ ਨੈੱਟਫਲਿਕਸ ‘ਤੇ 21 ਨਵੰਬਰ ਤੋਂ ਸਟ੍ਰੀਮ ਹੋਵੇਗਾ।

  1. ਵੈੱਬ ਸੀਰੀਜ਼: ਜ਼ਿੱਦੀ ਇਸ਼ਕ

OTT: JioHotstar

ਜੀਓ ਹੌਟਸਟਾਰ ‘ਤੇ ਰਿਲੀਜ਼ ਹੋ ਰਹੀ ਰੋਮਾਂਟਿਕ-ਥ੍ਰਿਲਰ ਸੀਰੀਜ਼ ‘ਜ਼ਿੱਦੀ ਇਸ਼ਕ’ ਵਿੱਚ ਅਦਿਤੀ ਪੋਹਨਕਰ ਅਤੇ ਪਰਮਬ੍ਰਤ ਚੈਟਰਜੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਸ਼ੋਅ ਆਪਣੇ ਆਬਸੈਸਿਵ ਲਵ ਅਤੇ ਸਸਪੈਂਸ ਭਰੀ ਕਹਾਣੀ ਕਰਕੇ ਚਰਚਾ ਵਿੱਚ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments