Homeਦੇਸ਼ਮਹਾਰਾਸ਼ਟਰ ਦੇ ਜਲਗਾਂਵ ਵਿੱਚ ਆਰਿਆਵਰਤ ਕੈਮੀਕਲਸ ਫੈਕਟਰੀ ’ਚ ਲੱਗੀ ਭਿਆਨਕ ਅੱਗ

ਮਹਾਰਾਸ਼ਟਰ ਦੇ ਜਲਗਾਂਵ ਵਿੱਚ ਆਰਿਆਵਰਤ ਕੈਮੀਕਲਸ ਫੈਕਟਰੀ ’ਚ ਲੱਗੀ ਭਿਆਨਕ ਅੱਗ

ਮਹਾਰਾਸ਼ਟਰ : ਮਹਾਰਾਸ਼ਟਰ (Maharashtra) ਦੇ ਜਲਗਾਂਵ ਵਿੱਚ ਅੱਜ ਆਰਿਆਵਰਤ ਕੈਮੀਕਲਸ ਨਾਮ ਦੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਜ਼ਿਲ੍ਹਾ ਕੁਲੈਕਟਰ ਰੋਹਨ ਘੁਗੇ ਨੇ ਪੁਸ਼ਟੀ ਕੀਤੀ ਹੈ ਕਿ ਅੱਗ ਬੁਝਾਉਣ ਦੇ ਯਤਨ ਜਾਰੀ ਹਨ। ਰਾਹਤ ਦੀ ਗੱਲ ਇਹ ਹੈ ਕਿ ਫੈਕਟਰੀ ਦੇ ਅੰਦਰ ਮੌਜੂਦ ਸਾਰੇ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

12 ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ ਬਾਹਰ

ਜ਼ਿਲ੍ਹਾ ਕੁਲੈਕਟਰ ਰੋਹਨ ਘੁੱਗੇ ਨੇ ਏ.ਐਨ.ਆਈ. ਨੂੰ ਦੱਸਿਆ, “ਆਰਿਆਵਰਤ ਕੈਮੀਕਲਜ਼ ਵਿੱਚ ਅੱਗ ਲੱਗੀ ਹੈ। ਫਾਇਰ ਟੈਂਡਰ ਅਤੇ ਪੁਲਿਸ ਮੌਕੇ ‘ਤੇ ਮੌਜੂਦ ਹਨ, ਅਤੇ ਅਸੀਂ ਅੱਗ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਾਂ।” ਉਨ੍ਹਾਂ ਪੁਸ਼ਟੀ ਕੀਤੀ ਕਿ ਖੁਸ਼ਕਿਸਮਤੀ ਨਾਲ, ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ 12 ਲੋਕ ਇਮਾਰਤ ਦੇ ਅੰਦਰ ਸਨ, ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਜਾਂਚ ਜਾਰੀ

ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਅਤੇ ਜਾਂਚ ਜਾਰੀ ਹੈ। ਘਟਨਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments