Homeਹਰਿਆਣਾਸੀ.ਐਮ. ਗੁਪਤਾ ਨੇ ਦਿੱਲੀ ਤੋਂ ਸੋਨੀਪਤ ਲਈ ਨਵੀਂ ਇਲੈਕਟ੍ਰਿਕ ਏ.ਸੀ. ਬੱਸ ਸੇਵਾ...

ਸੀ.ਐਮ. ਗੁਪਤਾ ਨੇ ਦਿੱਲੀ ਤੋਂ ਸੋਨੀਪਤ ਲਈ ਨਵੀਂ ਇਲੈਕਟ੍ਰਿਕ ਏ.ਸੀ. ਬੱਸ ਸੇਵਾ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਸੋਨੀਪਤ ਦੇ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦੱਸ ਦਿੱਤਾ ਜਾਂਦਾ ਹੈ ਕਿ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (DTC) ਨੇ ਸੋਨੀਪਤ ਤੱਕ 3 ਨਵੀਆਂ ਇਲੈਕਟਰਿਕ AC ਬੱਸਾਂ ਦੇ ਸੰਚਾਲਨ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਇਨ੍ਹਾਂ ਬੱਸਾਂ ‘ਚ ਯਾਤਰੀਆਂ ਨੂੰ 50 ਕਿਲੋਮੀਟਰ ਦਾ ਇਹ ਸਫ਼ਰ ਤੈਅ ਕਰਨ ਲਈ 67 ਰੁਪਏ ਕਿਰਾਇਆ ਦੇਣਾ ਪਵੇਗਾ, ਜਦਕਿ ਆਮ ਬੱਸਾਂ ਵਿੱਚ ਕਿਰਾਇਆ 45 ਰੁਪਏ ਦੇਣਾ ਪੈਂਦਾ ਹੈ।

ਦਿੱਲੀ ਦੀ ਸੀ.ਐਮ. ਰੇਖਾ ਗੁਪਤਾ ਨੇ ਬੀਤੇ ਦਿਨ ਮਹਾਰਾਣਾ ਪ੍ਰਤਾਪ ਅੰਤਰਰਾਜੀ ਬੱਸ ਟਰਮੀਨਲ (ਆਈ.ਐਸ.ਬੀ.ਟੀ.) ਦਿੱਲੀ ਤੋਂ ਸੋਨੀਪਤ ਲਈ ਨਵੀਂ ਇਲੈਕਟ੍ਰਿਕ ਏ.ਸੀ. ਬੱਸ ਸੇਵਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਦੇ ਸੰਚਾਲਨ ਨਾਲ ਸੋਨੀਪਤ ਰੂਟ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਬਿਹਤਰ ਆਵਾਜਾਈ ਸਹੂਲਤ ਦਾ ਲਾਭ ਮਿਲੇਗਾ।

ਇਹ ਹੋਵੇਗੀ ਸਮਾਂ-ਸਾਰਣੀ:

ਦਿੱਲੀ ਆਈਐਸਬੀਟੀ ਤੋਂ ਸੋਨੀਪਤ ਦੇ ਲਈ: ਸਵੇਰੇ 04.45 ਵਜੇ ਪਹਿਲੀ ਬੱਸ ਚੱਲੇਗੀ। ਇਸ ਤੋਂ ਬਾਅਦ ਅਗਲੀ ਬੱਸ ਸਵੇਰੇ ਸਵਾ 5 ਵਜੇ ਤੇ ਫਿਰ 05.45 ਵਜੇ ਚੱਲੇਗੀ। ਇਸੇ ਤਰ੍ਹਾਂ ਸ਼ਾਮ ਨੂੰ 04.45 ਵਜੇ ਪਹਿਲੀ ਬੱਸ, ਸਵਾ 5 ਵਜੇ ਦੂਜੀ ਅਤੇ 05.45 ਵਜੇ ਆਖ਼ਰੀ ਬੱਸ ਚੱਲੇਗੀ।

ਸੋਨੀਪਤ ਤੋਂ ਦਿੱਲੀ ISBT ਲਈ: ਸਵੇਰੇ 07.10 ਵਜੇ ਪਹਿਲੀ ਬੱਸ, 07.25 ਵਜੇ ਦੂਜੀ ਅਤੇ ਆਖਰੀ ਬੱਸ 08.10 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਸ਼ਾਮ ਨੂੰ ਸਾਢੇ 7 ਵਜੇ ਪਹਿਲੀ ਬੱਸ, 8 ਵਜੇ ਦੂਜੀ ਅਤੇ ਸਾਢੇ 8 ਵਜੇ ਆਖਰੀ ਬੱਸ ਰਵਾਨਾ ਹੋਵੇਗੀ।

ਇਨ੍ਹਾਂ ਥਾਵਾਂ ‘ਤੇ ਕਰੇਗੀ ਠਹਿਰਾਅ

ਦਿੱਲੀ ISBT ਤੋਂ ਸੋਨੀਪਤ ਦੇ ਵਿਚਕਾਰ ਆਵਾਜਾਈ ਕਰਨ ਵਾਲੀਆਂ ਇਹ ਇਲੈਕਟ੍ਰਿਕ ਬੱਸਾਂ ਵਿਚਕਾਰ ਰਸਤੇ ਜੀਟੀਬੀ ਨਗਰ, ਆਜ਼ਾਦਪੁਰ ਟਰਮੀਨਲ, ਜਹਾਂਗੀਰ ਪੁਰੀ ਮੈਟਰੋ ਸਟੇਸ਼ਨ, ਮੁਕਰਬਾ ਚੌਕ, ਅਲੀਪੁਰ, ਕੁੰਡਲੀ-ਸਿੰਘੂ ਬਾਰਡਰ, ਇੰਡਸਟਰੀਅਲ ਏਰੀਆ ਕੁੰਡਲੀ, ਟੀਡੀਆਈ ਸਿਟੀ, ਰਸੋਈ, ਨੰਗਲ ਕਲਾਂ ਮੋੜ, ਬੀਸਵਾਂ ਮੀਲ, ਰਾਏ, ਬਹਾਦਰਗੜ੍ਹ, ਜਾਟ ਜੋਸ਼ੀ ਅਤੇ ਫਾਜ਼ਿਲਪੁਰ ਹੁੰਦੇ ਹੋਏ ਸੋਨੀਪਤ ਪਹੁੰਚਣਗੀਆਂ। ਸੋਨੀਪਤ ਬੱਸ ਸਟੈਂਡ ਤੋਂ ਵੀ 5 ਇਲੈਕਟ੍ਰਿਕ ਏਸੀ ਬੱਸਾਂ ਕੁੰਡਲੀ ਬਾਰਡਰ ਤੱਕ ਪੰਜ ਇਲੈਕਟ੍ਰਿਕ ਏਸੀ ਬੱਸਾਂ ਵੀ ਚੱਲ ਰਹੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments