Homeਸੰਸਾਰਬੋਤਸਵਾਨਾ ਨੇ ਪ੍ਰੋਜੈਕਟ ਚੀਤਾ ਦੇ ਅਗਲੇ ਪੜਾਅ ਲਈ ਭਾਰਤ ਨੂੰ ਅੱਠ ਚੀਤੇ...

ਬੋਤਸਵਾਨਾ ਨੇ ਪ੍ਰੋਜੈਕਟ ਚੀਤਾ ਦੇ ਅਗਲੇ ਪੜਾਅ ਲਈ ਭਾਰਤ ਨੂੰ ਅੱਠ ਚੀਤੇ ਕੀਤੇ ਭੇਂਟ

ਬੋਤਸਵਾਨਾ : ਬੋਤਸਵਾਨਾ ਨੇ ਪ੍ਰੋਜੈਕਟ ਚੀਤਾ (Project Cheetah) ਦੇ ਅਗਲੇ ਪੜਾਅ ਲਈ ਭਾਰਤ ਨੂੰ ਅੱਠ ਚੀਤੇ ਭੇਂਟ ਕੀਤੇ ਹਨ। ਇਸ ਫੈਸਲੇ ਦਾ ਐਲਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਬੋਤਸਵਾਨਾ ਦੌਰੇ ਦੌਰਾਨ ਕੀਤਾ ਗਿਆ। ਰਾਸ਼ਟਰਪਤੀ ਡਿਊਮਾ ਗਿਦੌਨ ਬੋਕੋ ਨੇ ‘ਪ੍ਰੋਜੈਕਟ ਚੀਤਾ’ ਦੇ ਅਗਲੇ ਪੜਾਅ ਤਹਿਤ ਬੋਤਸਵਾਨਾ ਦੇ ਮੋਕੋਲੋਡੀ ਨੇਚਰ ਰਿਜ਼ਰਵ ਵਿੱਚ ਰਸਮੀ ਤੌਰ ‘ਤੇ ਭਾਰਤ ਨੂੰ ਅੱਠ ਚੀਤੇ ਸੌਂਪੇ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਬੋਤਸਵਾਨਾ ਦੇ ਘਾਂਜੀ ਇਲਾਕੇ ਤੋਂ ਫੜੇ ਗਏ ਚੀਤਿਆਂ ਨੂੰ ਕੁਆਰੰਟੀਨ ਸੈਂਟਰ ਵਿੱਚ ਛੱਡਣ ਦੀ ਗਵਾਹ ਬਣੀ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬੋਤਸਵਾਨਾ ਦੀ ਆਪਣੀ ਪਹਿਲੀ ਰਾਜਕੀ ਯਾਤਰਾ ‘ਤੇ ਹਨ। ਰਾਸ਼ਟਰਪਤੀ ਦੇ ਅਧਿਕਾਰਤ ‘ਐਕਸ’ ਅਕਾਊਂਟ ਤੋਂ ਕੀਤੇ ਗਏ ਪੋਸਟ ਵਿੱਚ ਲਿਖਿਆ ਹੈ, ਭਾਰਤ-ਬੋਤਸਵਾਨਾ ਜੰਗਲੀ ਜੀਵ ਸੁਰੱਖਿਆ ਭਾਈਵਾਲੀ ਵਿੱਚ ਇੱਕ ਨਵਾਂ ਅਧਿਆਇ। ਬੋਤਸਵਾਨਾ ਦੇ ਮੋਕੋਲੋਡੀ ਨੇਚਰ ਰਿਜ਼ਰਵ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਰਾਸ਼ਟਰਪਤੀ ਡਿਊਮਾ ਗਿਦੋਨ ਬੋਕੋ ਨੇ ਭਾਰਤ ਅਤੇ ਬੋਤਸਵਾਨਾ ਦੇ ਮਾਹਿਰਾਂ ਵੱਲੋਂ ਘਾਂਜੀ ਇਲਾਕੇ ਤੋਂ ਫੜੇ ਗਏ ਚੀਤਿਆਂ ਨੂੰ ਕੁਆਰੰਟੀਨ ਸੈਂਟਰ ਵਿੱਚ ਛੱਡਣ ਦੇ ਗਵਾਹ ਬਣੇ। ਇਹ ਪ੍ਰੋਗਰਾਮ ‘ਪ੍ਰੋਜੈਕਟ ਚੀਤਾ’ ਦੇ ਅਗਲੇ ਪੜਾਅ ਤਹਿਤ ਬੋਤਸਵਾਨਾ ਵੱਲੋਂ ਭਾਰਤ ਨੂੰ ਅੱਠ ਚੀਤੇ ਤੋਹਫ਼ੇ ਵਜੋਂ ਦੇਣ ਦਾ ਸੀ।

ਰਾਸ਼ਟਰਪਤੀ ਨੇ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

ਇਸ ਤੋਂ ਬਾਅਦ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੋਤਸਵਾਨਾ ਦੇ ਗੈਬਰੋਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ, “ਮੈਨੂੰ ਦੱਸਿਆ ਗਿਆ ਹੈ ਕਿ ਬੋਤਸਵਾਨਾ ਵਿੱਚ 10,000 ਭਾਰਤੀ ਨਾਗਰਿਕ ਵਪਾਰ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਦੇ ਮਾਣਮੱਤੇ ਰਾਜਦੂਤ ਹੋਣ ‘ਤੇ ਵਧਾਈ ਦਿੰਦੀ ਹਾਂ।”

ਪ੍ਰੋਜੈਕਟ ਚੀਤਾ ਨੂੰ 17 ਸਤੰਬਰ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਪਹਿਲਕਦਮੀ ਦੇ ਤਹਿਤ, ਸਤੰਬਰ 2022 ਵਿੱਚ ਨਾਮੀਬੀਆ ਤੋਂ ਅੱਠ ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ਵਿੱਚ ਤਬਦੀਲ ਕੀਤਾ ਗਿਆ ਸੀ। ਫਿਰ ਫਰਵਰੀ 2023 ਵਿੱਚ ਦੱਖਣੀ ਅਫਰੀਕਾ ਤੋਂ ਬਾਰਾਂ ਚੀਤਿਆਂ ਨੂੰ ਤਬਦੀਲ ਕੀਤਾ ਗਿਆ ਸੀ।

ਵਾਤਾਵਰਣ ਮੰਤਰਾਲੇ ਦੇ ਅਨੁਸਾਰ, ਇਹਨਾਂ ਵਿੱਚੋਂ ਬਹੁਤੇ ਚੀਤੇ ਆਪਣੇ ਨਵੇਂ ਮਾਹੌਲ ਵਿੱਚ ਚੰਗੀ ਤਰ੍ਹਾਂ ਢਲ ਗਏ ਹਨ। 2023 ਵਿੱਚ ਇੱਕ ਮਾਦਾ ਚੀਤੇ ਨੇ 75 ਸਾਲਾਂ ਬਾਅਦ ਭਾਰਤ ਦੀ ਧਰਤੀ ਉੱਤੇ ਬੱਚਿਆਂ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ 3 ਜਨਵਰੀ, 2024 ਨੂੰ, ਕੁਨੋ ਨੈਸ਼ਨਲ ਪਾਰਕ ਵਿੱਚ ਵੀ ਨਾਮੀਬੀਆਈ ਚੀਤਾ ਆਸ਼ਾ ਦੇ ਤਿੰਨ ਬੱਚਿਆਂ ਦਾ ਜਨਮ ਹੋਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments