Homeਮਨੋਰੰਜਨਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਅਚਾਨਕ ਵਿਗੜੀ ਸਿਹਤ

ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਅਚਾਨਕ ਵਿਗੜੀ ਸਿਹਤ

ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਗੋਵਿੰਦਾ ਨੂੰ ਬੀਤੀ ਰਾਤ (11 ਨਵੰਬਰ) ਨੂੰ ਅਚਾਨਕ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਬਾਅਦ ਵਿੱਚ ਜੁਹੂ ਦੇ ਕ੍ਰਿਟੀਕਲ ਕੇਅਰ ਏਸ਼ੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।

ਜਾਣਕਾਰੀ ਮੁਤਾਬਕ, 61 ਸਾਲਾਂ ਦਾ ਗੋਵਿੰਦਾ ਮੰਗਲਵਾਰ ਨੂੰ ਆਪਣੇ ਮੁੰਬਈ ਵਾਲੇ ਘਰ ‘ਤੇ ਸੀ, ਰਾਤ ਦੇ ਕਰੀਬ 10 ਵਜੇ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ। ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਨੇ ਉਸਨੂੰ ਐਮਰਜੈਂਸੀ ਵਾਰਡ ਵਿੱਚ ਸ਼ਿਫਟ ਕੀਤਾ, ਜਿੱਥੇ ਈਸੀਜੀ, ਖੂਨ ਦੇ ਟੈਸਟ ਅਤੇ ਹੋਰ ਜਰੂਰੀ ਜਾਂਚਾਂ ਸ਼ੁਰੂ ਕਰ ਦਿੱਤੀਆਂ ਗਈਆਂ।

“ਡਾਕਟਰ ਕਰ ਰਹੇ ਹਨ ਟੈਸਟ”

ਗੋਵਿੰਦਾ ਦੇ ਦੋਸਤ ਅਤੇ ਕਾਨੂੰਨੀ ਸਲਾਹਕਾਰ ਲਲਿਤ ਬਿੰਦਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਵਿੰਦਾ ਜੀ ਫਿਲਹਾਲ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਦੇ ਸਾਰੇ ਮਹੱਤਵਪੂਰਨ ਪੈਰਾਮੀਟਰਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਡਾਕਟਰ ਜ਼ਰੂਰੀ ਜਾਂਚਾਂ ਕਰ ਰਹੇ ਹਨ।

“ਅਫਵਾਹਾਂ ‘ਤੇ ਧਿਆਨ ਨਾ ਦਿਓ”

ਗੋਵਿੰਦਾ ਦੀ ਸਿਹਤ ‘ਤੇ ਅਪਡੇਟ ਦਿੰਦੇ ਹੋਏ ਉਨ੍ਹਾਂ ਦੇ ਪ੍ਰਵਕਤਾ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘ਸਰ ਜੀ ਦੀ ਤਬੀਅਤ ਠੀਕ ਹੈ। ਇਹ ਸਿਰਫ਼ ਇੱਕ ਆਮ ਚੱਕਰ ਆਉਣ ਦੀ ਘਟਨਾ ਸੀ, ਜੋ ਥੱਕਾਵਟ ਜਾਂ ਪਾਣੀ ਦੀ ਘਾਟ ਦੇ ਕਾਰਨ ਹੋ ਸਕਦੀ ਹੈ। ਉਹ ਜਲਦੀ ਹੀ ਘਰ ਮੁੜ ਆਉਣਗੇ। ਪ੍ਰਸ਼ੰਸਕਾਂ ਨੂੰ ਅਪੀਲ ਹੈ ਕਿ ਅਫਵਾਹਾਂ ‘ਤੇ ਧਿਆਨ ਨਾ ਦੇਣ।

ਬਾਲੀਵੁੱਡ ਦੇ ਸੁਪਰਸਟਾਰ ਰਹੇ ਹਨ ਗੋਵਿੰਦਾ

ਗੋਵਿੰਦਾ ਨੇ ਸਾਲ 1986 ਵਿੱਚ ਆਪਣੀ ਪਹਿਲੀ ਫਿਲਮ ‘ਇਲਜ਼ਾਮ’ ਨਾਲ ਡੈਬਿਊ ਕੀਤਾ ਸੀ ਅਤੇ ਜਿਸ ਤੋਂ ਬਾਅਦ ‘ਕੁਲੀ ਨੰਬਰ 1’, ‘ਹੀਰੋ ਨੰਬਰ 1’ ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਬਾਲੀਵੁੱਡ ਵਿੱਚ ਉਸ ਨੇ ਆਪਣੀ ਵੱਖਰੀ ਪਛਾਣ ਬਣਾਈ। ਸਾਲ 2004 ਵਿੱਚ ਸ਼ਿਵ ਸੈਨਾ ਦੇ ਟਿਕਟ ਉੱਤੇ ਮੁੰਬਈ ਉੱਤਰ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਸਿਹਤ ਕਾਰਨਾਂ ਕਰਕੇ ਉਨ੍ਹਾਂ ਨੇ ਆਪਣੀ ਸਰਗਰਮੀ ਘੱਟ ਕਰ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments