Homeਹਰਿਆਣਾਹਰਿਆਣਾ ’ਚ ਅਗਲੇ ਦੋ ਦਿਨਾਂ ਤੱਕ ਠੰਢੀ ਲਹਿਰ ਨੂੰ ਲੈ ਕੇ ਯੈਲੋ...

ਹਰਿਆਣਾ ’ਚ ਅਗਲੇ ਦੋ ਦਿਨਾਂ ਤੱਕ ਠੰਢੀ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ

ਹਰਿਆਣਾ : ਹਰਿਆਣਾ ਵਿੱਚ ਉੱਤਰ-ਪੱਛਮੀ ਠੰਢੀਆਂ ਹਵਾਵਾਂ ਨੇ ਸਰਦੀ ਦਾ ਅਸਰ ਵਧਾ ਦਿੱਤਾ ਹੈ। ਭਾਰਤ ਮੌਸਮ ਵਿਭਾਗ ਮੁਤਾਬਕ, ਰਾਜ ਵਿੱਚ ਅਗਲੇ ਦੋ ਦਿਨਾਂ ਤੱਕ ਠੰਢੀ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਖਾਸ ਤੌਰ ‘ਤੇ ਰਾਜਸਥਾਨ ਨਾਲ ਲੱਗਦੇ 7 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਮਹਿੰਦਰਗੜ੍ਹ, ਰੇਵਾੜੀ ਅਤੇ ਚਰਖੀ ਦਾਦਰੀ ਜ਼ਿਲ੍ਹਾ ਸ਼ਾਮਲ ਹਨ। ਇੱਥੇ ਤੇਜ਼ੀ ਨਾਲ ਤਾਪਮਾਨ ਡਿੱਗ ਰਿਹਾ ਹੈ।

ਤਾਪਮਾਨ ਵਿੱਚ ਹੋ ਰਹੀ ਗਿਰਾਵਟ: ਪਿਛਲੇ 24 ਘੰਟਿਆਂ ਵਿੱਚ, ਦਿਨ ਅਤੇ ਰਾਤ ਦੋਵਾਂ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਵੀ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਰਹੀ ਹੈ। ਹਰਿਆਣਾ ਦੇ ਹਿਸਾਰ, ਗੁਰੂਗ੍ਰਾਮ, ਕਰਨਾਲ, ਸੋਨੀਪਤ, ਮਹਿੰਦਰਗੜ੍ਹ, ਨਾਰਨੌਲ ਅਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ।

13 ਨਵੰਬਰ ਤੱਕ ਮੌਸਮ ਰਹੇਗਾ ਖੁਸ਼ਕ: ਮੌਸਮ ਵਿਗਿਆਨੀ ਡਾ. ਮਦਨ ਖਿਚੜ ਨੇ ਕਿਹਾ ਕਿ 13 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਇਸ ਦੌਰਾਨ ਉੱਤਰ ਅਤੇ ਉੱਤਰ-ਪੱਛਮੀ ਹਵਾਵਾਂ ਹਲਕੀ ਤੋਂ ਮੱਧਮ ਗਤੀ ਨਾਲ ਚੱਲਣਗੀਆਂ। ਹਵਾ ਚੱਲਣ ਨਾਲ ਦਿਨ ਦਾ ਤਾਪਮਾਨ ਥੋੜਾ ਵੱਧ ਸਕਦਾ ਹੈ, ਪਰ ਰਾਤਾਂ ਠੰਡੀਆਂ ਰਹਿਣਗੀਆਂ। ਕੁਝ ਇਲਾਕਿਆਂ ਵਿੱਚ ਹਲਕੇ ਬੱਦਲ ਵੀ ਛਾ ਸਕਦੇ ਹਨ।

ਬੱਚਿਆਂ ਅਤੇ ਬਜ਼ੁਰਗਾਂ ਲਈ ਸਲਾਹ: ਅਜਿਹੇ ਵਿੱਚ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਬਾਹਰ ਨਿਕਲਦੇ ਸਮੇਂ ਗਰਮ ਕੱਪੜੇ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਬਜ਼ੁਰਗਾਂ ਅਤੇ ਬੱਚਿਆਂ ਲਈ ਇਹ ਮੌਸਮ ਸਿਹਤ ‘ਤੇ ਮਾੜਾ ਅਸਰ ਕਰਨ ਵਾਲਾ ਹੈ। ਐਸੇ ਵਿੱਚ ਉਨ੍ਹਾਂ ਨੂੰ ਠੰਡ ਤੋਂ ਬਚਾਅ ਕਰਨ ਦੀ ਲੋੜ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments