Homeਹਰਿਆਣਾਹਰਿਆਣਾ ਦੇ ਲੋਕਾਂ ਨੂੰ ਮਿਲਿਆ ਨਵੀਂ ਵੰਦੇ ਭਾਰਤ ਟ੍ਰੇਨ ਦਾ ਤੋਹਫ਼ਾ

ਹਰਿਆਣਾ ਦੇ ਲੋਕਾਂ ਨੂੰ ਮਿਲਿਆ ਨਵੀਂ ਵੰਦੇ ਭਾਰਤ ਟ੍ਰੇਨ ਦਾ ਤੋਹਫ਼ਾ

ਅੰਬਾਲਾ : ਹਰਿਆਣਾ ‘ਚ ਰੇਲ ਯਾਤਰੀਆਂ ਲਈ ਸ਼ਨੀਵਾਰ ਯਾਨੀ ਅੱਜ 8 ਨਵੰਬਰ ਦਾ ਦਿਨ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਪ੍ਰਦੇਸ਼ ਦੇ ਲੋਕਾਂ ਨੂੰ ਅੱਜ ਇੱਕ ਨਵੀਂ ਵੰਦੇ ਭਾਰਤ ਟਰੇਨ (Vande Bharat Train) ਦੀ ਸੌਗਾਤ ਮਿਲੀ, ਜੋ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਪੰਜਾਬ ਦੇ ਫਿਰੋਜ਼ਪੁਰ ਕੈਂਟ ਦੇ ਵਿਚਕਾਰ ਆਵਾਜਾਈ ਕਰੇਗੀ।

ਆਧੁਨਿਕ ਸਹੂਲਤਾਂ 

ਵਿਚਕਾਰਲੇ ਰਾਹ ‘ਤੇ ਇਹ ਗੱਡੀ ਦੋਵੇਂ ਪਾਸੇ ਅੰਬਾਲਾ ਕੈਂਟ, ਕੁਰੂਕਸ਼ੇਤਰ ਅਤੇ ਪਾਣੀਪਤ ਸਟੇਸ਼ਨਾਂ ‘ਤੇ ਰੁਕੇਗੀ। ਇਸ ਤੋਂ ਪਹਿਲਾਂ ਹਰਿਆਣਾ ਵਿੱਚੋਂ ਦੀ ਲੰਘਣ ਵਾਲੀ ਵੰਦੇ ਭਾਰਤ ਗੱਡੀ ਸਿਰਫ਼ ਅੰਬਾਲਾ ਕੈਂਟ ਸਟੇਸ਼ਨ ‘ਤੇ ਰੁਕਣ ਤੱਕ ਹੀ ਸੀਮਤ ਸੀ, ਪਰ ਹੁਣ ਦੂਜੇ ਸਟੇਸ਼ਨਾਂ ‘ਤੇ ਰੁਕਣ ਨਾਲ ਯਾਤਰੀਆਂ ਨੂੰ ਫਾਇਦਾ ਹੋਵੇਗਾ। ਪਾਣੀਪਤ ਇੱਕ ਮੁੱਖ ਉਦਯੋਗਿਕ ਸ਼ਹਿਰ ਹੈ। ਅਜਿਹੇ ਵਿੱਚ ਇੱਥੇ ਵੰਦੇ ਭਾਰਤ ਟਰੇਨ ਦੇ ਰੁਕਣ ਨਾਲ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।

ਉੱਤਰ ਪੱਛਮ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਨੇ ਦੱਸਿਆ ਕਿ 26462/61, ਵੰਦੇ ਭਾਰਤ ਐਕਸਪ੍ਰੈਸ ਗੱਡੀ ਦਾ ਫਿਰੋਜ਼ਪੁਰ ਛਾਉਣੀ ਸਟੇਸ਼ਨ ‘ਤੇ ਉਦਘਾਟਨ ਕੀਤਾ ਜਾਵੇਗਾ। ਨਾਲ ਹੀ, ਅੰਬਾਲਾ ਛਾਉਣੀ ਸਟੇਸ਼ਨ ‘ਤੇ ਇਸ ਗੱਡੀ ਦਾ ਸਵਾਗਤ ਕੀਤਾ ਜਾਵੇਗਾ। ਉਦਘਾਟਨ ਤੋਂ ਬਾਅਦ ਇਹ ਟ੍ਰੇਨ ਆਪਣੇ ਨਿਯਮਤ ਸੰਚਾਲਨ ‘ਤੇ ਆ ਜਾਵੇਗੀ ਅਤੇ ਉਸੇ ਦਿਨ ਦਿੱਲੀ ਜੰਕਸ਼ਨ ‘ਤੇ ਪਹੁੰਚੇਗੀ। ਇਸ ਟ੍ਰੇਨ ਵਿੱਚ ਯਾਤਰੀਆਂ ਨੂੰ ਆਟੋਮੈਟਿਕ ਦਰਵਾਜ਼ੇ, GPS ਆਧਾਰਿਤ ਸੂਚਨਾ ਪ੍ਰਣਾਲੀ, ਔਨਬੋਰਡ Wi-Fi, ਬਾਇਓ ਵੈਕਿਊਮ ਟਾਇਲਟ, ਏ.ਸੀ. ਅਤੇ ਲੰਬੀਆਂ-ਚੌੜੀਆਂ ਆਰਾਮਦਾਇਕ ਸੀਟਾਂ ਵਰਗੀਆਂ ਸਹੂਲਤਾਂ ਮਿਲਣਗੀਆਂ।

ਵੰਦੇ ਭਾਰਤ ਟ੍ਰੇਨ ਦਾ ਸ਼ਡਿਊਲ

ਫਿਰੋਜ਼ਪੁਰ ਛਾਉਣੀ ਤੋਂ ਸਵੇਰੇ 8:05 ਵਜੇ ਰਵਾਨਾ ਹੋਕੇ ਸਵੇਰੇ 8:43 ਵਜੇ ਫਰੀਦਕੋਟ ਅਤੇ ਸਵੇਰੇ 9:30 ਵਜੇ ਬਠਿੰਡਾ ਪਹੁੰਚੇਗੀ। ਏਥੇ 5 ਮਿੰਟ ਦੇ ਠਹਿਰਾਅ ਤੋਂ ਬਾਅਦ ਅੱਗੇ ਵਧਦਿਆਂ 10.43 ਵਜੇ ਧੂਰੀ, 11.25 ਵਜੇ ਪਟਿਆਲਾ, 12.18 ਵਜੇ ਅੰਬਾਲਾ ਕੈਂਟ, 12.48 ਵਜੇ ਕੁਰੂਕਸ਼ੇਤਰ ਅਤੇ 01.25 ਵਜੇ ਪਾਣੀਪਤ ਪਹੁੰਚਦੀ ਹੋਈ 03.05 ਵਜੇ ਦਿੱਲੀ ਪਹੁੰਚੇਗੀ। ਇਹ ਗੱਡੀ ਵਿਚਕਾਰ ਰਾਹ ਵਿੱਚ ਭਟਿੰਡਾ ਸਟੇਸ਼ਨ ‘ਤੇ 5 ਮਿੰਟ ਦਾ ਠਹਿਰਾਅ ਕਰੇਗੀ, ਜਦੋਂ ਕਿ ਬਾਕੀ ਸਟੇਸ਼ਨਾਂ ‘ਤੇ 2-2 ਮਿੰਟ ਦਾ ਠਹਿਰਾਅ ਦਿੱਤਾ ਗਿਆ ਹੈ।

ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ ਗੱਡੀ ਇਸ ਰੂਟ ‘ਤੇ ਸਭ ਤੋਂ ਤੇਜ਼ ਗਤੀ ਦੀ ਗੱਡੀ ਹੋਵੇਗੀ। ਇਹ ਦਿੱਲੀ ਤੋਂ ਫ਼ਿਰੋਜ਼ਪੁਰ ਦੇ ਵਿਚਕਾਰ ਦੀ ਦੂਰੀ ਸਿਰਫ਼ 6 ਘੰਟੇ 40 ਮਿੰਟਾਂ ਵਿੱਚ ਪੂਰੀ ਕਰੇਗੀ। ਇਸ ਨਾਲ ਕੌਮੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ਵਿਚਕਾਰ ਕੁਨੈਕਟੀਵਿਟੀ ਹੋਰ ਵੀ ਮਜ਼ਬੂਤ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments