Homeਯੂਪੀ ਖ਼ਬਰਾਂਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਸਥਿਤ ਚੁਨਾਰ ਰੇਲਵੇ ਸਟੇਸ਼ਨ 'ਤੇ ਵਾਪਰਿਆ ਭਿਆਨਕ ਹਾਦਸਾ,...

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਸਥਿਤ ਚੁਨਾਰ ਰੇਲਵੇ ਸਟੇਸ਼ਨ ‘ਤੇ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਸਥਿਤ ਚੁਨਾਰ ਰੇਲਵੇ ਸਟੇਸ਼ਨ ‘ਤੇ ਹਾਦਸਾ ਹੋਇਆ ਹੈ। ਚੁਨਾਰ ਰੇਲਵੇ ਸਟੇਸ਼ਨ ਦੀ ਮੇਨ ਲਾਈਨ ‘ਤੇ 6 ਲੋਕਾਂ ਦੀ ਹਾਵੜਾ ਤੋਂ ਕਾਲਕਾ ਜਾਣ ਵਾਲੀ ਨੇਤਾ ਜੀ ਐਕਸਪ੍ਰੈਸ ਗੱਡੀ ਨਾਲ ਕੱਟ ਕੇ ਮੌਤ ਹੋ ਗਈ ਹੈ।

ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਕਾਰਤਿਕ ਪੂਰਨਿਮਾ ਕਰਕੇ ਰੇਲਵੇ ਸਟੇਸ਼ਨ ‘ਤੇ ਭੀੜ ਸੀ। ਇੱਥੇ ਗਲਤ ਦਿਸ਼ਾ ਵਿੱਚ ਉਤਰਨ ਕਰਕੇ ਕੁਝ ਯਾਤਰੀ ਨੇਤਾਜੀ ਐਕਸਪ੍ਰੈਸ ਗੱਡੀ ਦੀ ਲਪੇਟ ਵਿੱਚ ਆ ਗਏ। ਹਾਦਸੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਹੈ।

ਭਾਰਤੀ ਰੇਲਵੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਟ੍ਰੇਨ ਨੰਬਰ 13309 ਚੋਪਾਨ-ਪ੍ਰਯਾਗਰਾਜ ਐਕਸਪ੍ਰੈਸ ਚੁਨਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ‘ਤੇ ਪਹੁੰਚੀ ਸੀ। ਇਸ ਗੱਡੀ ਤੋਂ ਕੁਝ ਯਾਤਰੀ ਫੁੱਟ ਓਵਰ ਬ੍ਰਿਜ ਉਪਲਬਧ ਹੋਣ ਦੇ ਬਾਵਜੂਦ ਵੀ ਗਲਤ ਸਾਈਡ ਤੋਂ ਉਤਰੇ ਅਤੇ ਮੇਨ ਲਾਈਨ ਤੋਂ ਜਾ ਰਹੇ ਸਨ। ਇਸੇ ਦੌਰਾਨ ਗੱਡੀ ਨੰਬਰ 12311 ਨੇਤਾਜੀ ਐਕਸਪ੍ਰੈਸ ਮੇਨ ਲਾਈਨ ਤੋਂ ਗੁਜ਼ਰੀ ਅਤੇ 6 ਯਾਤਰੀ ਕੱਟੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments