ਨਵੀਂ ਦਿੱਲੀ : ਭਾਰਤ ਨੇ ਖੋ-ਖੋ ਦੀ ਖੇਡ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਨੇ ਪਹਿਲਾ ਖੋ-ਖੋ ਵਿਸ਼ਵ ਕੱਪ ਜਿੱਤ ਲਿਆ ਹੈ। ਦੋਵਾਂ ਵਰਗਾਂ ਦੇ ਫਾਈਨਲ ਐਤਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਖੇਡੇ ਗਏ। ਮਹਿਲਾ ਟੀਮ ਨੇ ਨੇਪਾਲ ਨੂੰ 78-40 ਦੇ ਵੱਡੇ ਫਰਕ ਨਾਲ ਹਰਾਇਆ।
ਪੁਰਸ਼ ਟੀਮ ਨੇ ਨੇਪਾਲ ਨੂੰ ਵੀ ਹਰਾਇਆ ਪਰ ਫਰਕ 54-36 ਦਾ ਰਿਹਾ। ਖੋ-ਖੋ ਵਿਸ਼ਵ ਕੱਪ ਨਵੀਂ ਦਿੱਲੀ ਵਿੱਚ 13 ਤੋਂ 19 ਜਨਵਰੀ ਤੱਕ ਖੇਡਿਆ ਗਿਆ। ਦੋਵੇਂ ਭਾਰਤੀ ਟੀਮਾਂ ਟੂਰਨਾਮੈਂਟ ਵਿੱਚ ਅਜੇਤੂ ਰਹੀਆਂ। ਜਦੋਂ ਕਿ ਨੇਪਾਲ ਦੀਆਂ ਦੋਵੇਂ ਟੀਮਾਂ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਮਹਿਲਾ ਗਰੁੱਪ ਏ ਵਿੱਚ ਈਰਾਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੇ ਨਾਲ ਸੀ। ਟੀਮ ਨੇ ਦੱਖਣੀ ਕੋਰੀਆ ਨੂੰ 176-18, ਈਰਾਨ ਨੂੰ 100-16 ਅਤੇ ਮਲੇਸ਼ੀਆ ਨੂੰ 100-20 ਦੇ ਵੱਡੇ ਫਰਕ ਨਾਲ ਹਰਾਇਆ। ਟੀਮ ਨੇ ਗਰੁੱਪ ਗੇੜ ਵਿੱਚ ਸਿਖਰ ’ਤੇ ਰਹਿ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਪੁਰਸ਼ਾਂ ਦੇ ਮੁਕਾਬਲਿਆਂ ਵਿੱਚ 20 ਟੀਮਾਂ ਨੇ ਭਾਗ ਲਿਆ। ਭਾਰਤ ਦੇ ਗਰੁੱਪ ਵਿੱਚ ਪੇਰੂ, ਬ੍ਰਾਜ਼ੀਲ, ਭੂਟਾਨ ਅਤੇ ਨੇਪਾਲ ਸ਼ਾਮਲ ਸਨ।