Homeਸੰਸਾਰਲੰਡਨ ਜਾਣ ਵਾਲੀ ਇੱਕ ਟ੍ਰੇਨ ’ਚ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ...

ਲੰਡਨ ਜਾਣ ਵਾਲੀ ਇੱਕ ਟ੍ਰੇਨ ’ਚ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ ਹਾਲਤ ਗੰਭੀਰ

ਬ੍ਰਿਟੇਨ : ਬ੍ਰਿਟੇਨ ਦੇ ਕੈਮਬ੍ਰਿਜਸ਼ਾਇਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਤੀ ਸ਼ਾਮ ਲੰਡਨ ਜਾਣ ਵਾਲੀ ਇੱਕ ਟ੍ਰੇਨ ਵਿੱਚ ਕਈ ਲੋਕਾਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੀ ਟ੍ਰੇਨ ਵਿੱਚ ਦਹਿਸ਼ਤ ਦਾ ਮਾਹੌਲ ਛਾ ਗਿਆ।

ਅਧਿਕਾਰੀਆਂ ਨੇ ਇਸ ਭਿਆਨਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਹੰਟਿੰਗਡਨ ਵਿਖੇ ਤੁਰੰਤ ਰੇਲਗੱਡੀ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਇਸ ਘਾਤਕ ਹਮਲੇ ਵਿੱਚ ਸ਼ਾਮਲ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

9 ਲੋਕ ਦੀ ਹਾਲਤ ਗੰਭੀਰ

ਦੂਸਰੇ ਪਾਸੇ, ਐਮਰਜੈਂਸੀ ਟੀਮਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਹਮਲੇ ਵਿੱਚ 10 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 9 ਦੀ ਹਾਲਤ ਗੰਭੀਰ ਹੈ।

ਸਥਾਨਕ ਅਧਿਕਾਰੀਆਂ ਨੇ ਇਸ ਸੰਕਟ ਨੂੰ ਹੱਲ ਕਰਨ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹਮਲੇ ਬਾਰੇ ਜਾਣਕਾਰੀ ਸ਼ਾਮ 7:39 ਵਜੇ (ਸਥਾਨਕ ਸਮੇਂ) ਮਿਲੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਰੇਲਗੱਡੀ ਵਿੱਚ ਸਵਾਰ ਕਈ ਲੋਕਾਂ ’ਤੇ ਚਾਕੂ ਨਾਲ ਹਮਲਾ ਹੋਇਆ ਹੈ।

ਪੁਲਿਸ ਨੇ ਕੀ ਕਿਹਾ?

ਪੁਲਿਸ ਨੇ ਹਮਲੇ ਸਬੰਧੀ ਇੱਕ ਬਿਆਨ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਇੱਕ ਪੁਲਿਸ ਟੀਮ ਪੂਰੀ ਤਰ੍ਹਾਂ ਤਿਆਰ ਹੋ ਕੇ ਘਟਨਾ ਸਥਾਨ ‘ਤੇ ਪਹੁੰਚੀ। ਟ੍ਰੇਨ ਨੂੰ ਹੰਟਿੰਗਡਨ ਵਿੱਚ ਰੋਕ ਦਿੱਤਾ ਗਿਆ ਸੀ, ਜਿੱਥੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਮਲੇ ਦੀ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ।

ਈਸਟ ਆਫ ਇੰਗਲੈਂਡ ਐਂਬੂਲੈਂਸ ਸਰਵਿਸ ਨੇ ਘਟਨਾ ਤੋਂ ਬਾਅਦ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ। ਕਈ ਐਂਬੂਲੈਂਸਾਂ ਅਤੇ ਡਾਕਟਰਾਂ ਦੀ ਇੱਕ ਟੀਮ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ, “ਰੇਲਗੱਡੀ ‘ਤੇ ਹੋਈ ਭਿਆਨਕ ਘਟਨਾ ਬਹੁਤ ਚਿੰਤਾਜਨਕ”

 ਇਸ ਦੌਰਾਨ, ਕਈ ਪ੍ਰਮੁੱਖ ਬ੍ਰਿਟਿਸ਼ ਨੇਤਾਵਾਂ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ।

ਜਿਸ ਵਿੱਚ ਉਨ੍ਹਾਂ ਕਿਹਾ ਕਿ ਹੰਟਿੰਗਡਨ ਕੋਲ ਟ੍ਰੇਨ ਵਿੱਚ ਹੋਈ ਭਿਆਨਕ ਘਟਨਾ ਬਹੁਤ ਚਿੰਤਾਜਨਕ ਹੈ। ਮੇਰੀਆਂ ਹਮਦਰਦੀਆਂ ਸਾਰੇ ਪ੍ਰਭਾਵਿਤ ਲੋਕਾਂ ਦੇ ਨਾਲ ਹਨ। ਐਮਰਜੈਂਸੀ ਸੇਵਾਵਾਂ ਨੂੰ ਉਨ੍ਹਾਂ ਦੀ ਪ੍ਰਤੀਕਿਰਿਆ ਲਈ ਧੰਨਵਾਦ। ਪ੍ਰਭਾਵਿਤ ਖੇਤਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪੁਲਿਸ ਦੀ ਸਲਾਹ ਮੰਨਣੀ ਚਾਹੀਦੀ ਹੈ।

ਗ੍ਰਹਿ ਮੰਤਰੀ ਨੇ ਕੀ ਕਿਹਾ?

ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਵੀ ਦੁੱਖ ਪ੍ਰਗਟ ਕੀਤਾ। ਮਹਿਮੂਦ ਨੇ ਕਿਹਾ, “ਹਮਲੇ ਤੋਂ ਬਾਅਦ ਦੋ ਸ਼ੱਕੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਤੋਂ ਹਿਰਾਸਤ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਮੈਨੂੰ ਜਾਂਚ ਬਾਰੇ ਨਿਯਮਤ ਅਪਡੇਟ ਮਿਲ ਰਹੇ ਹਨ।”

ਇਸ ਤੋਂ ਇਲਾਵਾ, ਬ੍ਰਿਟੇਨ ਦੇ ਇੱਕ ਹੋਰ ਮੰਤਰੀ, ਕ੍ਰਿਸ ਫਿਲਿਪ ਨੇ ਇਸ ਹਮਲੇ ਨੂੰ ਬਹੁਤ ਹੀ ਜ਼ਾਲਮ ਦੱਸਿਆ। ਉਨ੍ਹਾਂ ਕਿਹਾ ਕਿ ਮੇਰੀਆਂ ਹਮਦਰਦੀਆਂ ਉਨ੍ਹਾਂ ਸਾਰੇ ਜ਼ਖਮੀਆਂ ਜਾਂ ਪ੍ਰਭਾਵਿਤਾਂ ਅਤੇ ਐਮਰਜੈਂਸੀ ਸੇਵਾਵਾਂ ਨਾਲ ਹਨ ਜੋ ਇਸ ਘਟਨਾ ਵਿੱਚ ਸ਼ਾਮਲ ਹਨ। ਪੁਲਿਸ ਅਤੇ ਸਰਕਾਰ ਨੂੰ ਜਲਦ ਤੋਂ ਜਲਦ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕੀ ਹੋਇਆ ਅਤੇ ਕਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments