ਵਾਸ਼ਿੰਗਟਨ : ਅਮਰੀਕੀ ਸੰਸਦ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਵਧਦੀ ਹੈ ਰਹੀ ਹੈ। ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਮੰਗਲਵਾਰ ਨੂੰ ਸੰਸਦ ‘ਚ ਜਨਵਰੀ ਮਹੀਨੇ ਨੂੰ ਤਾਮਿਲ ਭਾਸ਼ਾ ਅਤੇ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਪ੍ਰਸਤਾਵ ਪੇਸ਼ ਕੀਤਾ।
ਪ੍ਰਸਤਾਵ ਪੇਸ਼ ਕਰਨ ਤੋਂ ਬਾਅਦ ਰਾਜਾ ਨੇ ਐਕਸ ‘ਤੇ ਪੋਸਟ ਕੀਤਾ ਅਤੇ ਲਿਖਿਆ ਇੱਕ ਤਮਿਲ ਅਮਰੀਕੀ ਹੋਣ ਦੇ ਨਾਤੇ, ਮੈਨੂੰ ਇਹ ਮਤਾ ਪੇਸ਼ ਕਰਨ ਵਿੱਚ ਮਾਣ ,ਹੈ ਜੋ ਅਮਰੀਕਾ ਅਤੇ ਦੁਨੀਆ ਭਰ ਵਿੱਚ ਤਾਮਿਲ ਭਾਸ਼ਾ, ਵਿਰਾਸਤ ਅਤੇ ਸੱਭਿਆਚਾਰ ਦਾ ਸਨਮਾਨ ਕਰਦਾ ਹੈ। ਪੋਂਗਲ ਦੇ ਮੌਕੇ ‘ਤੇ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦੇ ਸਮਰਥਨ ‘ਚ 14 ਸੰਸਦ ਮੈਂਬਰਾਂ ਦਾ ਸਮੂਹ ਵੀ ਰਾਜਾ ਦੇ ਨਾਲ ਸੀ। ਸਮਰਥਨ ਕਰਨ ਵਾਲਿਆਂ ਵਿੱਚ 5 ਭਾਰਤੀ ਮੂਲ ਦੇ ਸੰਸਦ ਮੈਂਬਰ ਰੋ ਖੰਨਾ, ਅਮੀ ਬੇਰਾ, ਸ਼੍ਰੀ ਥਾਣੇਦਾਰ, ਪ੍ਰਮਿਲਾ ਜੈਪਾਲ ਅਤੇ ਸੁਹਾਸ ਸੁਬਰਾਮਨੀਅਮ ਵੀ ਸ਼ਾਮਲ ਸਨ।
ਰਾਜਾ ਕ੍ਰਿਸ਼ਨਮੂਰਤੀ ਨੇ ਸੰਸਦ ‘ਚ ਪੇਸ਼ ਪ੍ਰਸਤਾਵ ‘ਚ ਕਿਹਾ ਕਿ ਦੁਨੀਆ ਭਰ ‘ਚ ਤਾਮਿਲ ਬੋਲਣ ਵਾਲਿਆਂ ਦੀ ਗਿਣਤੀ 8 ਕਰੋੜ ਹੈ। ਇਨ੍ਹਾਂ ਵਿੱਚੋਂ 3.6 ਲੱਖ ਅਮਰੀਕੀ ਹਨ। ਰਾਜਾ ਨੇ ਲਿਖਿਆ ਕਿ ਇਨ੍ਹਾਂ ਲੋਕਾਂ ਦਾ ਪੋਂਗਲ ਤਿਉਹਾਰ ਬਹੁਤ ਖਾਸ ਹੈ, ਸੰਸਦ ਮੈਂਬਰ ਨੇ ਕਿਹਾ ਕਿ ਤਮਿਲ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ। ਅਮਰੀਕਾ ਵਿੱਚ ਤਮਿਲ ਬੋਲਣ ਵਾਲਿਆਂ ਨਾਲ ਜੁੜੀ ਸੰਸਥਾ ਤਮਿਲ ਅਮਰੀਕਨ ਯੂਨਾਈਟਿਡ ਨੇ ਇਸ ਪ੍ਰਸਤਾਵ ਲਈ ਰਾਜਾ ਕ੍ਰਿਸ਼ਨਮੂਰਤੀ ਦਾ ਧੰਨਵਾਦ ਕੀਤਾ ਹੈ।