HomeSportਮਹਿਲਾ ਕ੍ਰਿਕਟ : ਭਾਰਤ ਨੇ ਰਿਕਾਰਡ 435 ਦੌੜਾਂ ਬਣਾਈਆਂ, ਮੰਧਾਨਾ ਸਭ ਤੋਂ...

ਮਹਿਲਾ ਕ੍ਰਿਕਟ : ਭਾਰਤ ਨੇ ਰਿਕਾਰਡ 435 ਦੌੜਾਂ ਬਣਾਈਆਂ, ਮੰਧਾਨਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੀ ਭਾਰਤੀ ਬਣੀ

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਨੇ ਅੱਜ ਆਪਣੀ ਅਕਰਾਮਕ ਖੇਡ ਨਾਲ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿਤਾ ਹੈ। ਭਾਰਤੀ ਮਹਿਲਾ ਟੀਮ ਨੇ ਬੁੱਧਵਾਰ ਨੂੰ ਆਇਰਲੈਂਡ ਖਿਲਾਫ ਤੀਜੇ ਵਨਡੇ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਿਕਾਰਡ 435 ਦੌੜਾਂ ਬਣਾਈਆਂ। ਇਹ ਟੀਮ ਦਾ ਵਨਡੇ ਦਾ ਸਭ ਤੋਂ ਵੱਡਾ ਸਕੋਰ ਹੈ। ਇਹ ਦੁਨੀਆ ਦਾ ਚੌਥਾ ਸਭ ਤੋਂ ਉੱਚਾ ਸਕੋਰ ਹੈ।

IND v SA: Smriti Mandhana hits 7th ODI hundred, equals Mithali Raj's  all-time record - India Today

ਸਭ ਤੋਂ ਵੱਧ ਸਕੋਰ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਂ ਹੈ। ਕੀਵੀ ਟੀਮ ਨੇ 2018 ਵਿੱਚ ਆਇਰਲੈਂਡ ਖ਼ਿਲਾਫ਼ 491 ਦੌੜਾਂ ਬਣਾਈਆਂ ਸਨ। ਕਪਤਾਨ ਸਮ੍ਰਿਤੀ ਮੰਧਾਨਾ ਨੇ 70 ਗੇਂਦਾਂ ਵਿੱਚ ਸੈਂਕੜਾ ਜੜਿਆ। ਉਹ ਵਨਡੇ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੀ ਭਾਰਤ ਦੀ ਮਹਿਲਾ ਕ੍ਰਿਕਟਰ ਬਣ ਗਈ ਹੈ। ਸਮ੍ਰਿਤੀ ਨੇ 80 ਗੇਂਦਾਂ ‘ਤੇ 135 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੇ ਬੁੱਧਵਾਰ ਨੂੰ ਰਾਜਕੋਟ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 50 ਓਵਰਾਂ ‘ਚ 5 ਵਿਕਟਾਂ ‘ਤੇ 435 ਦੌੜਾਂ ਬਣਾਈਆਂ ਅਤੇ ਆਇਰਲੈਂਡ ਨੂੰ 436 ਦੌੜਾਂ ਦਾ ਟੀਚਾ ਦਿੱਤਾ।

India smash record 435 vs Ireland, fourth-highest total in women's ODI  cricket after Smriti Mandhana, Pratika Rawal hundreds - India Today

ਭਾਰਤ ਲਈ ਸਮ੍ਰਿਤੀ ਮੰਧਾਨਾ ਅਤੇ ਪ੍ਰਤੀਕਾ ਰਾਵਲ ਨੇ ਸੈਂਕੜੇ ਲਗਾਏ। ਮੰਧਾਨਾ ਨੇ 80 ਗੇਂਦਾਂ ‘ਤੇ 135 ਦੌੜਾਂ ਅਤੇ ਪ੍ਰਤੀਕਾ ਨੇ 129 ਗੇਂਦਾਂ ‘ਤੇ 154 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 233 ਦੌੜਾਂ ਦੀ ਸਾਂਝੇਦਾਰੀ ਹੋਈ। ਰਿਚਾ ਘੋਸ਼ ਨੇ 42 ਗੇਂਦਾਂ ‘ਤੇ 59 ਦੌੜਾਂ ਦੀ ਪਾਰੀ ਖੇਡੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments