ਜਲੰਧਰ : ਹਰਿਆਣਾ ਪੁਲਿਸ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜੀਗਰ (ਸ਼ੁਤਰਾਣਾ) ਅਤੇ ਛੇ ਹੋਰਾਂ ਵਿਰੁੱਧ ਕੈਥਲ ਦੇ ਪੁਲਿਸ ਸਟੇਸ਼ਨ ਗੁਹਲਾ ਵਿਖੇ ਐਫ.ਆਈ.ਆਰ. ਦਰਜ ਕੀਤੀ ਹੈ। ਇਹ ਕਾਰਵਾਈ ਬੀਤੇ ਦਿਨ , 28 ਅਕਤੂਬਰ, 2025 ਨੂੰ ਸ਼ਿਕਾਇਤਕਰਤਾ ਗੁਰਚਰਨ ਸਿੰਘ ਕਾਲਾ (ਕੈਥਲ) ਦੁਆਰਾ ਦਰਜ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ । ਐਫ.ਆਈ.ਆਰ. ਨੰਬਰ 217/2025 ਦੇ ਤਹਿਤ, ਵਿਧਾਇਕ ਅਤੇ ਹੋਰ ਦੋਸ਼ੀਆਂ ‘ਤੇ ਕਈ ਗੰਭੀਰ ਧਾਰਾਵਾਂ ਦੇ ਤਹਿਤ ਦੋਸ਼ ਲਗਾਏ ਗਏ ਹਨ। ਇਸ ਐਫ.ਆਈ.ਆਰ. ਨੂੰ ਇਸ ਮਹੀਨੇ ਇੱਕ ਵੱਡੀ ਰਾਜਨੀਤਿਕ ਅਤੇ ਕਾਨੂੰਨ ਵਿਵਸਥਾ ਦੀ ਘਟਨਾ ਮੰਨਿਆ ਜਾ ਰਿਹਾ ਹੈ।
ਧਾਰਾ 115 – ਅਪਰਾਧ ਕਰਨ ਲਈ ਉਕਸਾਉਣਾ
ਧਾਰਾ 126 – ਰਾਜ ਵਿਰੁੱਧ ਜੰਗ ਛੇੜਨਾ
ਧਾਰਾ 140(2) – ਹਥਿਆਰਾਂ ਨਾਲ ਗੈਰ-ਕਾਨੂੰਨੀ ਇਕੱਠ
ਧਾਰਾ 351(2) – ਹਮਲਾ ਜਾਂ ਤਾਕਤ ਦੀ ਵਰਤੋਂ
ਧਾਰਾ 61 ਬੀ.ਐਨ.ਐਸ. – ਪਾਬੰਦੀਸ਼ੁਦਾ ਪਦਾਰਥਾਂ ਦਾ ਕਬਜ਼ਾ
ਆਰਮਜ਼ ਐਕਟ ਦੀ ਧਾਰਾ 25 – ਹਥਿਆਰਾਂ ਦਾ ਗੈਰ-ਕਾਨੂੰਨੀ ਕਬਜ਼ਾ











