Homeਹੈਲਥਸਵੇਰੇ ਖਾਲੀ ਪੇਟ ਗਲਤੀਂ ਨਾਲ ਵੀ ਨਹੀਂ ਕਰਨਾ ਚਾਹੀਦਾ ਇਨ੍ਹਾਂ ਫਲਾਂ ਦਾ...

ਸਵੇਰੇ ਖਾਲੀ ਪੇਟ ਗਲਤੀਂ ਨਾਲ ਵੀ ਨਹੀਂ ਕਰਨਾ ਚਾਹੀਦਾ ਇਨ੍ਹਾਂ ਫਲਾਂ ਦਾ ਸੇਵਨ

Health News : ਫਲਾਂ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਡਾਕਟਰ ਵੀਂ ਸਵੇਰੇ ਖਾਲੀ ਪੇਟ ਫਲ ਖਾਣ ਦੀ ਸਲਾਹ ਦਿੰਦੇ ਹਨ। ਲੋਕ ਆਪਣੀ ਪਸੰਦ ਅਨੁਸਾਰ ਫਲ ਖਾਂਦੇ ਹਨ। ਕੋਈ ਇੱਕੋ ਹੀ ਫਲ ਸਵੇਰੇ ਖਾਲੀ ਪੇਟ ਖਾਂਦਾ ਹੈ, ਤੇ ਕੁਝ ਲੋਕ ਫਰੂਟ ਬਾਊਲ ਜਿਸ ਵਿੱਚ ਕਈ ਤਰ੍ਹਾਂ ਦੇ ਫਲ ਹੁੰਦੇ ਹਨ, ਉਸ ਦਾ ਸੇਵਨ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਫਲਾਂ ਦਾ ਖਾਲੀ ਪੇਟ ਸੇਵਨ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕੁਝ ਫਲਾਂ ਦਾ ਖਾਲੀ ਪੇਟ ਸੇਵਨ ਸਰੀਰ ਉੱਤੇ ਜ਼ਹਿਰ ਵਾਂਗ ਕੰਮ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿੰਨਾਂ ਫਲਾਂ ਨੂੰ ਖਾਲੀ ਪੇਟ ਖਾਣ ਤੋਂ ਬਚਾ ਚਾਹੀਦਾ ਹੈ:-

ਖਾਲੀ ਪੇਟ ਕਿਹੜਾ ਫਲ ਖਾਣ ਤੋਂ ਬਚਣਾ ਚਾਹੀਦਾ ਹੈ:

ਪਪੀਤਾ

ਖਾਲੀ ਪੇਟ ਪਪੀਤਾ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਪਪੇਨ ਨਾਮਕ ਇੱਕ ਐਂਜ਼ਾਈਮ ਪਿਆ ਜਾਦਾ ਹੈ, ਜੋ ਪ੍ਰੋਟੀਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ। ਇਹ ਕਬਜ਼ ਤੋਂ ਵੀ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ ਅਤੇ ਅੰਤੜੀਆਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕਾਂ ਲਈ, ਇਸਨੂੰ ਖਾਲੀ ਪੇਟ ਖਾਣਾ ਸਮੱਸਿਆ ਵਾਲਾ ਹੋ ਸਕਦਾ ਹੈ।

ਦਰਅਸਲ, ਪਪੀਤੇ ਵਿੱਚ ਪਾਇਆ ਜਾਣ ਵਾਲਾ ਪਪੇਨ ਕੁਝ ਲੋਕਾਂ ਵਿੱਚ ਪੇਟ ਦੀ ਪਰਤ ਵਿੱਚ ਜਲਨ ਪੈਦਾ ਕਰ ਸਕਦਾ ਹੈ। ਜਿਸ ਕਾਰਨ ਇਸਦਾ ਉਲਟਾ ਪ੍ਰਭਾਵ ਪੈਂਦਾ ਹੈ। ਇਹ ਪਾਚਨ ਵਿੱਚ ਸਮੱਸਿਆ ਪੈਦਾ ਕਰ ਸਕਦਾ ਹੈ। ਹੋਰ ਕੁਝ ਲੋਕਾਂ ਨੂੰ ਇਸਦਾ ਸੇਵਨ ਕਰਨ ਨਾਲ ਬਦਹਜਮੀ ਅਤੇ ਚੱਕਰ ਆਉਣ ਵਰਗੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਅਜਿਹੇ ਲੋਕਾਂ ਨੂੰ ਖਾਲੀ ਪੇਟ ਪਪੀਤੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

ਜੇਕਰ ਤੁਹਾਨੂੰ ਪਪੀਤਾ ਖਾਣ ਤੋਂ ਬਾਅਦ ਇਹ ਸਮੱਸਿਆਵਾਂ ਆਉਂਦੀਆਂ ਹਨ, ਤਾਂ ਇਸਨੂੰ ਖਾਲੀ ਪੇਟ ਖਾਣ ਤੋਂ ਬਚੋ।

ਕਿਹੜੇ ਫਲਾਂ ਨੂੰ ਖਾਲੀ ਪੇਟ ਖਾਣ ਤੋਂ ਬਚਣ ਚਾਹੀਦਾ:

  • ਅਨਾਨਾਸ
  • ਕੇਲਾ
  • ਖੱਟੇ ਫਲ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments