Homeਹੈਲਥਇਨ੍ਹਾਂ 6 ਤਰੀਕਿਆਂ ਨਾਲ ਦਾਲਚੀਨੀ ਨੂੰ ਆਪਣੀ ਡਾਈਟ ’ਚ ਕਰੋਂ  ਸ਼ਾਮਲ

ਇਨ੍ਹਾਂ 6 ਤਰੀਕਿਆਂ ਨਾਲ ਦਾਲਚੀਨੀ ਨੂੰ ਆਪਣੀ ਡਾਈਟ ’ਚ ਕਰੋਂ  ਸ਼ਾਮਲ

Health News : ਭਾਰਤੀ ਰਸੋਈ ਦੇ ਮਸਾਲੇ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਹੈ ਦਾਲਚੀਨੀ। ਦੇਖਣ ਨੂੰ ਭਾਵੇਂ ਇਹ ਇੱਕ ਛੋਟੀ ਜਿਹੀ ਲੱਕੜ ਲੱਗੇ, ਪਰ ਇਸਦੇ ਫਾਇਦੇ ਬਹੁਤ ਵੱਡੇ ਹਨ। ਇਸਦੀ ਮਿੱਠੀ ਜਿਹੀ ਖੁਸ਼ਬੂ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀ ਹੈ, ਸਗੋਂ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦ ਕਰ ਸਕਦੀ ਹੈ।

ਦਾਲਚੀਨੀ ਦੇ ਫਾਇਦੇ –

  1. ਪਾਣੀ ਦੇ ਨਾਲ –

ਜੇਕਰ ਤੁਸੀਂ ਸਵੇਰੇ ਖਾਲੀ ਪੇਟ ਅੱਧਾ ਚਮਚਾ ਦਾਲਚੀਨੀ ਪਾਊਡਰ ਕੋਸੇ ਪਾਣੀ ਵਿੱਚ ਮਿਲਾਕੇ ਪੀ ਲਓ, ਤਾਂ ਇਸ ਨਾਲ ਭਾਰ ਨਿਯੰਤਰਿਤ ਰਹਿੰਦਾ ਹੈ, ਪਾਚਨ ਸੁਧਰਦਾ ਹੈ ਅਤੇ ਸਰੀਰ ਵਿੱਚ ਸੋਜ਼ ਘੱਟ ਹੁੰਦੀ ਹੈ। ਇਹ ਦਿਨ ਭਰ ਤੁਹਾਨੂੰ ਸਰਗਰਮ ਅਤੇ ਊਰਜਾਵਾਨ ਰੱਖਦਾ ਹੈ।

  1. ਦਹੀਂ ਦੇ ਨਾਲ –

ਦਾਲਚੀਨੀ ਵਿੱਚ ਮੌਜੂਦ ਪੌਲੀਫੇਨੋਲ ਇਨਸੁਲਿਨ ਨੂੰ ਬਿਹਤਰ ਢੰਗ ਤਰੀਕੇ ਤੋਂ ਕੰਮ ਕਰਨ ਵਿੱਚ ਮਦਦ ਕਰਦੇ ਹਨ। ਰੋਜ਼ਾਨਾ ਇੱਕ ਚੁਟਕੀ ਦਾਲਚੀਨੀ ਪਾਊਡਰ ਨੂੰ ਦਹੀਂ ਜਾਂ ਓਟਸ ਦੇ ਨਾਲ ਮਿਲਾ ਕੇ ਖਾਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰਹਿੰਦੀ ਹੈ। ਇਸਨੂੰ ਟਾਈਪ 2 ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

  1. ਕੌਫੀ ਦੇ ਨਾਲ –

ਜੇਕਰ ਤੁਸੀਂ ਆਪਣੀ ਸਵੇਰ ਦੀ ਚਾਹ ਜਾਂ ਕੌਫੀ ਵਿੱਚ ਅੱਧਾ ਚਮਚ ਦਾਲਚੀਨੀ ਪਾ ਲਓ, ਤਾਂ ਉਸਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਇਹ ਸਰੀਰ ਨੂੰ ਗਰਮੀ ਦਿੰਦੀ ਹੈ, ਸੋਜ ਘਟਾਉਂਦੀ ਹੈ ਅਤੇ ਤਣਾਅ ਘਟਾ ਸਕਦੀ ਹੈ।

  1. ਸ਼ਹਿਦ ਅਤੇ ਨਿੰਬੂ ਦੇ ਨਾਲ –

ਦਾਲਚੀਨੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਭੁੱਖ ਨੂੰ ਕੰਟਰੋਲ ਰੱਖਦੀ ਹੈ। ਥੋੜ੍ਹਾ ਜਿਹਾ ਨਿੰਬੂ, ਸ਼ਹਿਦ ਅਤੇ ਦਾਲਚੀਨੀ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਚਰਬੀ ਬਰਨਿੰਗ ਦੀ ਪ੍ਰਕਿਰਿਆ ਤੇਜ਼  ਹੁੰਦੀ ਹੈ ਅਤੇ ਪੇਟ ਦੀ ਚਰਬੀ ਘਟਾਉਣ ਵਿੱਚ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

  1. ਤੁਲਸੀ ਅਤੇ ਅਦਰਕ ਦੇ ਨਾਲ –

ਦਾਲਚੀਨੀ ਵਿੱਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸਨੂੰ ਤੁਲਸੀ ਅਤੇ ਅਦਰਕ ਦੇ ਨਾਲ ਉਬਾਲ ਕੇ ਪੀਣ ਨਾਲ ਗਲਾ ਠੀਕ ਹੁੰਦਾ ਹੈ ਅਤੇ ਖੰਘ-ਜ਼ੁਕਾਮ ਤੋਂ ਆਰਾਮ ਮਿਲ ਸਕਦਾ ਹੈ।

  1. ਸ਼ਹਿਦ ਦੇ ਨਾਲ –

ਸ਼ਹਿਦ ਅਤੇ ਦਾਲਚੀਨੀ ਪਾਊਡਰ ਦਾ ਪੇਸਟ ਚਿਹਰੇ ‘ਤੇ ਲਗਾਉਣ ਨਾਲ ਮੁਹਾਸੇ ਅਤੇ ਬਲੈਕਹੈੱਡਸ ਘੱਟ ਜਾਂਦੇ ਹਨ। ਦਾਲਚੀਨੀ ਅਤੇ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵਾਲ ਮਜ਼ਬੂਤ ​​ਅਤੇ ਸੰਘਣੇ ਹੋ ਸਕਦੇ ਹਨ।

ਦਾਲਚੀਨੀ ਵਿੱਚ ਮੌਜੂਦ ਐਂਟੀਆਕਸੀਡੈਂਟ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਹੁੰਦਾ ਹੈ।

ਨੋਟ: ਦਾਲਚੀਨੀ ਦਾ ਸੇਵਨ ਸੰਜਮ ਵਿੱਚ ਕਰਨਾ ਚਾਹੀਦਾ ਹੈ। ਬਹੁਤ ਜ਼ਿਆਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ। ਥੋੜ੍ਹਾ-ਥੋੜ੍ਹਾ, ਪਰ ਨਿਯਮਿਤ ਰੂਪ ਵਿੱਚ ਇਸਤੇਮਾਲ ਕਰਨ ਨਾਲ ਤੁਹਾਨੂੰ ਇਸਦੇ ਫਾਇਦੇ ਸਾਫ਼ ਨਜ਼ਰ ਆਉਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments