Homeਪੰਜਾਬਚੰਡੀਗੜ੍ਹ ਵਿੱਚ ਸੀਟੀਯੂ ਨੂੰ ਮਿਲਿਆ 60 ਨਵੀਆਂ ਬੱਸਾਂ, ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ...

ਚੰਡੀਗੜ੍ਹ ਵਿੱਚ ਸੀਟੀਯੂ ਨੂੰ ਮਿਲਿਆ 60 ਨਵੀਆਂ ਬੱਸਾਂ, ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਦਿਖਾਈ ਹਰੀ ਝੰਡੀ

ਚੰਡੀਗੜ੍ਹ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਲੰਬੇ ਰੂਟ ਦੀਆਂ ਬੱਸਾਂ ਦੇ ਮੌਜੂਦਾ ਫਲੀਟ ਵਿੱਚ 60 ਹੋਰ ਬੱਸਾਂ ਸ਼ਾਮਲ ਹੋ ਗਈਆਂ ਹਨ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵੱਲੋਂ ਖਰੀਦੀਆਂ ਗਈਆਂ 60 ਨਵੀਆਂ ਬੱਸਾਂ ਚੰਡੀਗੜ੍ਹ ਦੀਆਂ ਸੜਕਾਂ ‘ਤੇ ਚੱਲਣ ਲਈ ਤਿਆਰ ਹਨ।

ਇਨ੍ਹਾਂ ਬੱਸਾਂ ਦੇ ਸੰਚਾਲਨ ਨਾਲ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਗੁਆਂਢੀ ਰਾਜਾਂ ਲਈ ਬਿਹਤਰ ਸੰਪਰਕ ਦਾ ਰਾਹ ਪੱਧਰਾ ਹੋਵੇਗਾ। ਕਈ ਨਵੇਂ ਰੂਟ ਸ਼ੁਰੂ ਕੀਤੇ ਜਾਣਗੇ, ਜਿਸ ਦਾ ਸਿੱਧਾ ਲਾਭ ਲੋਕਾਂ ਨੂੰ ਮਿਲੇਗਾ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਮੰਗਲਵਾਰ ਨੂੰ ISBT-17 ਵਿਖੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ 60 ਬੱਸਾਂ 31 ਰੂਟਾਂ ‘ਤੇ ਚੱਲਣਗੀਆਂ। ਜਿਨ੍ਹਾਂ ਵਿੱਚੋਂ ਕਈ ਰੁੱਟ ਨਵੇਂ ਹਨ ਅਤੇ ਕੁਝ ਪੁਰਾਣੇ ਰੂਟਾਂ ’ਤੇ ਬੱਸਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਨ੍ਹਾਂ ਰੂਟਾਂ ‘ਤੇ ਟਰਾਇਲ ਰਨ ਸਫਲ ਰਹੇ ਹਨ।

ਇਨ੍ਹਾਂ ਬੱਸਾਂ ਵਿੱਚ ਆਧੁਨਿਕ ਏਸੀ ਸਿਸਟਮ, ਆਰਾਮਦਾਇਕ ਸੀਟਾਂ ਅਤੇ ਮੋਬਾਈਲ ਚਾਰਜਿੰਗ ਪੋਰਟ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਹਰ ਬੱਸ ਵਿੱਚ ਜੀਪੀਐਸ ਟਰੈਕਿੰਗ ਸਿਸਟਮ ਵੀ ਲਗਾਇਆ ਗਿਆ ਹੈ, ਜਿਸ ਰਾਹੀਂ ਯਾਤਰੀ ਬੱਸਾਂ ਦੀ ਲੋਕੇਸ਼ਨ ਬਾਰੇ ਰੀਅਲ ਟਾਈਮ ਵਿੱਚ ਜਾਣਕਾਰੀ ਹਾਸਲ ਕਰ ਸਕਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments