ਜਾਪਾਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੇਂ ਜਾਪਾਨ ਦੇ ਦੌਰੇ ‘ਤੇ ਹਨ। ਟਰੰਪ ਸੋਮਵਾਰ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਪਹੁੰਚੇ। ਸੋਮਵਾਰ ਨੂੰ ਟਰੰਪ ਜਾਪਾਨ ਦੀ ਰਾਜਧਾਨੀ ਟੋਕੀਓ (Tokyo) ਪਹੁੰਚੇ। ਅਮਰੀਕੀ ਰਾਸ਼ਟਰਪਤੀ ਦਾ ਇਹ ਜਾਪਾਨ ਦੌਰਾ ਤਿੰਨ ਦਿਨਾਂ ਦਾ ਹੈ ਅਤੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲਾ ਜਾਪਾਨ ਦੌਰਾ ਹੈ, ਜੋ ਉਨ੍ਹਾਂ ਦੇ ਏਸ਼ੀਆਈ ਦੌਰੇ ਦਾ ਦੂਜਾ ਪੜਾਅ ਹੈ।
ਟਰੰਪ ਨੇ ਕੀਤੀ ਤਾਕਾਈਚੀ ਨਾਲ ਮੁਲਾਕਾਤ
ਟਰੰਪ ਨੇ ਅੱਜ, 28 ਅਕਤੂਬਰ ਨੂੰ, 28 ਅਕਤੂਬਰ ਨੂੰ ਜਾਪਾਨ ਦੀ ਨਵੀਂ ਅਤੇ ਪਹਿਲੀ ਮਹਿਲਾ ਪੀ.ਐਮ. ਸਾਨੇ ਤਾਕਾਈਚੀ (Sanae Takaichi) ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਕਾਰ ਇਹ ਮੁਲਾਕਾਤ ਟੋਕੀਓ ਦੇ ਅਕਾਸਾਕਾ ਪੈਲੇਸ ਵਿੱਚ ਹੋਈ, ਜੋ ਦੇਸ਼ ਦੀ ਰਾਜਧਾਨੀ ਦੇ ਮਿਨਾਤੋ ਵਾਰਡ ਵਿੱਚ ਇੱਕ ਰਾਜਕੀ ਮਹਿਮਾਨਖਾਨਾ ਹੈ। ਇਸਦੀ ਵਰਤੋਂ ਵਿਦੇਸ਼ੀ ਆਗੂਆਂ ਦੀ ਮੇਜ਼ਬਾਨੀ ਲਈ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਤਾਕਾਈਚੀ ਦੇ ਪੀ.ਐਮ. ਬਣਨ ‘ਤੇ ਟਰੰਪ ਨੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਸੀ ਅਤੇ ਅੱਜ ਮੁਲਾਕਾਤ ਦੌਰਾਨ ਵੀ ਟਰੰਪ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇੱਕ ਸ਼ਾਨਦਾਰ ਪੀ.ਐਮ. ਸਾਬਤ ਹੋਣਗੇ।
ਕਈ ਮਹੱਤਵਪੂਰਨ ਮੁੱਦਿਆਂ ‘ਤੇ ਹੋਈ ਚਰਚਾ
ਅਮਰੀਕੀ ਰਾਸ਼ਟਰਪਤੀ ਅਤੇ ਜਾਪਾਨੀ ਪ੍ਰਧਾਨ ਮੰਤਰੀ ਦੇ ਵਿਚਕਾਰ ਲਗਭਗ ਢਾਈ ਘੰਟੇ ਤੱਕ ਮੀਟਿੰਗ ਚੱਲੀ। ਦੋਵਾਂ ਨੇ ਨਾਲ ਦੁਪਹਿਰ ਦਾ ਖਾਣਾ ਵੀ ਖਾਧਾ ਅਤੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਟਰੰਪ ਅਤੇ ਤਾਕਾਇਚੀ ਦੀ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਇਨ੍ਹਾਂ ਮੁੱਦਿਆਂ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਅਤੇ ਆਰਥਿਕ ਸਹਿਯੋਗ ਜਿਨ੍ਹਾਂ ਵਿੱਚ ਅਮਰੀਕੀ ਖੇਤੀਬਾੜੀ ਨਿਰਯਾਤ (ਬੀਫ, ਪੋਰਕ ਅਤੇ ਸੋਇਆਬੀਨ) ਅਤੇ ਜਾਪਾਨੀ ਇਲੈਕਟ੍ਰੋਨਿਕਸ/ਆਟੋ ਪਾਰਟਸ ‘ਤੇ ਟੈਰਿਫ ਘਟਾਉਣ ਵਾਲੇ ਇੱਕ ਦੋ-ਪੱਖੀ ਵਪਾਰ ਸਮਝੌਤੇ ‘ਤੇ ਦੋਵਾਂ ਨੇ ਦਸਤਖਤ ਕੀਤੇ।
ਏਸ਼ੀਆ ਵਿੱਚ ਚੀਨ ਦੇ ਦਬਦਬੇ ਨੂੰ ਘੱਟ ਕਰਨ ਲਈ ਇੱਕ ਨਵੇਂ ਅਮਰੀਕੀ-ਜਾਪਾਨ ਸਪਲਾਈ ਚੇਨ ਸਮਝੌਤੇ ਰਾਹੀਂ ਮਹੱਤਵਪੂਰਨ ਖਣਿਜਾਂ (ਲਿਥੀਅਮ, ਕੋਬਾਲਟ, ਰੇਅਰ ਅਰਥ ਮਿਨਰਲਜ਼) ਤੱਕ ਪਹੁੰਚ ‘ਤੇ ਵੀ ਦੋਵਾਂ ਵਿੱਚ ਸਹਿਮਤੀ ਬਣੀ। ਦੋਵਾਂ ਨੇ ਸਕਿਓਰਿਟੀ ਅਤੇ ਡਿਫੈਂਸ ਬਾਰੇ ਗੱਲ ਕਰਦਿਆਂ ਅਮਰੀਕਾ-ਜਪਾਨ ਸੁਰੱਖਿਆ ਸੰਧੀ ਪ੍ਰਤੀ ਵਚਨਬੱਧਤਾ ਜ਼ਾਹਰ ਕੀਤੀ। ਇਸ ਤੋਂ ਇਲਾਵਾ ਦੋਵਾਂ ਨੇ ਮਿਜ਼ਾਈਲ ਡਿਫੈਂਸ, ਸਾਈਬਰ ਡਿਫੈਂਸ, ਪੁਲਾੜ ਖੇਤਰ ਵਿੱਚ ਜਾਗਰੂਕਤਾ, ਉੱਤਰੀ ਕੋਰੀਆ ਅਤੇ ਖੇਤਰੀ ਤਣਾਅ, ਚੀਨ-ਤਾਈਵਾਨ ਵਿਵਾਦ, ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਹਮਲਾਵਰਤਾ ਨੂੰ ਰੋਕਣ ਲਈ ਇਕੱਠੇ ਹੋਣ, ਜਪਾਨ ਦੇ ਅਮਰੀਕੀ ਐਨਰਜੀ ਅਤੇ ਐਲ.ਪੀ.ਜੀ. ਐਕਸਪੋਰਟ ਕਰਨ ਅਤੇ ਅਹਿਮ ਗਲੋਬਲ ਮੁੱਦਿਆਂ ‘ਤੇ ਵੀ ਚਰਚਾ ਕੀਤੀ।
ਦੋਵਾਂ ਨੇ ਇੱਕ- ਦੂਸਰੇ ਨੂੰ ਦਿੱਤੇ ਤੋਹਫ਼ੇ
ਟਰੰਪ ਤੇ ਤਕਾਈਚੀ ਨੇ ਇੱਕ-ਦੂਜੇ ਨੂੰ ਤੋਹਫ਼ੇ ਵੀ ਦਿੱਤੇ। ਅਮਰੀਕੀ ਰਾਸ਼ਟਰਪਤੀ ਨੇ ਜਾਪਾਨੀ ਪੀ.ਐਮ. ਨੂੰ ਲਾਲ ਰੰਗ ਦੀ MAGA ਕੈਪ ਭੇਂਟ ਕੀਤੀ, ਤਾਂ ਹੀ ਜਾਪਾਨੀ ਪੀ.ਐਮ. ਨੇ ਅਮਰੀਕੀ ਰਾਸ਼ਟਰਪਤੀ ਨੂੰ ਇੱਕ ਸਮੁਰਾਈ ਤਲਵਾਰ ਦੀ ਰੈਪਲੀਕਾ, ਹਿਦੇਕੀ ਮਾਤਸੁਆਮਾ ਦੇ ਆਟੋਗ੍ਰਾਫ ਵਾਲਾ ਗੋਲਫ ਬੈਗ, ਟਾਈਟਲਿਸਟ ਗੋਲਫ ਬਾਲ ਅਤੇ ਸਾਬਕਾ ਜਾਪਾਨੀ ਪੀਐਮ ਸ਼ਿੰਜ਼ੋ ਆਬੇ ਦਾ ਪੁਟਰ ਭੇਂਟ ਕੀਤੇ।
ਟਰੰਪ ਨੂੰ ਮਿਲਿਆ ਨੋਬਲ ਦਾ ਨਾਮਜ਼ਦਗੀ
ਤਾਕਾਚੀ ਨੇ ਟਰੰਪ ਨੂੰ ਸ਼ਾਂਤੀ ਦੇ ਨੋਬਲ ਇਨਾਮ (Nobel Peace Prize) ਲਈ ਨਾਮਜ਼ਦ ਵੀ ਕੀਤਾ। ਧਿਆਨ ਯੋਗ ਹੈ ਕਿ ਟਰੰਪ ਇਸ ਸਾਲ ਦਾ ਸ਼ਾਂਤੀ ਦਾ ਨੋਬਲ ਇਨਾਮ ਨਹੀਂ ਜਿੱਤ ਸਕੇ ਸਨ।











