Homeਪੰਜਾਬਸਮਾਣਾ ਹਲਕੇ 'ਚ 100 ਪੇਂਡੂ ਲਿੰਕ ਸੜਕਾਂ ਬਣਾਉਣ ਲਈ 32.17 ਕਰੋੜ ਰੁਪਏ...

ਸਮਾਣਾ ਹਲਕੇ ‘ਚ 100 ਪੇਂਡੂ ਲਿੰਕ ਸੜਕਾਂ ਬਣਾਉਣ ਲਈ 32.17 ਕਰੋੜ ਰੁਪਏ ਆਏ : MLA ਜੌੜਾਮਾਜਰਾ

ਸਮਾਣਾ : ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਹਲਕਾ ਨਿਵਾਸੀਆਂ ਨਾਲ ਖੁਸ਼ੀ ਸਾਂਝੀ ਕੀਤੀ ਹੈ ਕਿ ਸਮਾਣਾ ਹਲਕੇ ਦੀਆਂ 100 ਦਿਹਾਤੀ ਲਿੰਕ ਸੜਕਾਂ ਨੂੰ ਮੁੜ ਬਣਾਉਣ ਅਤੇ ਮੁਰੰਮਤ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 32.17 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦਾ ਚਹੁੰਤਰਫ਼ਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ।

ਵਿਧਾਇਕ ਜੌੜਾਮਾਜਰਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚ ਸਮਾਣਾ-ਪਟਿਆਲਾ ਰੋਡ ਤੋਂ ਬਿਜਲਪੁਰ, ਧਨੌਰੀ ਰੋਡ-ਵਾਇਆ ਬਹਾਦਰਗੜ੍ਹ-ਲਾਲਗੜ੍ਹ, ਸਮਾਣਾ ਟੋਡਰਪੁਰ ਰੋਡ ਤੋਂ ਗੁਰਦੁਆਰਾ ਸਾਹਿਬ, ਅਸਰਪੁਰ ਰੋਡ ਤੋਂ ਚਤਹਿਰਾ, ਸਮਾਣਾ ਪਟਿਆਲਾ ਰੋਡ-ਅਸਰਪੁਰ, ਪਟਿਆਲਾ ਸਮਾਣਾ ਰੋਡ ਤੋਂ ਅਸਰਪੁਰ ਚੁਪਕੀ ਵਾਇਆ ਫਿਜੀਕਲ ਕਾਲਜ, ਪਟਿਆਲਾ ਸਮਾਣਾ ਰੋਡ ਤੋਂ ਬਿਜਲਪੁਰ ਰੋਡ ਤੋਂ ਸੈਦੀਪੁਰ-ਨੱਸੂਪੁਰ, ਸਮਾਣਾ ਬਾਈਪਾਸ ਵਾਇਆ ਕਮਾਸਪੁਰ-ਬਦਨਪੁਰ, ਰਾਜਲਾ-ਕੋਟਲਾ ਨਸਰੂ, ਸਮਾਣਾ ਬਾਈਪਾਸ ਵਾਇਆ ਲਾਇਬ੍ਰੇਰੀ ਰਾਜਲਾ, ਖੇੜੀ ਭੀਮਾ-ਕੁਲਬੁਰਸ਼ਾਂ, ਸਮਾਣਾ ਧਨੌਰੀ ਰੋਡ-ਸਮਾਣਾ ਟੋਡਰਪੁਰ ਰੋਡ ਵਾਇਸ ਬਸਤੀ ਗੋਬਿੰਦ ਨਗਰ, ਕਾਹਨਗੜ੍ਹ-ਬੰਮ੍ਹਣਾ, ਸਮਾਣਾ ਗੱਜੂਮਾਜਰਾ-ਲਿੰਕ ਕੁਤਬਨਪੁਰ 18 ਫੁਟੀ ਚੌੜੀ ਸੜਕ ਸ਼ਾਮਲ ਹੈ।

ਇਸੇ ਤਰ੍ਹਾਂ ਹੀ ਸਮਾਣਾ-ਭਵਾਨੀਗੜ੍ਹ ਰੋਡ ਤੋਂ ਕੁਲਾਰਾਂ ਵਾਇਆ ਤਲਵੰਡੀ ਮਲਿਕ, ਖੱਤਰੀਵਾਲ, ਆਲਮਪੁਰ, ਗੁਰਦਿਆਲਪੁਰ ਤੋਂ ਚੁਪਕੀ, ਸਹਿਜਲਪੁਰ ਖੁਰਦ ਤੋਂ ਸਮਸ਼ਾਨਘਾਟ ਧਰਮਾਸ਼ਾਲਾ, ਕਬਰਸਤਾਨ, ਭੇਡਪੁਰੀ ਤੋਂ ਗੁਰਦੁਆਰਾ, ਸਮਸ਼ਾਨਘਾਟ, ਸਮਾਣਾ ਪਾਤੜਾਂ ਰੋਡ ਤੋਂ ਖੇੜੀ ਨਗ੍ਹਾਈਆਂ, ਸਮਾਣਾ-ਪਾਤੜਾਂ ਰੋਡ ਤੋਂ ਚੁਪਕੀ, ਧਨੇਠਾ-ਰਤਨਖੇੜੀ ਰੋਡ ਤੋਂ ਮਾਈਸਰ ਮੰਦਿਰ, ਸਮਾਣਾ ਪਾਤੜਾਂ ਰੋਡ ਤੋਂ ਬੇਲੂ ਮਾਜਰਾ ਵਾਇਆ ਸ਼ਾਹਪੁਰ, ਫ਼ਤਿਹਗੜ੍ਹ ਛੰਨਾ-ਕੋਪ੍ਰੇਟਿਵ ਸੁਸਾਇਟੀ-ਬਾਬਾ ਨੇਕ ਜੀ ਸਮਾਧਾਂ, ਸਹਿਜਪੁਰ ਕਲਾਂ, ਧਰਮਗੜ੍ਹ-ਬਗਰੌਲ, ਭੇਡਪੁਰ-ਕੁਲਾਰਾਂ ਵਾਇਆ ਕੈਂਚੀਆਂ, ਧਨੇਠਾ-ਅਸਮਾਨਪੁਰ ਤੋਂ ਰਤਨਹੇੜੀ, ਜਗੋਟੀਆ ਘਾਟ ਕੋਟ ਭਾਈ ਲੱਖੀਆ ਤੋਂ ਗੁਰਦੁਆਰਾ ਸਾਹਿਬ, ਭੇਡਪੁਰੀ ਤੋਂ ਦੋਦੜਾ, ਸੌਂਦੇਵਾਲਾ ਤੋਂ ਅਰਾਈ ਮਾਜਰਾ, ਅਸਮਾਨਪੁਰ ਤੋਂ ਹਰਿਆਣਾ ਬਾਰਡਰ, ਸਮਾਣਾ-ਸ਼ੁਤਰਾਣਾ ਰੋਡ ਤੋਂ ਨਿਰਮਲ ਕੋਟ, ਸਹਿਜਲਪੁਰ ਖੁਰਦ ਤੋਂ ਰੇਤਗੜ੍ਹ, ਸਹਿਜਪੁਰ ਕਲਾਂ ਤੋਂ ਦੇਦੜਾ ਤੇ ਰਤਨਹੇੜੀ ਤੋਂ ਮਰੌੜੀ ਦੀਆਂ ਸੜਕਾਂ ਸ਼ਾਮਲ ਹਨ।

ਐਮ.ਐਲ.ਏ. ਨੇ ਅੱਗੇ ਦੱਸਿਆ ਕਿ ਇਹ ਸਾਰੀਆਂ ਸੜਕਾਂ ਮਾਰਕੀਟ ਕਮੇਟੀ ਸਮਾਣਾ ‘ਚ ਸਨ ਅਤੇ ਮਾਰਕੀਟ ਕਮੇਟੀ ਡਕਾਲਾ ਵਿੱਚ ਵੀ 12 ਸੜਕਾਂ ਹਨ, ਜੋ ਕਿ ਨਵੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਡਕਾਲਾ ਕਰਹਾਲੀ ਰੋਡ-ਨਨਾਨਸੂ ਚੌਂਕ, ਮੈਣ ਤੋਂ ਕੱਲਰਭੈਣੀ, ਬਠੋਈ-ਦਸਮੇਸ਼ ਨਗਰ, ਖੁਸਰੋਪੁਰ, ਤਰੈਂ ਤੋਂ ਪਟਿਆਲਾ ਸਮਾਣਾ ਗੂਹਲਾ ਰੋਡ ਤੋਂ ਵਾਇਆ ਮਦੋਮਾਜਰਾ, ਮਵੀ ਸੱਪਾਂ, ਧਨੌਰੀ, ਪਟਿਆਲਾ ਸਮਾਣਾ ਰੋਡ ਤੋਂ ਕਕਰਾਲਾ, ਰੰਧਾਵਾ ਤੋਂ ਰਾਮ ਨਗਰ ਕਰਹਾਲੀ ਰੋਡ, ਡਰੌਲੀ ਤੋਂ ਖੇੜੀ ਬਰਨਾ, ਬਠੋਈ ਖੁਰਦ ਤੋਂ ਮੱਦੋਮਾਜਰਾ, ਮੈਣ ਤੋਂ ਕੱਲਰ ਭੈਣੀ ਸੜਕ ਵੀ ਸ਼ਾਮਲ ਹੈ।

ਵਿਧਾਇਕ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ, ਜਿਸ ਕਰਕੇ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਸੀ, ਦੂਸਰਾ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ 7000 ਕਰੋੜ ਰੁਪਏ ਦਿਹਾਤੀ ਵਿਕਾਸ ਫ਼ੰਡ ਦੇ ਰੋਕਕੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਰੋਕ ਦਿੱਤਾ।

ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਸੜਕਾਂ ਹੁਣ ਬਣਨ ਸਾਰ ਨਹੀਂ ਟੁੱਟਣਗੀਆਂ ਸਗੋਂ ਪੰਜ ਸਾਲ ਤੱਕ ਇਨ੍ਹਾਂ ਦੀ ਮੁਰੰਮਤ ਲਈ ਸਬੰਧਤ ਠੇਕੇਦਾਰ ਦੀ ਜਿੰਮੇਵਾਰੀ ਹੋਵੇਗੀ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ ਤੇ ਸੁਰਜੀਤ ਸਿੰਘ ਫੌਜੀ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments