Homeਮਨੋਰੰਜਨਫ਼ਿਲਮ ਇੰਡਸਟਰੀ ’ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ...

ਫ਼ਿਲਮ ਇੰਡਸਟਰੀ ’ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦੇਹਾਂਤ

ਮੁੰਬਈ : ਬਾਲੀਵੁੱਡ ਅਦਾਕਾਰ ਸਤੀਸ਼ ਸ਼ਾਹ ਦਾ ਬੀਤੀ ਦੁਪਹਿਰ 1:30 ਵਜੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਹਰ ਕੋਈ ਸਦਮੇ ਵਿੱਚ ਹੈ। ਪਿਛਲੇ ਕੁਝ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਤੀਸ਼ ਦੀ ਕਿਡਨੀ ਫੇਲ੍ਹ ਹੋਣ ਕਾਰਨ ਮੌਤ ਹੋਈ ਹੈ। ਉੱਥੇ ਹੀ ਹੁਣ ਐਕਟਰ ਦੀ ਮੌਤ ਬਾਰੇ ਮੁੰਬਈ ਦੇ ਪੀ ਡੀ ਹਿੰਦੂਜਾ ਹਸਪਤਾਲ ਅਤੇ ਮੈਡੀਕਲ ਰਿਸਰਚ ਸੈਂਟਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਹਸਪਤਾਲ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਤੀਸ਼ ਸ਼ਾਹ ਦੇ ਬੇਹੋਸ਼ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਤੋਂ ਐਮਰਜੈਂਸੀ ਕਾਲ ਆਈ। ਇਸ ਤੋਂ ਬਾਅਦ, ਉਨ੍ਹਾਂ ਦੀ ਟੀਮ ਤੁਰੰਤ ਉਨ੍ਹਾਂ ਦੇ ਘਰ ਪਹੁੰਚੀ ਅਤੇ ਐਂਬੂਲੈਂਸ ਵਿੱਚ ਸੀ.ਪੀ.ਆਰ. ਦੇਣੀ ਸ਼ੁਰੂ ਕਰ ਦਿੱਤੀ।

ਹਸਪਤਾਲ ਨੇ ਕੀ ਕਿਹਾ?

ਹਿੰਦੂਜਾ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਸਤੀਸ਼ ਸ਼ਾਹ ਦੇ ਘਰ ਤੋਂ ਐਮਰਜੈਂਸੀ ਕਾਲ ਮਿਲਣ ਤੋਂ ਬਾਅਦ, ਇੱਕ ਐਂਬੂਲੈਂਸ ਤੁਰੰਤ ਭੇਜੀ ਗਈ। ਉਹ ਬੇਹੋਸ਼ ਪਾਏ ਗਏ। ਐਂਬੂਲੈਂਸ ਵਿੱਚ ਹੀ ਉਨ੍ਹਾਂ ਸੀ.ਪੀ.ਆਰ. ਦਿੱਤੀ, ਜੋ ਹਸਪਤਾਲ ਪਹੁੰਚਣ ਤੱਕ ਜਾਰੀ ਰਿਹਾ। ਸਾਡੀ ਮੈਡੀਕਲ ਟੀਮ ਦੀਆਂ ਸਭ ਤੋਂ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ, ਸਤੀਸ਼ ਸ਼ਾਹ ਨੂੰ ਬਚਾਇਆ ਨਹੀਂ ਜਾ ਸਕਿਆ।” ਸਤੀਸ਼ ਸ਼ਾਹ ਇੱਕ ਸ਼ਾਨਦਾਰ ਅਦਾਕਾਰ ਸਨ ਜਿਨ੍ਹਾਂ ਦਾ ਭਾਰਤੀ ਸਿਨੇਮਾ ਅਤੇ ਟੈਲੀਵਿਜ਼ਨ ਵਿੱਚ ਸ਼ਾਨਦਾਰ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਕਦੋਂ ਹੋਵੇਗਾ ਅੰਤਿਮ ਸਸਕਾਰ?

ਸਤੀਸ਼ ਸ਼ਾਹ ਦੀ ਦੇਹ ਅੱਜ ਯਾਨੀ 26 ਅਕਤੂਬਰ ਨੂੰ ਸਵੇਰੇ 11 ਵਜੇ ਤੱਕ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼-ਦੋਸਤਾਂ ਵਿੱਚ ਸ਼ਰਧਾਂਜਲੀ ਦੇਣ ਲਈ ਰੱਖੀ ਜਾਵੇਗੀ। ਉੱਥੇ ਹੀ ਜਾਣਕਾਰੀ ਮੁਤਾਬਕ ਐਕਟਰ ਦਾ ਅੰਤਿਮ ਸਸਕਾਰ ਦੁਪਹਿਰ 12 ਵਜੇ ਪਵਨ ਹੰਸ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।

ਬਹੁਤ ਸਫਲ ਰਿਹਾ ਕਰੀਅਰ

 ਸਾਲ 1970 ਵਿੱਚ ਸਤੀਸ਼ ਸ਼ਾਹ ਨੇ ਫਿਲਮ ‘ਭਗਵਾਨ ਪਰਸ਼ੁਰਾਮ’ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਪਰ 1984 ਦੇ ਟੀ.ਵੀ. ਸ਼ੋ ‘ਏ ਜੋ ਹੈ ਜ਼ਿੰਦਗੀ’ ਤੋਂ ਉਨ੍ਹਾਂ ਨੂੰ ਦੇਸ਼ ਵਿੱਚ ਪਛਾਣ ਮਿਲਣੀ ਸ਼ੁਰੂ ਹੋਈ। ਸਤੀਸ਼ ਸ਼ਾਹ ਨੇ ‘ਦਿਲਵਾਲੇ ਦੁਲਹਨੀਆ ਲੈ ਜਾਏਂਗੇ’, ‘ਹਮ ਆਪਕੇ ਹੈਂ ਕੌਣ’, ‘ਮੈਂ ਹੂੰ ਨਾ’, ‘ਕਲ ਹੋ ਨਾ ਹੋ’, ‘ਓਮ ਸ਼ਾਂਤੀ ਓਮ’, ‘ਰਾ.ਵਨ’, ‘ਚਲਤੇ-ਚਲਤੇ’ ਵਰਗੀਆਂ ਬਲਾਕਬਸਟਰ ਫਿਲਮਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 2008 ਵਿੱਚ ‘ਕਾਮੇਡੀ ਸਰਕਸ’ ਵਿੱਚ ਅਰਚਨਾ ਪੂਰਨ ਸਿੰਘ ਦੇ ਨਾਲ ਜੱਜ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਮਜ਼ੇਦਾਰ ਕਮੈਂਟਸ ਅਤੇ ਕਾਮੇਡੀ ਦਾ ਅੰਦਾਜ਼ ਸ਼ੋ ਦੀ ਜਾਨ ਬਣ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments