Homeਪੰਜਾਬਨਾਭਾ ਹਲਕੇ ਦੇ ਲੋਕਾਂ ਨੂੰ ਤੋਹਫ਼ਾ, ਪੰਜਾਬ ਸਰਕਾਰ ਨੇ 31.9 ਕਰੋੜ ਰੁਪਏ...

ਨਾਭਾ ਹਲਕੇ ਦੇ ਲੋਕਾਂ ਨੂੰ ਤੋਹਫ਼ਾ, ਪੰਜਾਬ ਸਰਕਾਰ ਨੇ 31.9 ਕਰੋੜ ਰੁਪਏ ਦੀ ਲਾਗਤ ਨਾਲ 111 ਕਿਲੋਮੀਟਰ ਸੜਕਾਂ ਨੂੰ ਦਿੱਤੀ ਪ੍ਰਵਾਨਗੀ-ਗੁਰਦੇਵ ਸਿੰਘ ਦੇਵ ਮਾਨ

ਨਾਭਾ : ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਹਲਕਾ ਨਾਭਾ ਦੇ ਨਿਵਾਸੀਆਂ ਨਾਲ ਖੁਸ਼ੀ ਸਾਂਝੀ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਨਿਵਾਸੀਆਂ ਨੂੰ 31.9 ਕਰੋੜ ਰੁਪਏ ਦੀ ਲਾਗਤ ਨਾਲ 111 ਕਿਲੋਮੀਟਰ 42 ਪੇਂਡੂ ਲਿੰਕ ਸੜਕਾਂ ਦਾ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕਾਂ ਪਿਛਲੇ ਕਰੀਬ ਕਈ ਸਾਲਾਂ ਤੋਂ ਨਾ ਬਨਣ ਕਰਕੇ ਲਮਕ ਰਹੀਆਂ ਸਨ, ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰੰਤੂ ਪਿਛਲੀਆਂ ਸਰਕਾਰਾਂ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ।

ਗੁਰਦੇਵ ਸਿੰਘ ਦੇਵ ਮਾਨ ਨੇ ਦੱਸਿਆ ਕਿ ਹਲਕੇ ਅੰਦਰ ਨਾਭਾ ਮਾਲੇਰਕੋਟਲਾ ਰੋਡ-ਟੋਡਰਵਾਲ ਨਾਭਾ ਦੀ ਹੱਦ, ਦੰਦਰਾਲਾ ਢੀਂਡਸਾ ਤੋਂ ਰਣਜੀਤਗੜ੍ਹ, ਬਿਰਧਨੋ-ਸ਼ਿਵਗੜ੍ਹ ਰੋਡ, ਭਾਦਸੋਂ ਤਰਖੇੜੀ ਰੋਡ ਤੋਂ ਰੰਨੋ ਕਲਾਂ, ਦਿੱਤੂਪੁਰ ਤੋਂ ਰੋੜੇਵਾਲ, ਭਾਦਸੋਂ ਤਰਖੇੜੀ ਰੋਡ ਤੋਂ ਟੌਹੜਾ ਰਾਮਪੁਰ ਸਾਹੀਵਾਲ, ਟੌਹੜਾ ਹਰੀਜਨ ਬਸਤੀ-ਸ਼ਮਸ਼ਾਨਘਾਟ ਸੂਏ ਤਕ, ਮੋਹਲਗੁਆਰਾ-ਚਹਿਲ ਕਾਲਸਨਾ ਰੋਡ, ਖਨੌੜਾ-ਭੜੀ ਪਨੈਚਾ, ਨਾਭਾ-ਗੋਬਿੰਦਗੜ੍ਹ ਰੋਡ ਤੋਂ ਮੱਲੇਵਾਲ, ਹੱਲੋਤਾਲੀ ਤੇ ਬਸਤੀ ਕੱਲਰ ਮਾਜਰੀ, ਨਾਨੋਕੀ-ਮੱਲੇਵਾਲ, ਅਕਾਲਗੜ੍ਹ-ਫਰੀਦਪੁਰ, ਹੱਲੋਤਾਲੀ-ਮਾਂਗੇਵਾਲ, ਨਾਭਾ-ਗੋਬਿੰਦਗੜ੍ਹ ਰੋਡ ਤੋਂ ਭਾਦਸੋਂ ਬੱਸ ਸਟੈਂਡ ਤੋਂ ਸੁਧੇਵਾਲ (ਸਰਹਿੰਦ ਚੋਏ ਦੇ ਨਾਲ) ਹਰਬੰਸ ਸਿੰਘ ਲੋਟੇ ਮਾਰਗ, ਖਨੌੜਾ ਤੋਂ ਪੂਨੀਵਾਲ ਪਾਣੀ ਵਾਲੀ ਟੈਂਕੀ ਤੱਕ ਨਵੀਂਆਂ ਤੇ ਮੁਰੰਮਤ ਹੋਣ ਵਾਲੀਆਂ ਸੜਕਾਂ ਸ਼ਾਮਲ ਹਨ।

ਦੇਵ ਮਾਨ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਨਾਭਾ-ਬੀੜ ਦੁਸਾਂਝ ਰੋਡ ਤੋਂ ਬਾਬਰਪੁਰ, ਥੂਹੀ ਤੋਂ ਚੰਨੋ ਰੋਡ ਭੜੋ ਮੰਡੀ, ਅਗੇਤੀ ਤੇ ਅਗੇਤਾ ਗੁਰਦੁਆਰਾ ਸਾਹਿਬ, ਨਾਭਾ-ਛੀਂਟਾਵਾਲਾ ਰੋਡ ਤੋਂ ਮੇਸ਼ਮਪੁਰ ਤੇ ਨਾਭਾ ਲਿੰਕ ਨਾਲ ਅਲੀਪੁਰ ਦੀ ਬਾਜੀਗਰ ਬਸਤੀ, ਨਾਭਾ ਛੀਂਟਾਵਾਲਾ ਰੋਡ ਤੋਂ ਛੱਜੂਭੱਟ, ਨਰਮਾਣਾਂ ਤੋਂ ਸਇਆ ਭਗਤ ਮੰਦਰ ਤੱਕ, ਨਰਮਾਣਾ ਤੋਂ ਛੀਟਾਂਵਾਲਾ ਰੋਡ ਤੋਂ ਚੌਧਰੀ ਮਾਜਰਾ, ਨਾਭਾ ਮਲੇਰਕੋਟਲਾ ਤੋਂ ਢੀਂਗੀ, ਨਾਭਾ ਮਲੇਰਕੋਟਲਾ ਰੋਡ ਤੋਂ ਉਭਾ-ਗੁਰਦਿੱਤਪੁਰਾ, ਬਾਬਰਪੁਰ ਤੋਂ ਨੌਹਰਾ ਨਾਭਾ ਦੀ ਹੱਦ, ਨਾਭਾ ਬੀੜ ਦੁਝਾਂਜ ਰੋਡ ਤੋਂ ਮੱਲੇਵਾਲ, ਰਾਜਗੜ੍ਹ ਤੋਂ ਰੋਹਟੀ ਤੱਕ, ਪਹਾੜਪੁਰ ਤੋਂ ਢੀਂਗੀ ਨਾਭਾ ਹੱਦ, ਦੁਲੱਦੀ ਤੋਂ ਪੀਰ ਸਮਾਧਾਂ ਕਕਰਾਲਾ, ਹਰੀਗੜ੍ਹ ਦੀ ਫਿਰਨੀ, ਨਾਭਾ ਅਲੌਹਰਾਂ ਰੋਡ ਤੋਂ ਪਟਿਆਲਾ-ਨਾਭਾ ਰੋਡ, ਨਾਭਾ-ਮਾਲੇਰਕੋਟਲਾ ਰੋਡ ਤੋਂ ਪਹਾੜਪੁਰ ਤੱਕ, ਪਟਿਆਲਾ ਨਾਭਾ ਰੋਡ ਤੋਂ ਪਟਿਆਲਾ ਭਾਦਸੋਂ ਰੋਡ ਦੀ ਹੱਦ ਤੱਕ ਮੰਡੌਰ ਬਾਜੀਗਰ ਬਸਤੀ, ਹਿਆਣਾ ਕਲਾਂ, ਹਿਆਣਾ ਖੁਰਦ ਤੇ ਸਿੰਬੜੋ ਗੁਰਦੁਆਰਾ ਸਾਹਿਬ ਤੇ ਨਾਭਾ-ਛੀਟਾਂਵਾਲਾ ਰੋਡ ਤੋਂ ਕੋਟ ਕਲਾਂ ਤੱਕ ਸੜਕਾਂ ਬਣਾਈਆਂ ਜਾਣਗੀਆਂ।

ਗੁਰਦੇਵ ਸਿੰਘ ਦੇਵ ਮਾਨ ਹਲਕਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੀਆਂ ਲਿੰਕ ਸੜਕਾਂ ਦੀ ਮੁੜ ਉਸਾਰੀ ਲਈ ਫੰਡ ਜਾਰੀ ਕਰਨ ਨਾਲ ਇਹ ਸੜਕਾਂ ਬਹੁਤ ਜਲਦ ਬਣ ਜਾਣਗੀਆਂ ਤੇ ਨਾਭਾ ਤੇ ਭਾਦਸੋਂ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਐਮ.ਐਲ.ਏ. ਦੇਵ ਮਾਨ ਨੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵੀ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਵੀ ਅਗਲੇ ਪੰਜ ਸਾਲਾਂ ਲਈ ਉਸੇ ਠੇਕੇਦਾਰ ਵੱਲੋਂ ਕੀਤੀ ਜਾਵੇਗੀ, ਜਿਸ ਵੱਲੋਂ ਇਹ ਸੜਕਾਂ ਬਣਾਈਆਂ ਜਾਣਗੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments