Homeਸੰਸਾਰਕੈਨੇਡੀਅਨਾਂ ਨੂੰ ਕੈਨੇਡੀਅਨ ਹੋਣ 'ਤੇ ਬਹੁਤ ਮਾਣ ਹੈ, ਸਾਡੇ ਲਈ ਸਭ ਤੋਂ...

ਕੈਨੇਡੀਅਨਾਂ ਨੂੰ ਕੈਨੇਡੀਅਨ ਹੋਣ ‘ਤੇ ਬਹੁਤ ਮਾਣ ਹੈ, ਸਾਡੇ ਲਈ ਸਭ ਤੋਂ ਆਸਾਨੀ ਨਾਲ ਪਰਿਭਾਸ਼ਿਤ ਤਰੀਕਾ ਇਹ ਹੈ ਕਿ ਅਸੀਂ ਅਮਰੀਕੀ ਨਹੀਂ : ਟਰੂਡੋ

ਉਨਟਾਰੀਓ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਸਕਦਾ ਹੈ। ਟਰੂਡੋ ਨੇ ਟਰੰਪ ਦੇ ਬਿਆਨਾਂ ਨੂੰ ਧਿਆਨ ਭਟਕਾਉਣ ਵਾਲੀ ਚਾਲ ਦੱਸਿਆ ਹੈ।

ਟਰੂਡੋ ਨੇ ਸੀਐਨਐਨ ਨਾਲ ਇੱਕ ਇੰਟਰਵਿਊ ਵਿੱਚ ਕਿਹਾ, “ਅਜਿਹਾ ਨਹੀਂ ਹੋਣ ਵਾਲਾ ਹੈ। ਕੈਨੇਡੀਅਨਾਂ ਨੂੰ ਕੈਨੇਡੀਅਨ ਹੋਣ ‘ਤੇ ਬਹੁਤ ਮਾਣ ਹੈ। ਸਾਨੂੰ ਪਰਿਭਾਸ਼ਿਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਅਸੀਂ ਅਮਰੀਕੀ ਨਹੀਂ ਹਾਂ।” ਟਰੂਡੋ ਨੇ ਸੀਐਨਐਨ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਕਈ ਵਾਰ ਕੈਨੇਡਾ ਨੂੰ 51ਵਾਂ ਰਾਜ ਬਣਨ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ ਅਤੇ ਉਸ ‘ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਅਜਿਹੇ ‘ਚ ਹੁਣ ਟਰੂਡੋ ਨੇ ਕਿਹਾ ਹੈ ਕਿ ਜੇਕਰ ਅਜਿਹੇ ਟੈਰਿਫ ਲਾਗੂ ਹੁੰਦੇ ਹਨ ਤਾਂ ਵਧੀਆਂ ਕੀਮਤਾਂ ਦਾ ਖਮਿਆਜ਼ਾ ਅਮਰੀਕੀ ਲੋਕਾਂ ਨੂੰ ਵੀ ਭੁਗਤਣਾ ਪਵੇਗਾ।

ਟਰੂਡੋ ਨੇ ਕਿਹਾ, “ਅਮਰੀਕੀ ਗਾਹਕ ਕੈਨੇਡਾ ਤੋਂ ਤੇਲ, ਗੈਸ, ਬਿਜਲੀ, ਸਟੀਲ, ਐਲੂਮੀਨੀਅਮ, ਲੱਕੜ, ਕੰਕਰੀਟ ਆਦਿ ਸਮੇਤ ਹਰ ਚੀਜ਼ ਖਰੀਦਦੇ ਹਨ, ਜੇਕਰ ਉਹ ਇਹਨਾਂ ਟੈਰਿਫਾਂ ਨੂੰ ਅੱਗੇ ਵਧਾਉਂਦੇ ਹਨ ਤਾਂ ਅਚਾਨਕ ਬਹੁਤ ਮਹਿੰਗਾ ਹੋ ਜਾਵੇਗਾ।” ਜਿਕਰਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਅਮਰੀਕਾ ਨੂੰ ਇਕਜੁੱਟ ਕਰਨ ਲਈ ‘ਆਰਥਿਕ ਤਾਕਤ’ ਦੀ ਵਰਤੋਂ ਕਰਨ ਦੀ ਗੱਲ ਕੀਤੀ ਸੀ। ਟਰੰਪ ਅਕਸਰ ਕੈਨੇਡਾ ਨੂੰ ’51ਵੇਂ ਰਾਜ’ ਵਜੋਂ ਦਰਸਾਉਂਦੇ ਹਨ।

 

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments