ਪਟਿਆਲਾ: ਥਾਣਾ ਤ੍ਰਿਪੜੀ ਪੁਲਿਸ (Tripari Police Station) ਨੇ ਕਥਿਤ ਦੋਸ਼ੀ ਸੋਨੂ ਸਿਗਲਾ ਪੁੱਤਰ ਉਗਰ ਸੈਨ ਸਿਗਲਾ ਵਾਸੀ ਗਲੀ ਨੰਬਰ 30 ਅਨੰਦ ਨਗਰ ਬੀ ਪਟਿਆਲਾ ਵਿਰੁੱਧ ਧਾਰਾ 223 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਏ.ਐਸ.ਆਈ. ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਅਗਸਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਦੀਪ ਨਗਰ ਪਟਿਆਲਾ ਮੌਜੂਦ ਸੀ, ਜੋ ਇਤਲਾਹ ਮਿਲੀ ਕਿ ਕਥਿਤ ਦੋਸ਼ੀ ਸਿਉਣਾ ਚੌਂਕ ਨੇੜੇ ਸੋਮਵਾਰ ਦੀ ਮੰਡੀ ਪਾਸ ਚਾਈਨਾ ਕੋਲ ਡੋਰ ਵੇਚ ਰਿਹਾ ਹੈ, ਜੋ ਕਥਿਤ ਤੌਰ ਤੇ ਰੇਡ ਕਰਕੇ 330 ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਦੇ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਬੋਰਡ ਦੇ ਵਾਤਾਵਰਨ ਇੰਜੀਨੀਅਰ ਦੇ ਨਾਲ ਨਾਲ ਇੰਜੀਨੀਅਰ ਮੋਹਿਤ ਸਿੰਗਲਾ ਸਹਾਇਕ ਵਾਤਾਵਰਨ ਇੰਜੀ ਨੀਅਰ ਧਰਮਵੀਰ ਸਿੰਘ ਸਹਾਇਕ ਵਾਤਾਵਰਨ ਇੰਜੀਨੀਅਰ ਅਤੇ ਵਿਨੋਦ ਸਿੰਗਲਾ ਜੂਨੀਅਰ ਵਾਤਾਵਰਨ ਜੂਨੀਅਰ ਨੇ ਪਟਿਆਲਾ ਦੇ ਇਲਾਕਿਆਂ ਵਿੱਚ ਦੁਕਾਨਾਂ ਦੀਆਂ ਚੈਕਿੰਗਾਂ ਕੀਤੀਆਂ। ਇਸ ਮਗਰੋਂ ਦੇਰ ਸ਼ਾਮ ਬੋਰਡ ਦੀ ਟੀਮ ਦੀਪ ਨਗਰ ਪਹੁੰਚੀ ਅਤੇ ਇੱਥੇ ਉਨਾਂ ਨੇ ਇੱਕ ਦੁਕਾਨਦਾਰ ਤੇ ਚਾਈਨਾ ਡੋਰ ਦੇ ਰੋਲ ਮਿਲੇ ਜਿਨਾਂ ਨੂੰ ਮੌਕੇ ਤੇ ਹੀ ਜਬਤ ਕਰ ਲਿਆ ਗਿਆ।