Homeਸੰਸਾਰਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਸਿਖਰ 'ਤੇ ਪਹਿਲੀ...

ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਸਿਖਰ ‘ਤੇ ਪਹਿਲੀ ਵਾਰ ਪਹੁੰਚਣ ਵਾਲੇ ਆਖਰੀ ਮੈਂਬਰ ਕਾਂਚਾ ਸ਼ੇਰਪਾ ਦਾ ਹੋਇਆ ਦੇਹਾਂਤ

ਨੇਪਾਲ : ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਸਿਖਰ ‘ਤੇ ਪਹਿਲੀ ਵਾਰ ਪਹੁੰਚਣ ਵਾਲੇ ਪਰਬਤਾਰੋਹੀਆਂ ਦੀ ਟੀਮ ਦੇ ਆਖਰੀ ਮੈਂਬਰ ਕਾਂਚਾ ਸ਼ੇਰਪਾ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਕਾਂਚਾ ਨੇ 1953 ਵਿੱਚ ਸਰ ਐਡਮੰਡ ਹਿਲੇਰੀ ਅਤੇ ਤੇਨਜ਼ਿੰਗ ਨੋਰਗੇ ਦੀ ਮਾਊਂਟ ਐਵਰੈਸਟ ਦੀ ਪਹਿਲੀ ਸਫਲ ਚੜ੍ਹਾਈ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਹਿਲੇਰੀ ਅਤੇ ਨੋਰਗੇ ਦੀ ਇਤਿਹਾਸਕ ਮੁਹਿੰਮ ਵਿੱਚ 35 ਪਰਬਤਾਰੋਹੀ ਅਤੇ ਸੈਂਕੜੇ ਪੋਰਟਰ ਸ਼ਾਮਲ ਸਨ। ਕਾਂਚਾ ਸ਼ੇਰਪਾ ਨੇ ਇਸ ਟੀਮ ਵਿੱਚ ਇੱਕ ਪੋਰਟਰ ਅਤੇ ਗਾਈਡ ਵਜੋਂ ਕੰਮ ਕੀਤਾ ਸੀ। ਸ਼ੇਰਪਾ ਨੇ ਲਗਭਗ 60 ਪੌਂਡ ਦਾ ਭਾਰ ਚੁੱਕਿਆ, ਰੱਸੀਆਂ ਬੰਨ੍ਹੀਆਂ ਅਤੇ ਖ਼ਤਰਨਾਕ ਪੜਾਵਾਂ ਨੂੰ ਪਾਰ ਕਰਨ ਵਿੱਚ ਮਦਦ ਕੀਤੀ।

5 ਦਿਨਾਂ ਤੱਕ ਪੈਦਲ ਚੱਲ ਕੇ ਦਾਰਜਿਲਿੰਗ ਪਹੁੰਚੇ ਸ਼ੇਰਪਾਕਾਂਚਾ ਦਾ ਜਨਮ 1933 ਵਿੱਚ ਨੇਪਾਲ ਦੇ ਨਾਮਚੇ ਵਿੱਚ ਹੋਇਆ ਸੀ। ਜਵਾਨੀ ਵਿੱਚ ਕਾਂਚਾ ਸ਼ੇਰਪਾ ਨੂੰ ਆਪਣੇ ਪਰਿਵਾਰ ਦੀ ਪਾਲਣਾ ਕਰਨ ਲਈ ਕੰਮ ਦੀ ਭਾਲ ਵਿੱਚ 5 ਦਿਨਾਂ ਤੱਕ ਪੈਦਲ ਚੱਲ ਕੇ ਦਾਰਜਿਲਿੰਗ (ਭਾਰਤ) ਪਹੁੰਚੇ ਸਨ। ਇਸੇ ਭਾਲ ਨੇ ਉਨ੍ਹਾਂ ਨੂੰ ਪਰਬਤਾਰੋਹਣ ਦੀ ਦੁਨੀਆਂ ਵਿੱਚ ਲਿਆ ਦਿੱਤਾ ਅਤੇ ਇੱਕ ਯਾਤਰਾ ਨੇ ਉਨ੍ਹਾਂ ਦਾ ਨਾਂ ਹਮੇਸ਼ਾ ਲਈ ਇਤਿਹਾਸ ਵਿੱਚ ਦਰਜ ਕਰ ਦਿੱਤਾ। ਸਾਲ 2011 ਵਿੱਚ ਇੱਕ ਇੰਟਰਵਿਊ ਵਿੱਚ ਕਾਂਚਾ ਨੇ ਕਿਹਾ ਸੀ ਕਿ ਇਹ ਕੰਮ ਔਖਾ ਸੀ, ਪਰ ਚੰਗਾ ਅਨੁਭਵ ਮਿਲਿਆ।

ਬੇਸ ਕੈਂਪ ਤੱਕ ਹਿਲੇਰੀ ਅਤੇ ਨੋਰਗੇ ਦੇ ਨਾਲ ਰਹੇ

ਉਨ੍ਹਾਂ ਨੇ ਕਿਹਾ, ” ਮੈਨੂੰ ਚੰਗੇ ਕਪੜੇ ਮਿਲੇ ਅਤੇ ਸਨਮਾਨ ਵੀ। ਹਾਲਾਂਕਿ ਉਨ੍ਹਾਂ ਦਾ ਕੰਮ ਚੋਟੀ ਤੱਕ ਪਹੁੰਚਣਾ ਨਹੀਂ ਸੀ, ਪਰ ਉਹ ਅੰਤਮ ਬੇਸ ਕੈਂਪ ਤੱਕ ਹਿਲੇਰੀ ਅਤੇ ਨੋਰਗੇ ਦੇ ਨਾਲ ਰਹੇ, ਜਦੋਂ 29 ਮਈ 1953 ਨੂੰ ਦੋਵੇਂ ਨੇ ਐਵਰੇਸਟ ਦੀ ਚੋਟੀ ਫਤਿਹ ਕੀਤੀ ਤਾਂ ਕਾਂਚਾ ਅਤੇ ਬਾਕੀ ਟੀਮ ਦੇ ਮੈਂਬਰਾਂ ਨੇ ਖੁਸ਼ੀ ਵਿੱਚ ਨੱਚ ਕੇ ਅਤੇ ਗਲੇ ਮਿਲ ਕੇ ਇਸ ਸਫਲਤਾ ਦਾ ਜਸ਼ਨ ਮਨਾਇਆ ਸੀ। ਤੇਨਜਿੰਗ ਨੋਰਗੇ ਦਾ 1986 ਵਿੱਚ ਅਤੇ ਸਰ ਐਡਮੰਡ ਹਿਲੇਰੀ ਦਾ ਦੇਹਾਂਤ 2008 ਵਿੱਚ ਹੋਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments