Homeਮਨੋਰੰਜਨਭੋਜਪੁਰੀ ਅਦਾਕਾਰ ਖੇਸਾਰੀ ਲਾਲ ਪਤਨੀ ਨਾਲ ਰਾਸ਼ਟਰੀ ਜਨਤਾ ਦਲ 'ਚ ਹੋਏ ਸ਼ਾਮਲ

ਭੋਜਪੁਰੀ ਅਦਾਕਾਰ ਖੇਸਾਰੀ ਲਾਲ ਪਤਨੀ ਨਾਲ ਰਾਸ਼ਟਰੀ ਜਨਤਾ ਦਲ ‘ਚ ਹੋਏ ਸ਼ਾਮਲ

ਬਿਹਾਰ: ਭੋਜਪੁਰੀ ਅਦਾਕਾਰ ਖੇਸਾਰੀ ਲਾਲ ਰਾਸ਼ਟਰੀ ਜਨਤਾ ਦਲ ਵਿੱਚ ਸ਼ਾਮਲ ਹੋ ਗਏ ਹਨ। ਖੇਸਾਰੀ ਲਾਲ ਦੀ ਪਤਨੀ ਵੀ ਰਾਸ਼ਟਰੀ ਜਨਤਾ ਦਲ ਵਿੱਚ ਸ਼ਾਮਲ ਹੋ ਗਈ ਹੈ। ਤੇਜਸਵੀ ਯਾਦਵ ਨੇ ਰਾਸ਼ਟਰੀ ਜਨਤਾ ਦਲ ਵਿੱਚ ਸ਼ਾਮਲ ਕਰਵਾਇਆ ਹੈ ਅਤੇ ਖੇਸਾਰੀ ਲਾਲ ਦੀ ਪਤਨੀ ਚੋਣ ਲੜਨਗੇ।

ਖੇਸਾਰੀ ਲਾਲ ਯਾਦਵ ਨੇ ਕਿਹਾ ਕਿ “ਅਸੀਂ ਤੇਜਸਵੀ ਭਰਾ ਨਾਲ ਕਈ ਦਿਨਾਂ ਤੋਂ ਜੁੜੇ ਹੋਏ ਹਾਂ ਅਤੇ ਅੱਜ ਨਿਸ਼ਚਿਤ ਤੌਰ ‘ਤੇ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ,ਅਸੀਂ ਇਕੱਠੇ ਕੰਮ ਕਰਾਂਗੇ । ਅਸੀਂ ਪੂਰੇ ਬਿਹਾਰ ਵਿੱਚ ਘੁੰਮ-ਘੁੰਮ ਕੇ ਕੇ ਰਾਸ਼ਟਰੀ ਜਨਤਾ ਦਲ , ਮਹਾਂਗਠਜੋੜ ਦਾ ਪ੍ਰਚਾਰ ਵੀ ਕਰਾਂਗੇ।”

ਤੇਜਸਵੀ ਯਾਦਵ ਨੇ ਕਿਹਾ, “ਅਸੀਂ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ 14 ਨਵੰਬਰ ਤੋਂ ਬਾਅਦ, ਜਦੋਂ ਅਸੀਂ ਸਰਕਾਰ ਬਣਾਵਾਂਗੇ, ਤਾਂ ਅਸੀਂ ਇਸ ਮਾਮਲੇ ਵਿੱਚ ਇੱਕ ਕਾਨੂੰਨ ਬਣਾਵਾਂਗੇ ਅਤੇ ਹਰ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਪ੍ਰਦਾਨ ਕਰਾਂਗੇ ਜਿਸ ਕੋਲ ਸਰਕਾਰੀ ਨੌਕਰੀ ਨਹੀਂ ਹੈ। ਅਸੀਂ ਇਹ ਵਾਅਦਾ ਕੀਤਾ ਹੈ ਅਤੇ ਅਸੀਂ ਇਸਨੂੰ ਪੂਰਾ ਕਰਾਂਗੇ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments