ਕਾਠਮੰਡੂ : ਅੱਜ ਸਵੇਰੇ ਪੱਛਮੀ ਨੇਪਾਲ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਡਰ ਕੇ ਆਪਣੇ ਘਰਾਂ ਤੋਂ ਭੱਜ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.9 ਮਾਪੀ ਗਈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਬਝੰਗ ਜ਼ਿਲ੍ਹਾ ਸੀ ਭੂਚਾਲ ਦਾ ਕੇਂਦਰ
ਨੇਪਾਲ ਦੇ ਨੈਸ਼ਨਲ ਅਰਥਕਵੇਕ ਮੋਨੀਟਰਿੰਗ ਦੇ ਅਨੁਸਾਰ, ਇਹ ਭੂਕੰਪ ਸਵੇਰੇ ਲਗਭਗ 1:08 ਵਜੇ ਆਇਆ। ਇਸਦਾ ਕੇਂਦਰ ਕਾਠਮਾਂਡੂ ਤੋਂ ਲਗਭਗ 475 ਕਿਲੋਮੀਟਰ ਪੱਛਮ ਵਿੱਚ ਸਥਿਤ ਬਝਾਂਗ ਜ਼ਿਲੇ ਦੇ ਦੰਤੋਲਾ ਇਲਾਕੇ ਵਿੱਚ ਸੀ।
ਮੁੱਖ ਕੇਂਦਰ ਬਝਾਂਗ ਵਿੱਚ ਹੋਣ ਦੇ ਬਾਵਜੂਦ, ਇਸਦੇ ਝਟਕੇ ਗੁਆਂਢੀ ਜ਼ਿਲਿਆਂ ਬਾਜੁਰਾ, ਬੈਤੜੀ ਅਤੇ ਦਾਰਚੁਲਾ ਵਿੱਚ ਵੀ ਮਹਿਸੂਸ ਕੀਤੇ ਗਏ।











