ਨਵੀਂ ਦਿੱਲੀ : ਦਿੱਲੀ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਾਰਾ ਆਪਣੇ ਚਰਮ ਸੀਮਾ ‘ਤੇ ਹੈ। 70 ਮੈਂਬਰੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਫਰਵਰੀ ਵਿੱਚ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਪਹਿਲਾਂ ਭਾਜਪਾ ਦੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਸੀ ਕਿ ਦਿੱਲੀ ਦੇ ਸੀਐਮ ਹਾਊਸ ਦੀ ਉਸਾਰੀ ਵਿੱਚ ਘਪਲਾ ਹੋਇਆ ਹੈ। ਇਹ ਗੱਲ ਕੈਗ ਦੀ ਰਿਪੋਰਟ ‘ਚ ਸਾਹਮਣੇ ਆਈ ਹੈ।
ਸੰਬਿਤ ਨੇ ਕਿਹਾ ਕੈਗ ਦੀ ਰਿਪੋਰਟ ‘ਚ ਮੁੱਖ ਮੰਤਰੀ ਦੇ ਬੰਗਲੇ ‘ਤੇ 33 ਕਰੋੜ ਰੁਪਏ ਖਰਚ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਖੁਲਾਸਾ 31 ਮਾਰਚ 2022 ਤੱਕ ਦੀ ਕੈਗ ਦੀ ਰਿਪੋਰਟ ਵਿੱਚ ਹੋਇਆ ਹੈ। 2023-24 ਦੀ ਰਿਪੋਰਟ ਵਿੱਚ ਇਹ ਖਰਚਾ 75 ਤੋਂ 80 ਕਰੋੜ ਰੁਪਏ ਤੱਕ ਜਾ ਸਕਦਾ ਹੈ। ਸੰਬਿਤ ਪਾਤਰਾਂ ਨੇ ਕਿਹਾ ‘ਆਪ’ ਨੇ ਦਿੱਲੀ ਨੂੰ ਲੁੱਟਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਦੇ ਬੰਗਲੇ ਦੀ ਰੀ-ਮਾਡਲਿੰਗ ਕੀਤੀ ਗਈ। ਬੰਗਲੇ ਦੀ ਉਸਾਰੀ ਸਬੰਧੀ ਅਖ਼ਬਾਰਾਂ ਵਿੱਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ। ਮਕਾਨ ਉਸਾਰੀ ਵਿੱਚ ਘਪਲਾ ਹੋਇਆ ਸੀ। ਭੁਗਤਾਨ ਅਨੁਮਾਨਿਤ ਲਾਗਤ ਤੋਂ 3-4 ਗੁਣਾ ਵੱਧ ਕੀਤਾ ਗਿਆ ਸੀ।
ਇਸਤੋਂ ਪਹਿਲਾ ਅੱਜ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੀ ਗਾਰੰਟੀ ਦਾ ਐਲਾਨ ਕੀਤਾ ਹੈ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਸ਼ਿਵਕੁਮਾਰ ਨੇ ‘ਪਿਆਰੀ ਦੀਦੀ ਸਕੀਮ’ ਦੀ ਸ਼ੁਰੂਆਤ ਕੀਤੀ। ਇਸ ਵਿੱਚ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।