Homeਦੇਸ਼ਜ਼ਹਿਰੀਲੇ ਕੋਲਡਰਿਫ ਸਿਰਪ ਮਾਮਲੇ ’ਚ ਈ.ਡੀ. ਦੀ ਵੱਡੀ ਕਾਰਵਾਈ, ਸ਼੍ਰੀਸਨ ਫਾਰਮਾ ਦੇ...

ਜ਼ਹਿਰੀਲੇ ਕੋਲਡਰਿਫ ਸਿਰਪ ਮਾਮਲੇ ’ਚ ਈ.ਡੀ. ਦੀ ਵੱਡੀ ਕਾਰਵਾਈ, ਸ਼੍ਰੀਸਨ ਫਾਰਮਾ ਦੇ 7 ਟਿਕਾਣਿਆਂ ‘ਤੇ ਮਾਰਿਆ ਛਾਪਾ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਹਿਰੀਲੇ ਕੋਲਡਰਿਫ ਸਿਰਪ ਨਾਲ 21 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਸਿਰਪ ਕੰਪਨੀ ਦੇ ਖ਼ਿਲਾਫ਼ ਲਗਾਤਾਰ ਐਕਸ਼ਨ ਹੋ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਐਂਟਰੀ ਹੋ ਗਈ ਹੈ। ਈ.ਡੀ. ਨੇ ਅੱਜ ਮਨੀ ਲਾਂਡਰਿੰਗ ਦੇ ਤਹਿਤ ਕੋਲਡਰਿਫ ਖਾਂਸੀ ਦਾ ਸਿਰਪ ਬਣਾਉਣ ਵਾਲੀ ਕੰਪਨੀ ਸ਼੍ਰੀਸਨ  ਫਾਰਮਾਸਿਊਟੀਕਲਸ ਅਤੇ ਤਾਮਿਲਨਾਡੂ ਐੱਫ.ਡੀ.ਏ. ਦੇ ਉੱਚ ਅਧਿਕਾਰੀਆਂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।

ਈ.ਡੀ. ਨੇ ਚੇਨਈ ਕੋਲਡਰਿਫਟ ਸਿਰਪ ਮਾਮਲੇ ਦੇ ਸਬੰਧ ਵਿੱਚ ਪੀ.ਐਮ.ਐਲ.ਏ. ਦੇ ਤਹਿਤ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਸ਼੍ਰੀਸਨ ਫਾਰਮਾ ਦੇ ਸੱਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਛਾਪਿਆਂ ਵਿੱਚ ਤਾਮਿਲਨਾਡੂ ਡਰੱਗ ਕੰਟਰੋਲ ਦਫਤਰ ਦੇ ਉੱਚ ਅਧਿਕਾਰੀਆਂ ਦੇ ਘਰ ਵੀ ਸ਼ਾਮਲ ਹਨ।

ਲਾਪਰਵਾਹੀ ਕਾਰਨ ਬੱਚਿਆਂ ਦੀ ਗਈ ਜਾਨ

ਮੱਧ ਪ੍ਰਦੇਸ਼ ਪੁਲਿਸ ਨੇ 9 ਅਕਤੂਬਰ ਨੂੰ ਰੰਗਨਾਥਨ ਨੂੰ ਗ੍ਰਿਫਤਾਰ ਕੀਤਾ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕੁੱਲ 21 ਬੱਚਿਆਂ  ਦੀ ਮੌਤ ਹੋ ਗਈ। ਸਿਰਪ ਸਾਂਸ ਦੀ ਸਮੱਸਿਆ ਲਈ ਸੀ, ਪਰ ਲੇਬਲ ‘ਤੇ ਚੇਤਾਵਨੀ ਨਾ ਹੋਣ ਕਾਰਨ ਬੱਚੇ ਸ਼ਿਕਾਰ ਬਣੇ। ਤਮਿਲਨਾਡੂ ਸਰਕਾਰ ਨੇ ਦੋ ਡਰੱਗ ਇੰਸਪੈਕਟਰਾਂ ਨੂੰ ਸਸਪੈਂਡ ਕੀਤਾ, ਜੋ ਦੋ ਸਾਲ ਤੋਂ ਇਸ ਦੀ ਜਾਂਚ ਨਹੀਂ ਕਰ ਰਹੇ ਸਨ। ਐਂਟੀ ਕਰਪਸ਼ਨ ਬਿਊਰੋ ਨੇ ਡਰੱਗ ਕੰਟਰੋਲ ਦੇ ਇਨ-ਚਾਰਜ ਡਾਇਰੈਕਟਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥਾਂ ਪਕੜਿਆ। ਦੋਹਾਂ FIR ਵਿੱਚ ਸ਼ੇਡਿਊਲਡ ਅਪਰਾਧ ਹਨ। ਈ.ਡੀ. ਨੇ ਕਿਹਾ ਕਿ ਸਿਰਪ ਦੀ ਵਿਕਰੀ ਤੋਂ ਮਿਲਿਆ ਮੁਨਾਫਾ ਅਪਰਾਧ ਦਾ ਫਲ ਹੈ।

ਸਖ਼ਤ ਸਜ਼ਾ ਮਿਲੇਗੀ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਘਟਨਾ ‘ਤੇ ਕਿਹਾ ਕਿ, “ਦੋਸ਼ੀਆਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।” ਕੇਰਲ ਨੇ ਕ੍ਰੇਸਨ ਦੀਆਂ ਸਾਰੀਆਂ ਦਵਾਈਆਂ ‘ਤੇ ਪਾਬੰਦੀ ਲਗਾ ਦਿੱਤੀ। ਈ.ਡੀ. ਨੇ ਆਖਿਆ ਕਿ ਸਿਰਪ ਨਾਲ 21 ਮੌਤਾਂ ਜੁਰਮ ਦਾ ਨਤੀਜਾ ਹਨ। ਇੰਸਪੈਕਟਰਾਂ ਨੇ ਜਾਂਚ ਨਾ ਕਰਕੇ ਜਾਣ ਬੁੱਝ ਕੇ ਲਾਪਰਵਾਹੀ ਕੀਤੀ। ਡਾਇਰੈਕਟਰ ਰਿਸ਼ਵਤ ਲੈਂਦਾ ਫੜਿਆ ਗਿਆ। ਈ.ਡੀ. ਹੁਣ ਫੰਡ ਟਰੇਲ ਟਰੈਕ ਕਰ ਰਹੀ ਹੈ। ਇਹ ਕਾਂਡ ਦਵਾਈ ਇੰਡਸਟਰੀ ਦੀ ਲਾਪਰਵਾਹੀ ਨੂੰ ਉਜਾਗਰ ਕਰ ਰਿਹਾ ਹੈ। ਕੇਂਦਰ ਨੇ ਸਖ਼ਤੀ ਦਾ ਵਾਅਦਾ ਕੀਤਾ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜਾਂਚ ਤੇਜ਼ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments