ਅੰਮ੍ਰਿਤਸਰ : BSF ਜਵਾਨ ਪੀ.ਕੇ ਸਾਹੂ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ। ਸ਼ਾਅ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਗਿਆ । ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਜਵਾਨ ਗਲਤੀ ਨਾਲ ਪਾਕਿਸਤਾਨੀ ਸਰਹੱਦ ਵਿੱਚ ਦਾਖਲ ਹੋ ਗਏ ਸਨ। ਪਾਕਿਸਤਾਨ ਵੱਲੋਂ ਉਨ੍ਹਾਂ ਦੀ ਰਿਹਾਈ ਤੋਂ ਬਾਅਦ, ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੀ.ਕੇ ਸਾਹੂ ਦੀ ਸੁਰੱਖਿਅਤ ਵਾਪਸੀ ਨਾਲ ਭਾਰਤੀ ਸੁਰੱਖਿਆ ਬਲਾਂ ਵਿੱਚ ਰਾਹਤ ਦੀ ਲਹਿਰ ਦੌੜ ਗਈ ਹੈ।
20 ਦਿਨਾਂ ਬਾਅਦ ਭਾਰਤ ਆਏ ਵਾਪਸ
ਭਾਰਤ ਦਾ BSF ਜਵਾਨ, ਕਾਂਸਟੇਬਲ ਪੂਰਨਮ ਕੁਮਾਰ ਲਗਭਗ 20 ਦਿਨਾਂ ਤੋਂ ਪਾਕਿਸਤਾਨ ਦੀ ਹਿਰਾਸਤ ਵਿੱਚ ਸਨ। ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਵਾਪਸ ਭੇਜ ਦਿੱਤਾ। ਉਹ ਅੱਜ ਸਵੇਰੇ 10:30 ਵਜੇ ਆਪਣੇ ਵਤਨ ਵਾਪਸ ਆ ਗਏ। ਜਿੱਥੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਸਮੇਂ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਹ ਪਾਕਿਸਤਾਨ ਕਿਵੇਂ ਪਹੁੰਚਿਆ?
ਪੂਰਨਮ ਕੁਮਾਰ 23 ਅਪ੍ਰੈਲ ਨੂੰ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਏ ਸਨ। ਉਹ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਤਾਇਨਾਤ ਸਨ ਅਤੇ ਇਸ ਘਟਨਾ ਤੋਂ ਬਾਅਦ, ਪਾਕਿਸਤਾਨ ਰੇਂਜਰਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਅਗਲੇ ਦਿਨ ਵਾਪਰੀ ਸੀ, ਜਿਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵਧ ਗਿਆ ਸੀ। ਭਾਰਤ ਨੇ 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਤਹਿਤ ਅੱਤਵਾਦੀ ਕੈਂਪਾਂ ‘ਤੇ ਸਟੀਕ ਹਮਲੇ ਕੀਤੇ ਸਨ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਥਿਤੀ ਹੋਰ ਵੀ ਵਿਗੜ ਗਈ ਸੀ। ਇਸ ਦੌਰਾਨ ਸਾਹੂ ਦੇ ਪਰਿਵਾਰ ਲਈ ਚਿੰਤਾ ਦਾ ਮਾਹੌਲ ਸੀ।