Homeਟੈਕਨੋਲੌਜੀਜੇਕਰ ਤੁਹਾਡੇ ਫੋਨ ’ਚ ਵੀ ਆਉਦੀਆਂ ਹਨ ਇਹ ਦਿੱਕਤਾ, ਤਾਂ ਹੋ ਸਕਦਾ...

ਜੇਕਰ ਤੁਹਾਡੇ ਫੋਨ ’ਚ ਵੀ ਆਉਦੀਆਂ ਹਨ ਇਹ ਦਿੱਕਤਾ, ਤਾਂ ਹੋ ਸਕਦਾ ਹੈ ਭਾਰੀ ਨੁਕਸਾਨ

ਗੈਜੇਟ ਡੈਸਕ: ਆਮ ਤੌਰ ‘ਤੇ ਲੰਬੇ ਸਮੇਂ ਤੱਕ ਵਰਤੋਂ ਕਰਨ ‘ਤੇ ਫੋਨ ਵਿੱਚ ਕੁਝ ਦਿੱਕਤਾਂ ਆਉਣ ਲੱਗਦੀਆਂ ਹਨ। ਹਾਲਾਂਕਿ, ਕਈ ਵਾਰ ਨਵੇਂ ਫੋਨ ਦੇ ਨਾਲ ਵੀ ਅਜਿਹਾ ਹੋ ਸਕਦਾ ਹੈ, ਪਰ ਪੁਰਾਣੇ ਫੋਨ ਵਿੱਚ ਦਿੱਕਤਾਂ ਆਉਣਾ ਜ਼ਿਆਦਾ ਆਮ ਹੈ। ਲਗਾਤਾਰ ਵਰਤੋਂ ਨਾਲ ਫੋਨ ਦੀ ਸਕਰੀਨ ਅਤੇ ਦੂਜੇ ਹਿੱਸਿਆਂ ‘ਤੇ ਅਸਰ ਪੈਂਦਾ ਹੈ ਅਤੇ ਫੋਨ ਖਰਾਬ ਹੋਣ ਲੱਗਦਾ ਹੈ। ਹਾਲਾਂਕਿ, ਫੋਨ ਖਰਾਬ ਹੋਣ ਤੋਂ ਪਹਿਲਾਂ ਕੁਝ ਸੰਕੇਤ ਮਿਲਦੇ ਹਨ। ਇਹ ਸੰਕੇਤ ਦਿਖਾਈ ਦੇਣ ‘ਤੇ ਹੀ ਜੇਕਰ ਫੋਨ ਦੀ ਮੁਰੰਮਤ ਕਰਵਾ ਲਈ ਜਾਵੇ ਤਾਂ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਉੱਥੇ ਹੀ, ਇਹ ਸੰਕੇਤ ਅਣਦੇਖੇ ਕਰਨ ‘ਤੇ ਭਾਰੀ ਨੁਕਸਾਨ ਵੀ ਹੋ ਸਕਦਾ ਹੈ।

ਸਕ੍ਰੀਨ ਦਾ ਸਹੀ ਢੰਗ ਨਾਲ ਕੰਮ ਨਾ ਕਰਨਾ

ਲੰਬੇ ਇਸਤੇਮਾਲ ਤੋਂ ਬਾਅਦ ਪੁਰਾਣੇ ਫੋਨ ਦੀ ਸਕਰੀਨ ਵਿੱਚ ਸਮੱਸਿਆ ਆਉਣਾ ਆਮ ਗੱਲ ਹੈ। ਕਈ ਵਾਰੀ ਫੋਨ ਦੀ ਸਕਰੀਨ ਬਿਲਕੁਲ ਫਰੀਜ਼ ਹੋ ਜਾਂਦੀ ਹੈ। ਟੱਚ ਕਰਨ ਤੇ ਵੀ ਇਹ ਕੰਮ ਕਰਨਾ ਬੰਦ ਕਰ ਦਿੰਦੀ ਹੈ। ਕਈ ਵਾਰੀ ਸਕਰੀਨ ਦਾ ਫਰੀਜ਼ ਹੋਣਾ ਮੁਸ਼ਕਿਲ ਹਾਲਤ ਵਿੱਚ ਪਾ ਸਕਦਾ ਹੈ। ਜੇਕਰ ਤੁਹਾਡੇ ਫੋਨ ਦੀ ਸਕਰੀਨ ਵੀ ਵਾਰ-ਵਾਰ ਕੰਮ ਕਰਨਾ ਬੰਦ ਕਰ ਰਹੀ ਹੈ ਤਾਂ ਇਹ ਫੋਨ ਬਦਲਣ ਦਾ ਇਸ਼ਾਰਾ ਹੈ। ਜੇਕਰ ਤੁਸੀਂ ਫੋਨ ਨਹੀਂ ਬਦਲਣਾ ਚਾਹੁੰਦੇ ਤਾਂ ਇਸ ਦੀ ਮੁਰੰਮਤ ਕਰਵਾਉਣਾ ਬਿਹਤਰ ਰਹੇਗਾ।

ਓਵਰਹੀਟ ਹੋਣਾ

ਜੇਕਰ ਤੁਹਾਡਾ ਫ਼ੋਨ ਬਿਨਾਂ ਕਿਸੇ ਵਜ੍ਹਾ ਤੋਂ ਓਵਰਹੀਟ ਹੋ ਰਿਹਾ ਹੈ ਤਾਂ ਇਹ ਸਮਝ ਲਓ ਕਿ ਫ਼ੋਨ ਵਿੱਚ ਕੁਝ ਖ਼ਰਾਬੀ ਆਉਣ ਵਾਲੀ ਹੈ। ਬੈਟਰੀ ਵਿੱਚ ਦਿੱਕਤ ਤੋਂ ਇਲਾਵਾ, ਸੌਫ਼ਟਵੇਅਰ ਵਿੱਚ ਪਰੇਸ਼ਾਨੀ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਫ਼ੋਨ ਵਿੱਚ ਓਵਰਹੀਟਿੰਗ ਦੇ ਕਾਰਨ ਬੈਟਰੀ ਵਿੱਚ ਧਮਾਕਾ ਵੀ ਹੋ ਸਕਦਾ ਹੈ ਅਤੇ ਇਹ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਓਵਰਹੀਟ ਹੋ ਰਹੇ ਫ਼ੋਨ ਨੂੰ ਬਦਲਣਾ ਬਿਹਤਰ ਵਿਕਲਪ ਹੈ।

ਆਪਣੇ ਫ਼ੋਨ ਨੂੰ ਵਾਰ-ਵਾਰ ਰੀਸਟਾਰਟ ਹੋਣਾ

ਜੇਕਰ ਤੁਹਾਡਾ ਫ਼ੋਨ ਆਪਣੇ ਆਪ ਰੀਸਟਾਰਟ ਹੋ ਰਿਹਾ ਹੈ, ਤਾਂ ਇਹ ਵੀ ਇੱਕ ਖਰਾਬੀ ਦਾ ਸੰਕੇਤ ਹੈ। ਹਾਰਡਵੇਅਰ ਸਮੱਸਿਆਵਾਂ ਤੋਂ ਇਲਾਵਾ, ਇਹ ਸਾਫਟਵੇਅਰ ਸਮੱਸਿਆਵਾਂ ਦੇ ਕਾਰਨ ਹੋ ਸਕਦਾ ਹੈ। ਵਾਰ-ਵਾਰ ਰੀਸਟਾਰਟ ਹੋਣ ‘ਤੇ ਫ਼ੋਨ ਨੂੰ ਠੀਕ ਤਰ੍ਹਾਂ ਵਰਤਿਆ ਵੀ ਨਹੀਂ ਜਾ ਸਕਦਾ। ਜੇਕਰ ਤੁਹਾਡੇ ਫ਼ੋਨ ਨਾਲ ਅਜਿਹੀ ਦਿੱਕਤ ਆ ਰਹੀ ਹੈ, ਤਾਂ ਤੁਸੀਂ ਫ਼ੋਨ ਬਦਲਣ ਜਾਂ ਇਸ ਦੀ ਮੁਰੰਮਤ ਕਰਵਾਉਣ ਬਾਰੇ ਸੋਚ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments