ਉੱਤਰ ਪ੍ਰਦੇਸ਼ : ਫਰੂਖਾਬਾਦ ਜ਼ਿਲ੍ਹੇ ਦੇ ਖਿੰਸੇਪੁਰ ਉਦਯੋਗਿਕ ਖੇਤਰ ਵਿੱਚ ਅੱਜ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਰਨਵੇ ਉੱਤੇ ਉਡਾਰੀ ਭਰਦੇ ਸਮੇਂ ਇੱਕ ਛੋਟਾ ਜੈੱਟ ਜਹਾਜ਼ ਤਿਲਕ ਕੇ ਹਵਾਈ ਪੱਟੀ ਦੀ ਬਾਉਂਡਰੀ ਨਾਲ ਟਕਰਾ ਗਿਆ। ਇਹ ਜਹਾਜ਼ ਇੱਕ ਉਦਯੋਗਪਤੀ ਅਤੇ ਉਹਨਾਂ ਦੇ ਸਾਥੀ ਖਿਮਸੇਪੁਰ ਆਏ ਸਨ। ਸ਼ੁਕਰ ਹੈ ਕਿ ਹਾਦਸੇ ਵਿੱਚ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ।
ਜਹਾਜ਼ ਹਾਦਸੇ ਦੀ ਸੂਚਨਾ ਮਿਲਣ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਜਹਾਜ਼ ਸੁਰੱਖਿਅਤ ਹਾਲਤ ਵਿੱਚ ਪਾਇਆ ਗਿਆ, ਅਤੇ ਯਾਤਰੀਆਂ ਦੇ ਸੁਰੱਖਿਅਤ ਹੋਣ ਦੀ ਸੂਚਨਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਮੁਹੰਮਦਾਬਾਦ ਹਵਾਈ ਪੱਟੀ ਤੋਂ ਇੱਕ ਨਿੱਜੀ ਜੈੱਟ ਵੀਰਵਾਰ ਸਵੇਰੇ ਉਡਾਣ ਭਰ ਰਿਹਾ ਸੀ। ਰਨਵੇਅ ‘ਤੇ ਚੱਲਦੇ ਸਮੇਂ, ਇਹ ਸੀਮਾ ਦੀਵਾਰ ਨਾਲ ਟਕਰਾ ਗਿਆ। ਇਸ ਵਿੱਚ ਚਾਰ ਯਾਤਰੀ ਅਤੇ ਦੋ ਪਾਇਲਟ ਸਵਾਰ ਸਨ। ਘਟਨਾ ਵਿੱਚ ਸਾਰਿਆ ਦਾ ਬਚਾ ਹੋ ਗਿਆ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਖਿਮਸੇਪੁਰ ਵਿੱਚ ਬੀਅਰ ਦੀ ਫੈਕਟਰੀ ਲਗਾਉਣ ਲਈ ਵੁੱਡਪੈਕਰ ਗਰੀਨ ਏਗਰੀ ਨਿਊਟਰੀਪੈਡ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਆਪਣੀ ਟੀਮ ਨਾਲ ਆਏ ਸਨ। ਉਹ ਸੱਤ ਸੀਟਰ ਜੇਟ ਪਲੇਨ ਵਿੱਚ ਸਵਾਰ ਸਨ।











