ਕਪੂਰਥਲਾ: ਪੰਜਾਬ ‘ਚ ਹੜ੍ਹਾਂ ਦੇ ਕਹਿਰ ਦਰਮਿਆਨ ਦੁਖਦ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਪੂਰਥਲਾ (Kapurthala) ਦੇ ਪਿੰਡ ਧਾਰੀਵਾਲ ਦਾ ਇੱਕ ਨੌਜਵਾਨ ਬਿਆਸ ਦਰਿਆ (Beas river) ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਨੌਜਵਾਨ ਦੀ ਪਛਾਣ ਹਰਜੀਤ ਸਿੰਘ ਉਰਫ਼ ਹਰੀ ਪੁੱਤਰ ਗੁਰਦੇਵ ਸਿੰਘ (35) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਹਰਜੀਤ ਸਿੰਘ ਡੇਰੇ ਜਾਣ ਲਈ ਪਾਣੀ ਵਿੱਚ ਵੜਿਆ ਸੀ ਅਤੇ ਬਿਆਸ ਵਿੱਚ ਤੇਜ਼ ਵਹਾਅ ਕਾਰਨ ਉਹ ਪਾਣੀ ਵਿੱਚ ਵਹਿ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਨੌਜਵਾਨ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਕਰੀਬ 9 ਘੰਟੇ ਬਾਅਦ ਉਸ ਦੀ ਲਾਸ਼ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ।