Homeਹੈਲਥਸਰੀਰ ਨੂੰ ਠੰਢ ਤੋਂ ਬਚਾਉਣ ਲਈ ਅਪਣਾਓ ਇਹ 5 ਆਦਤਾਂ

ਸਰੀਰ ਨੂੰ ਠੰਢ ਤੋਂ ਬਚਾਉਣ ਲਈ ਅਪਣਾਓ ਇਹ 5 ਆਦਤਾਂ

Health News : ਹਮੇਸ਼ਾ ਜਦੋਂ ਵੀ ਮੌਸਮ ਵਿੱਚ ਬਦਲਾਅ ਹੁੰਦਾ ਹੈ ਤਾਂ ਸਿਹਤ ਨੂੰ ਲੈ ਕੇ ਐਕਸਟਰਾ ਕੇਅਰਫੁੱਲ ਰਹਿਣਾ ਪੈਂਦਾ ਹੈ। ਹਾਲ ਹੀ ਵਿੱਚ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਿਹਾ ਹੈ। ਸਰਦੀਆਂ ਦਾ ਮੌਸਮ ਠੰਡਕ ਅਤੇ ਆਰਾਮ ਤਾਂ ਲੈ ਕੇ ਆਉਂਦਾ ਹੈ, ਪਰ ਨਾਲ ਹੀ ਕਈ ਬਿਮਾਰੀਆਂ ਦਾ ਖਤਰਾ ਵੀ ਵਧਾ ਦਿੰਦਾ ਹੈ। ਜਿਵੇਂ ਹੀ ਤਾਪਮਾਨ ਡਿੱਗਦਾ ਹੈ, ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣ ਲੱਗਦੀ ਹੈ ਅਤੇ ਸਰਦੀ, ਖਾਂਸੀ, ਜ਼ੁਕਾਮ, ਬੁਖਾਰ ਜਿਹੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਖਾਸ ਕਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਮੌਸਮ ਵਿੱਚ ਜਲਦੀ ਬਿਮਾਰੀ ਫੜ ਲੈਂਦੀ ਹੈ।

ਹਾਲਾਂਕਿ, ਜੇਕਰ ਤੁਸੀਂ ਸਰਦੀਆਂ ਆਉਣ ਤੋਂ ਪਹਿਲਾਂ ਕੁਝ ਮਹੱਤਵਪੂਰਨ ਆਦਤਾਂ ਬਦਲ ਲੈਂਦੇ ਹੋ, ਤਾਂ ਤੁਸੀਂ ਪੂਰੇ ਮੌਸਮ ਵਿੱਚ ਸਿਹਤਮੰਦ ਰਹਿ ਸਕਦੇ ਹੋ। ਆਯੁਰਵੇਦ ਅਤੇ ਹੈਲਥ ਐਕਸਪਰਟ ਵੀ ਮੰਨਦੇ ਹਨ ਕਿ ਮੌਸਮ ਬਦਲਣ ਤੋਂ ਪਹਿਲਾਂ ਸਰੀਰ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ ਉਹ 5 ਆਦਤਾਂ ਜਿਨ੍ਹਾਂ ਨੂੰ ਬਦਲਣਾ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਮੌਸਮ ਬਦਲਣ ਦੇ ਨਾਲ ਤੁਸੀਂ ਵੀ ਬਦਲ ਲੋ ਇਹ ਆਦਤਾਂ

  1. ਠੰਡਾ ਪਾਣੀ ਛੱਡੋ, ਕੋਸੇ ਪਾਣੀ ਨੂੰ ਅਪਣਾਓ

ਗਰਮੀਆਂ ਵਿੱਚ ਠੰਡਾ ਪਾਣੀ ਰਾਹਤ ਦਿੰਦਾ ਹੈ, ਪਰ ਇਹ ਸਰਦੀਆਂ ਵਿੱਚ ਨੁਕਸਾਨਦੇਹ ਹੋ ਸਕਦਾ ਹੈ। ਕੋਸਾ ਪਾਣੀ ਪੀਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਸਰੀਰ ਦੀ ਗਰਮੀ ਬਰਕਰਾਰ ਰਹਿੰਦੀ ਹੈ। ਸਵੇਰੇ ਉੱਠਦੇ ਹੀ ਇੱਕ ਗਲਾਸ ਗਰਮ ਪਾਣੀ ਪੀਣਾ ਸਰੀਰ ਨੂੰ ਡਿਟਾਕਸ ਕਰਦਾ ਹੈ।

  1. ਹਲਕਾ ਅਤੇ ਗਰਮ ਭੋਜਨ ਖਾਓ

ਸਰਦੀਆਂ ਵਿੱਚ  ਤਲਿਆ –ਭੁਨਿੰਆ ਅਤੇ ਭਾਰੀ ਭੋਜਨ ਪਚਾਣਾ ਮੁਸ਼ਕਲ ਹੋ ਜਾਂਦਾ ਹੈ। ਹਲਕਾ, ਆਸਾਨੀ ਨਾਲ ਪਚਣ ਵਾਲਾ, ਅਤੇ ਗਰਮ ਭੋਜਨ ਸਰੀਰ ਨੂੰ ਊਰਜਾ ਦਿੰਦਾ ਹੈ ਅਤੇ ਬਿਮਾਰਿਆਂ ਤੋਂ ਬਚਾਉਂਦਾ ਹੈ। ਆਪਣੀ ਖੁਰਾਕ ਵਿੱਚ ਅਦਰਕ, ਲਸਣ, ਹਲਦੀ ਅਤੇ ਘਿਓ ਵਰਗੇ ਗਰਮ ਤਸੀਰ ਵਾਲਿਆਂ ਚੀਜ਼ਾਂ ਨੂੰ ਭੋਜਨ ਵਿੱਚ ਸ਼ਾਮਲ ਕਰੋ।

  1. ਆਪਣੇ ਸਰੀਰ ਨੂੰ ਢੱਕ ਕੇ ਰੱਖੋ, ਖਾਸ ਕਰਕੇ ਸਵੇਰ – ਸ਼ਾਮ

ਸਰਦੀਆਂ ਦੀ ਸ਼ੁਰੂਆਤ ਵਿੱਚ, ਲੋਕ ਅਕਸਰ ਗਰਮ ਕੱਪੜੇ ਪਾਉਣ ਤੋਂ ਗੁਰੇਜ਼ ਕਰਦੇ ਹਨ। ਸਵੇਰੇ ਅਤੇ ਸ਼ਾਮ ਨੂੰ ਤਾਪਮਾਨ ਤੇਜ਼ੀ ਨਾਲ ਘੱਟ ਜਾਂਦਾ ਹੈ, ਜਿਸ ਨਾਲ ਜ਼ੁਕਾਮ ਅਤੇ ਫਲੂ ਹੋ ਸਕਦਾ ਹੈ। ਸਰੀਰ ਦੀ ਗਰਮੀ ਬਣਾਈ ਰੱਖਣ ਲਈ ਆਪਣੇ ਕੰਨ, ਗਰਦਨ ਅਤੇ ਪੈਰ ਢੱਕ ਕੇ ਰੱਖੋ ਤਾਂ ਜੋ ਸਰੀਰ ਦੀ ਗਰਮੀ ਬਣੀ ਰਹੇ।

  1. ਨਿਯਮਤ ਕਸਰਤ ਅਤੇ ਯੋਗਾ ਸ਼ੁਰੂ ਕਰੋ

ਸਰਦੀਆਂ ਵਿੱਚ ਸਰੀਰ ਸੁਸਤ ਹੋ ਜਾਂਦਾ ਹੈ, ਜਿਸ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਦਾ ਹੈ। ਰੋਜ਼ਾਨਾ 20-30 ਮਿੰਟ ਹਲਕੀ ਕਸਰਤ ਜਾਂ ਯੋਗਾ ਕਰਨ ਨਾਲ ਸਰੀਰ ਕਿਰਿਆਸ਼ੀਲ ਰਹਿੰਦਾ ਹੈ। ਸੂਰਜ ਨਮਸਕਾਰ, ਪ੍ਰਾਣਾਯਾਮ ਅਤੇ ਤੇਜ਼ ਸੈਰ ਸਰਦੀਆਂ ਲਈ ਬਹੁਤ ਵਧੀਆ ਹਨ।

  1. ਇਮਿਊਨਿਟੀ ਵਧਾਉਣ ਵਾਲੇ ਡਰਿੰਕਸ ਦਾ ਕਰੋ ਸੇਵਨ

ਸਰਦੀਆਂ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਤੁਲਸੀ, ਅਦਰਕ, ਦਾਲਚੀਨੀ ਅਤੇ ਹਲਦੀ ਤੋਂ ਬਣੀ ਹਰਬਲ ਚਾਹ ਜਾਂ ਕਾਢਾ ਪੀਣਾ ਫਾਇਦੇਮੰਦ ਹੁੰਦਾ ਹੈ। ਆਂਵਲਾ, ਸ਼ਹਿਦ ਅਤੇ ਚਿਆਵਨਪ੍ਰਾਸ਼ ਵਰਗੇ ਆਯੁਰਵੇਦਿਕ ਟੌਨਿਕ ਵੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments