ਚੰਡੀਗੜ੍ਹ: ਅਕਤੂਬਰ ਮਹੀਨਾ ਸ਼ੁਰੂ ਹੁੰਦਿਆਂ ਹੀ ਸਰਕਾਰੀ ਕਰਮਚਾਰੀਆਂ ਦੀ ਮੌਜ ਹੋ ਗਈ ਹੈ ਕਿਉਂਕਿ ਇਸ ਮਹੀਨੇ ਤਿਉਹਾਰਾਂ ਦੇ ਚਲਦਿਆਂ ਖੂਬ ਛੁੱਟੀਆਂ ਆ ਰਹੀਆਂ ਹਨ । ਦਰਅਸਲ, ਪੰਜਾਬ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਜਨਤਕ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਹਨ।

ਪੰਜਾਬ ਸਰਕਾਰ ਦੇ ਸਾਲ 2025 ਲਈ ਛੁੱਟੀਆਂ ਦੇ ਕੈਲੰਡਰ ਅਨੁਸਾਰ, ਮੰਗਲਵਾਰ, 7 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਹੈ, ਜਿਸ ਕਾਰਨ ਜਨਤਕ ਛੁੱਟੀ ਹੋਈ ਹੈ। ਇਸ ਦਿਨ ਸਾਰੇ ਸਰਕਾਰੀ/ਅਰਧ-ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ, ਬੁੱਧਵਾਰ, 8 ਅਕਤੂਬਰ ਨੂੰ ਵੀ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਗੁਰਪੁਰਬ ਕਾਰਨ ਜਨਤਕ ਛੁੱਟੀ ਰਹੇਗੀ।











